ਸੋਨਾ-ਚਾਂਦੀ ਦੀਆਂ ਕੀਮਤਾਂ ਘਟੀਆਂ; ਬਾਜ਼ਾਰ ਨਾਲੋਂ ਸਸਤਾ ਸੋਨਾ ਖ਼ਰੀਦਣ ਲਈ ਸਿਰਫ਼ 1 ਦਿਨ ਬਾਕੀ
Thursday, Dec 31, 2020 - 03:51 PM (IST)
ਮੁੰਬਈ — ਅੱਜ ਸਾਲ 2020 ਦੇ ਆਖਰੀ ਕਾਰੋਬਾਰੀ ਸੈਸ਼ਨ ਵਿਚ ਭਾਰਤੀ ਸ਼ੇਅਰ ਬਾਜ਼ਾਰਾਂ ’ਚ ਸੋਨੇ ਅਤੇ ਚਾਂਦੀ ਦੀਆਂ ਫਿੳੂਚਰ ਦੀਆਂ ਕੀਮਤਾਂ ਵਿਚ ਗਿਰਾਵਟ ਦੇਖਣ ਨੂੰ ਮਿਲੀ ਜਦੋਂਕਿ ਪੂਰਾ ਸਾਲ ਇਸ ’ਚ ਮਜ਼ਬੂਤੀ ਦਾ ਰੁਝਾਨ ਰਿਹਾ। ਐਮਸੀਐਕਸ ’ਤੇ ਸੋਨੇ ਦਾ ਭਾਅ 0.08% ਦੀ ਗਿਰਾਵਟ ਦੇ ਨਾਲ 50,097 ਰੁਪਏ ਪ੍ਰਤੀ 10 ਗ੍ਰਾਮ ’ਤੇ ਬੰਦ ਹੋਇਆ, ਜਦੋਂਕਿ ਚਾਂਦੀ ਦਾ ਵਾਅਦਾ ਭਾਅ 0.12% ਦੀ ਗਿਰਾਵਟ ਨਾਲ 68,531 ਰੁਪਏ ਪ੍ਰਤੀ ਕਿਲੋਗ੍ਰਾਮ ’ਤੇ ਬੰਦ ਹੋਇਆ। ਸੋਨਾ ਪਿਛਲੇ ਦੋ ਹਫਤਿਆਂ ਤੋਂ 50,000 ਤੋਂ 50,500 ਦੇ ਵਿਚਕਾਰ ਕਾਰੋਬਾਰ ਕਰ ਰਿਹਾ ਹੈ।
ਕੋਰੋਨਾ ਵਾਇਰਸ ਲਾਗ ਦੇ ਟੀਕੇ ਰੋਲਆਉਟ ਹੋਣ ਤੋਂ ਬਾਅਦ ਨਿਵੇਸ਼ਕਾਂ ਦੀ ਨਜ਼ਰ ਵਿਸ਼ਵ ਪੱਧਰ ਉੱਤੇ ਵਿਗੜਦੀ ਹੋਈ ਵਾਇਰਸ ਸਥਿਤੀ ਦੇ ਪ੍ਰਭਾਵਾਂ ’ਤੇ þ। ਬੁੱਧਵਾਰ ਨੂੰ ਆਕਸਫੋਰਡ ਯੂਨੀਵਰਸਿਟੀ ਅਤੇ ਐਸਟਰਾਜ਼ੇਨੇਕਾ ਦੁਆਰਾ ਵਿਕਸਤ ਕੀਤੇ ਗਏ ਟੀਕੇ ਨੂੰ ਮਨਜ਼ੂਰੀ ਦੇਣ ਵਾਲਾ ਬਿ੍ਰਟੇਨ ਪਹਿਲਾ ਦੇਸ਼ ਬਣ ਗਿਆ।
ਇਹ ਵੀ ਵੇਖੋ - LPG ਸਿਲੰਡਰ ਮਿਲੇਗਾ ਸਿਰਫ 200 ਰੁਪਏ ’ਚ, ਆਫਰ ਸਿਰਫ਼ 31 ਦਸੰਬਰ ਤੱਕ
ਗਲੋਬਲ ਬਾਜ਼ਾਰਾਂ ਵਿਚ ਉਛਾਲ
ਅੱਜ ਗਲੋਬਲ ਬਾਜ਼ਾਰਾਂ ਵਿਚ ਕਮਜ਼ੋਰ ਅਮਰੀਕੀ ਡਾਲਰ ਕਾਰਨ ਸੋਨੇ ਦਾ ਭਾਅ ਵਧਿਆ। ਸੋਨਾ ਤੁਰੰਤ ਸਪੁਰਦਗੀ ਲਈ 0.2 ਪ੍ਰਤੀਸ਼ਤ ਦੀ ਤੇਜ਼ੀ ਨਾਲ 1,897.67 ਡਾਲਰ ਪ੍ਰਤੀ ਔਂਸ ’ਤੇ ਰਿਹਾ। ਜ਼ਿਕਰਯੋਗ þ ਕਿ ਇਸ ਸਾਲ ਕੀਮਤੀ ਧਾਤ ਲਗਭਗ 24 ਪ੍ਰਤੀਸ਼ਤ ਵਧੀ ਹੈ। ਇਸ ਦੇ ਨਾਲ ਹੀ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਏ ਦੀ ਗਿਰਾਵਟ ਦੇ ਕਾਰਨ ਇਹ ਅੰਕੜਾ ਭਾਰਤ ਵਿਚ 27 ਪ੍ਰਤੀਸ਼ਤ ਹੈ। ਭਾਰਤ ਆਪਣੀ ਮੰਗ ਦਾ ਜ਼ਿਆਦਾਤਰ ਸੋਨਾ ਦਰਾਮਦ ਕਰਦਾ ਹੈ।
