ਕਿਸਾਨਾਂ ਕੋਲ ਲੋੜੀਂਦੀ ਮਾਤਰਾ ’ਚ ਕਪਾਹ ਦਾ ਬੀਜ ਮੁਹੱਈਆ : ਕੈਲਾਸ਼ ਚੌਧਰੀ

Sunday, Dec 10, 2023 - 01:09 PM (IST)

ਕਿਸਾਨਾਂ ਕੋਲ ਲੋੜੀਂਦੀ ਮਾਤਰਾ ’ਚ ਕਪਾਹ ਦਾ ਬੀਜ ਮੁਹੱਈਆ : ਕੈਲਾਸ਼ ਚੌਧਰੀ

ਜੈਤੋ (ਪਰਾਸ਼ਰ) – ਵੱਖ-ਵੱਖ ਅਧਿਐਨ ਤੋਂ ਪਤਾ ਲਗਦਾ ਹੈ ਕਿ ਦੇਸੀ ਕਪਾਹ ਦੀ ਨਸਲ ‘ਗਾਸੀਪੀਅਮ ਆਰਬੋਰੀਅਮ’ ਕਪਾਹ ਦੀ ਪੱਤੀ ਮੋੜਨ ਵਾਲੇ ਵਾਇਰਸ ਰੋਗ ਤੋਂ ਸੁਰੱਖਿਅਤ ਹੈ, ਤੁਲਣਾਤਮਕ ਤੌਰ ’ਤੇ ਚੂਸਣ ਵਾਲੇ ਕੀੜਿਆਂ (ਸਫੈਦ ਮੱਖੀ, ਥ੍ਰਿਪਸ ਅਤੇ ਜੈਸੀਡਸ) ਅਤੇ ਬੀਮਾਰੀਆਂ (ਬੈਕਟੀਰੀਅਲ ਬਲਾਈਟ ਅਤੇ ਅਲਟਰਨੇਰੀਆ ਰੋਗ) ਦੇ ਪ੍ਰਭਾਵ ਨੂੰ ਸਹਿਣ ਕਰ ਸਕਦੀ ਹੈ ਪਰ ਗ੍ਰੇ-ਉੱਲੀ ਰੋਗ ਪ੍ਰਤੀ ਸੰਵੇਦਨਸ਼ੀਲ ਹੈ। ਦੇਸੀ ਕਪਾਹ ਦੀਆਂ ਨਸਲਾਂ ਨਮੀ ਨੂੰ ਵੀ ਸਹਿਣ ਨਹੀਂ ਕਰ ਸਕਦੀਆਂ ਹਨ। ਇਹ ਜਾਣਕਾਰੀ ਰਾਜਸਭਾ ਵਿਚ ਖੇਤੀਬਾੜੀ ਅਤੇ ਕਿਸਾਨ ਕਲਿਆਣ ਰਾਜ ਮੰਤਰੀ ਕੈਲਾਸ਼ ਚੌਧਰੀ ਨੇ ਇਕ ਜਵਾਬ ’ਚ ਦਿੱਤੀ।

ਇਹ ਵੀ ਪੜ੍ਹੋ :   ਮੁਫ਼ਤ 'ਚ Aadhaar ਅਪਡੇਟ ਕਰਨ ਦਾ ਆਖ਼ਰੀ ਮੌਕਾ, ਬਚੇ ਸਿਰਫ਼ ਕੁਝ ਦਿਨ, ਇੰਝ ਆਨਲਾਈਨ ਕਰੋ update

ਇਹ ਵੀ ਪੜ੍ਹੋ :     Good News! ਹੁਣ ਇਹ ਦੇਸ਼ ਵੀ ਭਾਰਤੀਆਂ ਨੂੰ ਦੇਵੇਗਾ ਵੀਜ਼ਾ ਫ੍ਰੀ ਐਂਟਰੀ , 3 ਦੇਸ਼ ਪਹਿਲਾਂ ਹੀ ਕਰ ਚੁੱਕੇ ਨੇ ਐਲਾਨ

