ਹਵਾਈ ਸਫ਼ਰ ਹੋ ਜਾਏਗਾ ਮਹਿੰਗਾ, ਸਰਕਾਰ ਹਟਾ ਸਕਦੀ ਹੈ ਇਹ ਪਾਬੰਦੀ
Saturday, Feb 20, 2021 - 11:11 AM (IST)
ਨਵੀਂ ਦਿੱਲੀ- ਜਲਦ ਹੀ ਹਵਾਈ ਕਿਰਾਏ ਵੱਧ ਸਕਦੇ ਹਨ। ਹੁਣ ਤੱਕ ਤਾਂ ਮਹਾਮਾਰੀ ਦੀ ਵਜ੍ਹਾ ਨਾਲ ਸਰਕਾਰ ਨੇ ਇਨ੍ਹਾਂ 'ਤੇ ਕੰਟਰੋਲ ਕੀਤਾ ਹੋਇਆ ਹੈ ਪਰ ਗਰਮੀਆਂ ਦੇ ਮੌਸਮ ਵਿਚ ਘਰੇਲੂ ਉਡਾਣਾਂ 'ਤੇ ਕਿਰਾਇਆਂ ਦੇ ਨਾਲ-ਨਾਲ ਸਰਕਾਰ ਹੋਰ ਪਾਬੰਦੀਆਂ ਵੀ ਹਟਾ ਸਕਦੀ ਹੈ। ਕੋਰੋਨਾ ਕਾਲ ਵਿਚ ਸਭ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਖੇਤਰਾਂ ਵਿਚੋਂ ਹਵਾਬਾਜ਼ੀ ਸੈਕਟਰ ਇਕ ਰਿਹਾ ਹੈ।
ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਦਾ ਕਹਿਣਾ ਹੈ ਕਿ ਘਰੇਲੂ ਹਵਾਈ ਆਵਾਜਾਈ ਰੋਜ਼ਾਨਾ ਵੱਧ ਰਹੀ ਹੈ ਅਤੇ ਹੁਣ ਤੱਕ ਇਹ ਤਕਰੀਬਨ 3 ਲੱਖ ਯਾਤਰੀ ਪ੍ਰਤੀਦਿਨ 'ਤੇ ਪਹੁੰਚ ਗਈ ਹੈ।
ਮੰਤਰਾਲਾ ਦੀ ਸਲਾਹਕਾਰ ਕਮੇਟੀ ਦੀ ਬੈਠਕ ਵਿਚ ਸਵਾਲਾਂ ਦਾ ਜਵਾਬ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਗਰਮੀਆਂ ਦੌਰਾਨ ਘਰੇਲੂ ਹਵਾਈ ਆਵਾਜਾਈ ਹੋਰ ਵਧੇਗੀ, ਇਸ ਦੇ ਨਾਲ ਕਿਰਾਇਆਂ ਦਾ ਦਾਇਰਾ ਅਤੇ ਹੋਰ ਪਾਬੰਦੀਆਂ ਨੂੰ ਸਮਾਪਤ ਕੀਤਾ ਜਾ ਸਕਦਾ ਹੈ।
ਇਹ ਵੀ ਪੜ੍ਹੋ- ਪੈਟਰੋਲ 101 ਰੁ: ਤੋਂ ਪਾਰ, ਡੀਜ਼ਲ 'ਚ ਇਸ ਸਾਲ ਹੁਣ ਤੱਕ ਇੰਨਾ ਭਾਰੀ ਉਛਾਲ
ਗੌਰਤਲਬ ਹੈ ਕਿ ਤੇਲ ਮਾਰਕੀਟਿੰਗ ਕੰਪਨੀਆਂ ਵੱਲੋਂ ਹਰ ਪੰਦਰਵਾੜੇ ਵਿਚ ਏ. ਟੀ. ਐੱਫ. ਦੀਆਂ ਕੀਮਤਾਂ ਸੋਧੀਆਂ ਜਾਂਦੀਆਂ ਹਨ ਅਤੇ ਅਕਤੂਬਰ ਤੋਂ ਬਾਅਦ ਇਸ ਵਿਚ ਵਾਧਾ ਹੋ ਰਿਹਾ ਹੈ। ਹਾਲ ਹੀ ਵਿਚ ਇਸ ਦੀ ਕੀਮਤ 3.6 ਫ਼ੀਸਦੀ ਵਧਾਈ ਗਈ ਹੈ। ਇਸ ਤੋਂ ਪਹਿਲਾਂ 1 ਫਰਵਰੀ 2021 ਨੂੰ 5.4 ਫ਼ੀਸਦੀ, ਜਨਵਰੀ 2021 ਵਿਚ 10.2 ਫ਼ੀਸਦੀ, ਦਸੰਬਰ 2020 ਵਿਚ 9.1 ਫ਼ੀਸਦੀ, ਨਵੰਬਰ 2020 ਵਿਚ 4.6 ਫ਼ੀਸਦੀ ਵਧਾਈ ਗਈ ਸੀ। ਇਸ ਲਈ ਸਰਕਾਰ ਦੀ ਪਾਬੰਦੀ ਹਟਦੇ ਹੀ ਕਿਰਾਏ ਵੱਧ ਸਕਦੇ ਹਨ।
ਇਹ ਵੀ ਪੜ੍ਹੋ- ਬੈਂਕਾਂ ਦੀ ਹੜਤਾਲ, 15 ਮਾਰਚ ਤੋਂ ਪਹਿਲਾਂ ਕਰ ਲਓ ਕੰਮ, ਹੋ ਸਕਦੀ ਹੈ ਪ੍ਰੇਸ਼ਾਨੀ
►ਹਵਾਈ ਕਿਰਾਏ ਦੀ ਹੱਦ ਜਲਦ ਸਮਾਪਤ ਹੋਣ ਦੇ ਖ਼ਦਸ਼ੇ ਬਾਰੇ ਕੁਮੈਂਟ ਬਾਕਸ ਵਿਚ ਦਿਓ ਟਿਪਣੀ