ਚਾਂਦੀ ਦੀ ਗੱਲ ਕਰੀਏ ਤਾਂ ਇਸ ਸਾਲ ਚਾਂਦੀ ਹਾਜਿਰ 26.6448 ਪ੍ਰਤੀ ਔਂਸ ’ਤੇ ਪਹੁੰਚ ਗਈ। ਇਹ 49 ਪ੍ਰਤੀਸ਼ਤ ਵਧੀ ਹੈ। ਪਲੈਟੀਨਮ 0.1 ਪ੍ਰਤੀਸ਼ਤ ਵਧ ਕੇ 1,066.91 ਅਤੇ ਪੈਲੇਡੀਅਮ 0.2 ਪ੍ਰਤੀਸ਼ਤ ਦੇ ਵਾਧੇ ਨਾਲ 2,366.01 ਡਾਲਰ ’ਤੇ ਸੀ।
ਇਹ ਵੀ ਵੇਖੋ - 1 ਜਨਵਰੀ ਤੋਂ ਬਦਲਣਗੇ ਮਹੱਤਵਪੂਰਨ ਨਿਯਮ, ਫ਼ੋਨ ਕਾਲ ਤੋਂ ਲੈ ਕੇ ਵਿੱਤੀ ਲੈਣ-ਦੇਣ ਹੋਣਗੇ ਪ੍ਰਭਾਵਤ
ਨਿਵੇਸ਼ਕਾਂ ਲਈ ਸਾਵਰੇਨ ਗੋਲਡ ਬਾਂਡ ਸਕੀਮ
ਨਿਵੇਸ਼ਕ ਸਾਵਰੇਨ ਗੋਲਡ ਬਾਂਡ ਸਕੀਮ ਅਧੀਨ ਬਾਜ਼ਾਰ ਕੀਮਤ ਨਾਲੋਂ ਬਹੁਤ ਘੱਟ ਕੀਮਤ ’ਤੇ ਸੋਨਾ ਖਰੀਦ ਸਕਦੇ ਹਨ। ਇਹ ਸਕੀਮ ਸਿਰਫ ਪੰਜ ਦਿਨਾਂ ਲਈ ਖੁੱਲੀ ਹੈ ਅਤੇ 1 ਜਨਵਰੀ, 2021 ਇਸ ਦਾ ਆਖ਼ਰੀ ਦਿਨ ਹੈ। ਇਸ ਲਈ ਜੇ ਤੁਸੀਂ ਇਸ ਯੋਜਨਾ ਦਾ ਲਾਭ ਲੈਣਾ ਚਾਹੁੰਦੇ ਹੋ, ਤਾਂ ਦੇਰੀ ਨਾ ਕਰੋ। ਇਸ ਦੀ ਵਿਕਰੀ ’ਤੇ ਹੋਣ ਵਾਲੇ ਲਾਭ ਨੂੰ ਆਮਦਨ ਟੈਕਸ ਦੇ ਨਿਯਮਾਂ ਦੇ ਤਹਿਤ ਛੋਟ ਦੇ ਨਾਲ ਹੋਰ ਵੀ ਬਹੁਤ ਸਾਰੇ ਲਾਭ ਪ੍ਰਾਪਤ ਹੋਣਗੇ।
ਇਹ ਵੀ ਵੇਖੋ - PNB ਖ਼ਾਤਾਧਾਰਕਾਂ ਲਈ ਖ਼ੁਸ਼ਖ਼ਬਰੀ, ਹੁਣ ਡੈਬਿਟ ਕਾਰਡ ’ਚੋਂ ਪੈਸੇ ਚੋਰੀ ਹੋਣ ਦਾ ਝੰਜਟ ਹੋਇਆ ਖ਼ਤਮ
ਸਸਤੇ ’ਚ ਸੋਨਾ ਖਰੀਦਣ ਦਾ ਮੌਕਾ
ਯੋਜਨਾ ਦੇ ਤਹਿਤ ਨਿਵੇਸ਼ ਦੀ ਮਿਆਦ 28 ਦਸੰਬਰ 2020 ਤੋਂ ਸ਼ੁਰੂ ਹੋ ਗਈ ਹੈ ਅਤੇ ਇਸ ਦਾ ਆਖ਼ਰੀ ਦਿਨ 1 ਜਨਵਰੀ 2021 ਨੂੰ ਹੈ। ਸਰਕਾਰ ਨੇ ਇਸ ਸਕੀਮ ਵਿਚ ਨਿਵੇਸ਼ ਕਰਨ ਲਈ ਪੰਜ ਦਿਨ ਦਾ ਸਮਾਂ ਦਿੱਤਾ ਹੈ। ਸਰਕਾਰ ਦੁਆਰਾ ਸੋਨੇ ਦੇ ਬਾਂਡਾਂ ਵਿਚ ਨਿਵੇਸ਼ ਕਰਨ ਲਈ ਵਿੱਤੀ ਸਾਲ 2020-21 ਦੀ ਇਹ ਨੌਂਵੀਂ ਲੜੀ ਹੈ। ਪਹਿਲੀ ਲੜੀ 20 ਅਪ੍ਰੈਲ 2020 ਨੂੰ ਸ਼ੁਰੂ ਹੋਈ ਅਤੇ 24 ਅਪ੍ਰੈਲ 2020 ਨੂੰ ਖ਼ਤਮ ਹੋਈ ਸੀ।
ਇਹ ਵੀ ਵੇਖੋ - ਕੀ ਕਰੰਸੀ ਤੋਂ ਫੈਲਦਾ ਹੈ ਕੋਰੋਨਾ? 9 ਮਹੀਨਿਆਂ ਬਾਅਦ ਮਿਲਿਆ ਇਹ ਜਵਾਬ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।