ਦੇਸ਼ ਦੇ ਵੱਖ-ਵੱਕ ਕਪਾਹ ਉਤਪਾਦਕ ਖੇਤਰਾਂ/ਸੂਬਿਆਂ ’ਚ ਕਮਰਸ਼ੀਅਲ ਖੇਤੀ ਲਈ ਜਾਰੀ ਕੀਤੀ ਗਈ 77ਜੀ ਆਰਬੋਰੀਅਮ ਕਪਾਹ ਕਿਸਮਾਂ ’ਚੋਂ ਵਸੰਤਰਾਵ ਨਾਈਕ ਮਰਾਠਵਾੜਾ ਦੇ ਵਿਗਿਆਨੀਆਂ ਨੇ ਚਾਰ ਲੰਬੇ ਵਾਲਾਂ ਵਾਲੀਆਂ ਕਿਸਮਾਂ ਵਿਕਸਿਤ ਕੀਤੀਆਂ ਹਨ ਜੋ ਪੀ. ਏ. 740, ਪੀ. ਏ. 810, ਪੀ. ਏ. 812 ਅਤੇ ਪੀ. ਏ. 837 ਹਨ। ਖੇਤੀ ਯੂਨੀਵਰਸਿਟੀ (ਵੀ. ਐੱਨ. ਐੱਮ. ਕੇ. ਵੀ.), ਪਰਭਣੀ (ਮਹਾਰਾਸ਼ਟਰ) ਦੀ ਸਟੈਪਲ ਲੰਬਾਈ 28-31 ਮਿ. ਮੀ ਹੈ ਅਤੇ ਬਾਕੀ 73 ਕਿਸਮਾਂ ਦੀ ਮੁੱਖ ਲੰਬਾਈ 16-18 ਮਿ. ਮੀ. ਦੀ ਲਿਮਿਟ ਵਿਚ ਹੈ। ਵਸੰਤਰਾਵ ਨਾਈਕ ਮਰਾਠਵਾੜਾ, ਖੇਤੀਬਾੜੀ ਯੂਨੀਵਰਿਸੀਟ, ਪਰਭਣੀ ਭਾਰਤੀ ਖੇਤੀਬਾੜੀ ਖੋਜ ਪਰਿਸ਼ਦ (ਆਲ ਇੰਡੀਆ ਕਾਟਨ ਰਿਸਰਚ ਪ੍ਰਾਜੈਕਟ ਆਨ ਕਾਟਨ ਦੇ ਪਰਭਣੀ ਕੇਂਦਰ ਨੇ ਭਾਰਤੀ ਖੇਤੀਬਾੜੀ ਖੋਜ ਪਰਿਸ਼ਦ) ਸੈਂਟਰਲ ਇੰਸਟੀਚਿਊਟ ਫਾਰ ਰਿਸਰਚ ਆਨ ਕਾਟਨ ਤਕਨਾਲੋਜੀ, ਨਾਗਪੁਰ ਕੇਂਦਰੀ ਵਿਚ ਅੱਪਰ ਹਾਫ ਔਸਤ ਲੰਬਾਈ, ਜਿਨਿੰਗ ਆਊਟ ਟਰਨ, ਮਾਈਕ੍ਰੋਨੇਅਰ ਵੈਲਿਊ ਸਮੇਤ ਕਤਾਈ ਪਰੀਖਣਾਂ ਲਈ ਦੇਸੀ ਕਪਾਹ ਦੀਆਂ ਕਿਸਮਾਂ ਦਾ ਪਰੀਖਣ ਕੀਤਾ ਹੈ। ਪਰੀਖਣਾਂ ਵਿਚ ਕਤਾਈ ਦੀ ਕਿਸਮਾਂ ਨੂੰ ਸਫਲ ਐਲਾਨ ਕੀਤਾ ਗਿਆ ਹੈ। ਦੇਸੀ ਕਪਾਹ ਸਟੈਪਲ ਫਾਈਬਰ ਦੀ ਲੰਬਾਈ ਵਧਾਉਣ ਲਈ ਖੋਜ ਯਤਨ ਜਾਰੀ ਹਨ। 2022-23 ਦੌਰਾਨ ਇਨ੍ਹਾਂ ਕਿਸਨਾਂ ਦੇ 570 ਕਿਲੋਗ੍ਰਾਮ ਬੀਜਾਂ ਦਾ ਉਤਪਾਦਨ ਕੀਤਾ ਗਿਆ। ਅਗਲੇ ਬਿਜਾਈ ਸੀਜ਼ਨ ਵਿਚ ਬਿਜਾਈ ਲਈ ਕਿਸਾਨਾਂ ਕੋਲ ਲੋੜੀਂਦੀ ਮਾਤਰਾ ’ਚ ਬੀਜ ਮੁਹੱਈਆ ਹੈ।

ਇਹ ਵੀ ਪੜ੍ਹੋ :   ਪਾਨੀਪਤ ਐਕਸਪੋਰਟ ਇੰਡਸਟ੍ਰੀ ਨੂੰ 15 ਹਜ਼ਾਰ ਕਰੋੜ ਦਾ ਨੁਕਸਾਨ, ਅਮਰੀਕਾ ਸਮੇਤ ਕਈ ਦੇਸ਼ਾਂ ਤੋਂ ਨਹੀਂ ਮਿਲੇ ਆਰਡਰ

ਇਹ ਵੀ ਪੜ੍ਹੋ :    Hyundai ਦੇ ਗਾਹਕਾਂ ਨੂੰ ਝਟਕਾ, ਕੰਪਨੀ ਨੇ ਕੀਮਤਾਂ ਵਧਾਉਣ ਦਾ ਕੀਤਾ ਐਲਾਨ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Harinder Kaur

Content Editor

Related News