ਮਾਰਕ ਜ਼ੁਕਰਬਰਗ ਵੀ ਐਲਨ ਮਸਕ ਦੀ ਰਾਹ 'ਤੇ! ਹੁਣ ਫੇਸਬੁੱਕ ਬਲਿਊ ਟਿੱਕ ਲਈ ਟਵਿੱਟਰ ਤੋਂ ਦੇਣੇ ਪੈਣਗੇ ਜ਼ਿਆਦਾ ਰੁਪਏ

Monday, Feb 20, 2023 - 04:06 AM (IST)

ਮਾਰਕ ਜ਼ੁਕਰਬਰਗ ਵੀ ਐਲਨ ਮਸਕ ਦੀ ਰਾਹ 'ਤੇ! ਹੁਣ ਫੇਸਬੁੱਕ ਬਲਿਊ ਟਿੱਕ ਲਈ ਟਵਿੱਟਰ ਤੋਂ ਦੇਣੇ ਪੈਣਗੇ ਜ਼ਿਆਦਾ ਰੁਪਏ

ਬਿਜ਼ਨੈੱਸ ਡੈਸਕ : ਟਵਿੱਟਰ ਤੋਂ ਬਾਅਦ ਹੁਣ ਫੇਸਬੁੱਕ ਵੀ ਆਪਣੇ ਯੂਜ਼ਰਜ਼ ਲਈ ਵੈਰੀਫਾਈਡ ਸਬਸਕ੍ਰਿਪਸ਼ਨ ਸਰਵਿਸ ਲੈ ਕੇ ਆਇਆ ਹੈ। ਫੇਸਬੁੱਕ ਦੇ ਮਾਲਕ ਮਾਰਕ ਜ਼ੁਕਰਬਰਗ ਨੇ ਇਸ ਦਾ ਐਲਾਨ ਕੀਤਾ ਹੈ। ਜ਼ੁਕਰਬਰਗ ਨੇ ਕਿਹਾ ਕਿ ਜਲਦ ਹੀ ਗਾਹਕਾਂ ਨੂੰ ਬਲਿਊ ਟਿੱਕ ਸੇਵਾ ਲਈ ਫੇਸਬੁੱਕ ਨੂੰ ਪੈਸੇ ਦੇਣੇ ਪੈਣਗੇ। ਮਾਰਕ ਜ਼ੁਕਰਬਰਗ ਨੇ ਐਤਵਾਰ ਨੂੰ ਇਕ ਫੇਸਬੁੱਕ ਪੋਸਟ ਰਾਹੀਂ ਸਬਸਕ੍ਰਿਪਸ਼ਨ ਸੇਵਾ ਬਾਰੇ ਜਾਣਕਾਰੀ ਦਿੱਤੀ।

ਇਹ ਖ਼ਬਰ ਵੀ ਪੜ੍ਹੋ : ਪੰਜਾਬ ’ਚ ਮੁੜ ਬਦਲੇਗਾ ਮੌਸਮ, ਹੋਵੇਗੀ ਬੂੰਦਾ-ਬਾਂਦੀ ਤੇ ਚੱਲਣਗੀਆਂ ਤੇਜ਼ ਹਵਾਵਾਂ, ਜਾਣੋ ਮੌਸਮ ਦੀ ਤਾਜ਼ਾ ਅਪਡੇਟ

ਜ਼ੁਕਰਬਰਗ ਨੇ ਪੋਸਟ ਵਿਚ ਲਿਖਿਆ, "ਇਸ ਹਫ਼ਤੇ ਅਸੀਂ ਮੇਟਾ ਵੈਰੀਫਾਈਡ ਲਾਂਚ ਕਰ ਰਹੇ ਹਾਂ, ਜੋ ਇਕ ਸਬਸਕ੍ਰਿਪਸ਼ਨ ਸਰਵਿਸ ਹੈ, ਜੋ ਇਕ ਸਰਕਾਰੀ ਪਛਾਣ ਪੱਤਰ ਨਾਲ ਤੁਹਾਨੂੰ ਆਪਣੇ ਖਾਤੇ ਦੀ ਪੁਸ਼ਟੀ ਕਰਨ ਦੇਵੇਗੀ।" ਜ਼ੁਕਰਬਰਗ ਦੇ ਅਨੁਸਾਰ, ਹੁਣ ਗਾਹਕ ਰੁਪਏ ਦੇ ਕੇ ਬਲਿਊ ਬੈਜ (ਨੀਲਾ ਟਿੱਕ),ਸੇਮ ਆਈ. ਡੀ. ਵਾਲੇ ਫ਼ਰਜ਼ੀ ਖਾਤਿਆਂ ਖ਼ਿਲਾਫ਼ ਸੁਰੱਖਿਆ ਅਤੇ ਕਸਟਮਰ ਭੁਗਤਾਨ ਸੁਪੋਰਟ ਤਕ ਸਿੱਧੀ ਪਹੁੰਚ ਪ੍ਰਾਪਤ ਕਰ ਸਕਣਗੇ। ਉਨ੍ਹਾਂ ਕਿਹਾ ਕਿ ਇਹ ਨਵਾਂ ਫੀਚਰ ਫੇਸਬੁੱਕ ਦੀਆਂ ਸੇਵਾਵਾਂ 'ਚ ਪ੍ਰਮਾਣਿਕਤਾ ਸੁਰੱਖਿਆ ਨੂੰ ਵਧਾਉਣ ਬਾਰੇ ਹੈ।

