ਫਰਜ਼ੀ ਚਾਲਾਨ ਨੂੰ ਰੋਕੇਗਾ GST ਪਰਿਸ਼ਦ ਦਾ ਨਵਾਂ ਪਲਾਨ, ਆਧਾਰ ਦੀ ਤਰਜ਼ ''ਤੇ ਹੋਵੇਗੀ ਰਜਿਸਟਰੇਸ਼ਨ
Monday, Nov 23, 2020 - 09:59 AM (IST)
ਨਵੀਂ ਦਿੱਲੀ (ਭਾਸ਼ਾ) : ਕੇਂਦਰ ਅਤੇ ਸੂਬੇ ਦੇ ਟੈਕਸ ਅਧਿਕਾਰੀਆਂ ਨੇ ਫਰਜ਼ੀ ਕੰਪਨੀਆਂ ਵਲੋਂ ਇਨਪੁਟ ਕ੍ਰੈਡਿਟ ਟੈਕਸ ਦੇ ਦਾਅਵੇ ਨੂੰ ਰੋਕਣ ਲਈ ਤੁਰੰਤ ਫੋਟੋ ਅਤੇ ਬਾਇਓਮੈਟ੍ਰਿਕਸ ਦੇ ਇਸਤੇਮਾਲ ਨਾਲ ਆਨਲਾਈਨ ਰਜਿਸਟ੍ਰੇਸ਼ਨ ਦਾ ਸੁਝਾਅ ਦਿੱਤਾ ਹੈ। ਸੂਤਰਾਂ ਨੇ ਦੱਸਿਆ ਕਿ ਜੀ. ਐੱਸ. ਟੀ. ਪਰਿਸ਼ਦ ਦੀ ਲਾਅ ਕਮੇਟੀ, ਜਿਸ 'ਚ ਕੇਂਦਰ ਅਤੇ ਸੂਬਾ ਸਰਕਾਰਾਂ ਦੇ ਟੈਕਸ ਅਧਿਕਾਰੀ ਸ਼ਾਮਲ ਹਨ, ਨੇ ਇਹ ਸੁਝਾਅ ਵੀ ਦਿੱਤਾ ਹੈ ਕਿ ਨਵੀਂ ਰਜਿਸਟ੍ਰੇਸ਼ਨ ਲਈ ਬਿਨਾਂ ਆਧਾਰ ਦੇ ਰਜਿਸਟ੍ਰੇਸ਼ਨ ਦਾ ਬਦਲ ਚੁਣਨ 'ਤੇ ਲਾਜ਼ਮੀ ਤੌਰ 'ਤੇ ਫਿਜ਼ੀਕਲ ਵੈਰੀਫਿਕੇਸ਼ਨ ਕੀਤੀ ਜਾਣੀ ਚਾਹੀਦੀ ਹੈ।
ਇਹ ਵੀ ਪੜ੍ਹੋ: ਆਮ ਜਨਤਾ ਨੂੰ ਝੱਟਕਾ, ਲਗਾਤਾਰ ਵੱਧ ਰਹੀਆਂ ਹਨ ਪੈਟਰੋਲ-ਡੀਜ਼ਲ ਦੀਆਂ ਕੀਮਤਾਂ, ਜਾਣੋ ਅੱਜ ਦੇ ਨਵੇਂ ਭਾਅ