ਇਹ ਖ਼ਬਰ ਵੀ ਪੜ੍ਹੋ : PPCB ਦੀ ਵੱਡੀ ਕਾਰਵਾਈ, ਵਾਤਾਵਰਣ ਨੂੰ ਨੁਕਸਾਨ ਪਹੁੰਚਾਉਣ ’ਤੇ ਇਸ ਅਪਾਰਟਮੈਂਟ ਨੂੰ ਲਾਇਆ 5 ਲੱਖ ਦਾ ਜੁਰਮਾਨਾ

ਫੇਸਬੁੱਕ ਬਲਿਊ ਟਿੱਕ ਲਈ ਕਿੰਨੇ ਰੁਪਏ ਦੇਣੇ ਪੈਣਗੇ ?

ਮੇਟਾ ਵੈਰੀਫਾਈਡ ਸਰਵਿਸ ਦਾ ਐਲਾਨ ਕਰਦੇ ਹੋਏ ਜ਼ੁਕਰਬਰਗ ਨੇ ਯੂਜ਼ਰਜ਼ ਨੂੰ ਇਹ ਵੀ ਦੱਸਿਆ ਕਿ ਉਨ੍ਹਾਂ ਨੂੰ ਕਿੰਨੀ ਰਕਮ ਖਰਚ ਕਰਨੀ ਪਵੇਗੀ। ਜ਼ੁਕਰਬਰਗ ਦੇ ਅਨੁਸਾਰ ਇਕ ਯੂਜ਼ਰ ਨੂੰ ਵੈੱਬ-ਆਧਾਰਿਤ ਤਸਦੀਕ ਲਈ ਪ੍ਰਤੀ ਮਹੀਨਾ 11.99 ਡਾਲਰ (992.36 ਰੁਪਏ) ਅਤੇ iOS 'ਤੇ ਇਸ ਸੇਵਾ ਲਈ ਪ੍ਰਤੀ ਮਹੀਨਾ 14.99 ਡਾਲਰ (1240.65 ਰੁਪਏ) ਦਾ ਭੁਗਤਾਨ ਕਰਨਾ ਹੋਵੇਗਾ।

ਸਭ ਤੋਂ ਪਹਿਲਾਂ ਕਿੱਥੇ ਸ਼ੁਰੂ ਹੋਵੇਗੀ ਇਹ ਸਰਵਿਸ?

ਮਾਰਕ ਜ਼ੁਕਰਬਰਗ ਦੇ ਅਨੁਸਾਰ ਮੇਟਾ ਵੈਰੀਫਾਈਡ ਸਬਸਕ੍ਰਿਪਸ਼ਨ ਇਸ ਹਫ਼ਤੇ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਲਈ ਸ਼ੁਰੂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜਲਦ ਹੀ ਇਹ ਸੇਵਾ ਹੋਰਨਾਂ ਦੇਸ਼ਾਂ ਲਈ ਵੀ ਸ਼ੁਰੂ ਹੋ ਜਾਵੇਗੀ। ਫੇਸਬੁੱਕ ਦੀ ਇਹ ਸੇਵਾ ਭਾਰਤ 'ਚ ਕਦੋਂ ਲਾਗੂ ਹੋਵੇਗੀ, ਇਸ ਦੀ ਜਾਣਕਾਰੀ ਅਜੇ ਨਹੀਂ ਦਿੱਤੀ ਗਈ ਹੈ।


author

Manoj

Content Editor

Related News