ਵਿੱਤ ਮੰਤਰਾਲਾ ਦੇ ਸੂਤਰਾਂ ਨੇ ਕਿਹਾ ਕਿ ਲਾਅ ਕਮੇਟੀ ਨੇ ਸੁਝਾਅ ਦਿੱਤਾ ਹੈ ਕਿ ਵਸਤੂ ਅਤੇ ਸੇਵਾ ਟੈਕਸ (ਜੀ. ਐੱਸ. ਟੀ.) ਵਿਚ ਨਵੀਂ ਰਜਿਸਟ੍ਰੇਸ਼ਨ ਲਈ ਆਧਾਰ ਵਰਗੀ ਪ੍ਰਕਿਰਿਆ ਅਪਣਾਈ ਜਾ ਸਕਦੀ ਹੈ, ਜਿਸ ਦੇ ਤਹਿਤ ਤੁਰੰਤ ਫੋਟੋ ਅਤੇ ਬਾਇਓਮੈਟ੍ਰਿਕਸ ਦੇ ਨਾਲ ਹੀ ਦਸਤਾਵੇਜ਼ਾਂ ਦੀ ਵੈਰੀਫਿਕੇਸ਼ਨ ਨਾਲ ਨਵੇਂ ਰਜਿਸਟ੍ਰੇਸ਼ਨ ਕੀਤੇ ਜਾ ਸਕਦੇ ਹਨ। ਅਜਿਹੀਆਂ ਸਹੂਲਤਾਂ ਬੈਂਕਾਂ, ਡਾਕਘਰਾਂ ਅਤੇ ਜੀ. ਐੱਸ. ਟੀ. ਸੇਵਾ ਕੇਂਦਰਾਂ (ਜੀ. ਐੱਸ. ਕੇ.) ਵਿਚ ਦਿੱਤੀ ਜਾ ਸਕਦੀ ਹੈ। ਇਕ ਸੂਤਰ ਨੇ ਦੱਸਿਆ ਕਿ ਜੀ. ਐੱਸ. ਕੇ. ਪਾਸਪੋਰਟ ਸੇਵਾ ਕੇਂਦਰ ਦੀ ਤਰਜ਼ 'ਤੇ ਨਵੇਂ ਰਜਿਸਟ੍ਰੇਸ਼ਨ ਦੀ ਸਹੂਲਤ ਦੇ ਸਕਦੇ ਹਨ। ਇਸ ਤੋਂ ਇਲਾਵਾ ਜੋ ਰਜਿਸਟਰਾਰ ਰਜਿਸਟ੍ਰੇਸ਼ਨ ਦੇ ਸਮੇਂ ਆਧਾਰ ਪ੍ਰਮਾਣੀਕਰਣ ਦਾ ਬਦਲ ਨਹੀਂ ਚੁਣਦੇ ਹਨ, ਉਨ੍ਹਾਂ ਨੂੰ ਭਰੋਸੇ ਵਾਲੇ ਟੈਕਸਦਾਤਾਵਾਂ ਦੇ ਸਿਫਾਰਿਸ਼ ਪੱਤਰ ਦੇਣੇ ਪੈ ਸਕਦੇ ਹਨ।
ਸੂਤਰਾਂ ਨੇ ਦੱਸਿਆ ਕਿ ਰਜਿਸਟ੍ਰੇਸ਼ਨ ਲਈ ਦਿੱਤੇ ਗਏ ਦਸਤਾਵੇਜ਼ਾਂ ਦੇ ਆਧਾਰ 'ਤੇ ਜੇ ਰਜਿਸਟਰਾਰ 'ਭਰੋਸੇਮੰਦ ਸ਼੍ਰੇਣੀ' ਵਿਚ ਆਉਂਦਾ ਹੈ ਤਾਂ ਉਸ ਦਾ ਸੱਤ ਵਰਕਿੰਗ ਡੇਅਜ਼ 'ਚ ਰਜਿਸਟ੍ਰੇਸ਼ਨ ਕੀਤੀ ਜਾ ਸਕਦੀ ਹੈ। ਜੇ ਰਜਿਸਟਰਾਰ 'ਭਰੋਸੇਮੰਦ' ਸ਼੍ਰੇਣੀ 'ਚ ਨਹੀਂ ਆਉਂਦਾ ਹੈ ਤਾਂ ਉਸ ਦੀ ਰਜਿਸਟ੍ਰੇਸ਼ਨ 60 ਵਰਕਿੰਗ ਡੇਅਜ਼ 'ਚ ਕੀਤੀ ਜਾਏਗੀ।