Paytm ਅਤੇ Google ਨੂੰ ਤਗੜਾ ਝਟਕਾ, ਫੇਸਬੁੱਕ ਨੇ ਲਾਂਚ ਕੀਤੀ ਕ੍ਰਿਪਟੋਕਰੰਸੀ

06/18/2019 11:28:03 PM

ਗੈਜੇਟ ਡੈਸਕ+ ਸੋਸ਼ਲ ਮੀਡੀਆ ਦਿੱਗਜ ਨੇ ਕ੍ਰਿਪਟੋ ਕਰੰਸੀ 'ਤੇ ਆਧਾਰਿਤ Calibra ਪਲੇਟਫਾਰਮ ਲਾਂਚ ਕੀਤਾ ਹੈ। ਇਹ ਇਕ ਤਰ੍ਹਾਂ ਦਾ ਪੇਮੈਂਟ ਸਿਸਟਮ ਹੈ ਜੋ ਅਗਲੇ ਸਾਲ ਆਮ ਯੂਜ਼ਰਸ ਨੂੰ ਮਿਲੇਗਾ। ਇਸ ਨਾਲ Libra (Cryptocurrency) ਦਾ ਟ੍ਰਾਂਜੈਕਸ਼ਨ ਕੀਤਾ ਜਾ ਸਕੇਗਾ। ਲਾਂਚ ਹੋਣ ਤੋਂ ਬਾਅਦ ਇਹ WhatsApp  ਅਤੇ Messenger 'ਚ ਕੰਮ ਕਰੇਗਾ। ਭਾਵ ਯੂਜ਼ਰਸ ਪੈਸਿਆਂ ਦੇ ਲੈਣ-ਦੇਣ ਫੇਸਬੁੱਕ 'ਤੇ ਹੀ ਕਰ ਸਕਣਗੇ। ਇੰਨਾਂ ਹੀ ਨਹੀਂ ਕੰਪਨੀ ਨੇ ਇਕ ਡਿਜ਼ੀਟਲ ਵਾਲਟ ਸਿਸਟਮ ਵੀ ਪੇਸ਼ ਕੀਤਾ ਹੈ ਜਿਥੇ ਟ੍ਰਾਂਜੈਕਸ਼ਨ ਦਾ ਰਿਕਾਰਡ ਰੱਖਿਆ ਜਾ ਸਕੇਗਾ। ਇਸ 'ਚ 30 ਕੰਪਨੀਆਂ ਨੂੰ ਸ਼ਾਮਲ ਕੀਤਾ ਗਿਆ ਹੈ ਜਿਸ 'ਚ ਉਬੇਰ ਤੋਂ ਲੈ ਕੇ ਵੀਜ਼ਾ ਕੰਪਨੀਆਂ ਤਕ ਸ਼ਾਮਲ ਹੈ। ਫਿਲਹਾਲ ਭਾਰਤ 'ਚ Paytm  ਅਤੇ Google Pay ਡਿਜ਼ੀਟਲ ਪੇਮੈਂਟ ਐਪ ਹੈ ਅਤੇ ਇਹ ਦੋਵੇਂ ਹੀ ਕਾਫੀ ਮਸ਼ਹੂਰ ਹੈ। ਹਾਲਾਂਕਿ ਇਸ ਦੇ ਤੋਂ ਇਲਾਵਾ PhonePay  ਵਰਗੇ ਵੀ ਐਪਸ ਹਨ। ਹੁਣ ਫੇਸਬੁੱਕ ਨੇ ਇਸ ਐਲਾਨ ਤੋਂ ਬਾਅਦ ਪੇਅ.ਟੀ.ਐੱਮ. ਅਤੇ ਗੂਗਲ ਪੇ ਨੂੰ ਥੋੜੀ ਮੁਸ਼ਕਲ ਜ਼ਰੂਰ ਹੋ ਸਕਦੀ ਹੈ। ਕਿਉਂਕਿ ਫੇਸਬੁੱਕ ਕੋਲ ਅਰਬਾਂ ਯੂਜ਼ਰਸ ਹਨ ਅਤੇ ਭਾਰਤ 'ਚ ਵਟਸਐਪ ਦੇ ਸਭ ਤੋਂ ਜ਼ਿਆਦਾ ਯੂਜ਼ਰਸ ਹਨ। ਅਜਿਹੇ 'ਚ ਪੇਅ.ਟੀ.ਐੱਮ. ਅਤੇ ਗੂਗਲ ਪੇਅ ਲਈ ਫੇਸਬੁੱਕ ਦੀ ਨਵੀਂ ਡਿਜ਼ੀਟਲ ਕਰੰਸੀ ਬੈਕਡ ਸਰਵਿਸ Calibra  ਇਕ ਥ੍ਰੇਟ ਦੀ ਤਰ੍ਹਾਂ ਹੋਵੇਗੀ।

Calibra ਅਤੇ Libra 'ਚ ਕੀ ਹੈ ਫਰਕ?
ਬੇਸਿਸ ਫਰਕ ਇਹ ਹੈ ਕਿ ਲੀਬਰਾ ਕ੍ਰਿਪਟੋਕਰੰਸੀ ਹੈ, ਠੀਕ ਉਸੇ ਤਰ੍ਹਾਂ ਹੀ ਜਿਵੇਂ ਬਿਟਕੁਆਇਨ ਹੈ, ਜਦਕਿ ਕੈਲੀਬਰਾ ਇਕ ਪਲੇਟਫਾਰਮ ਹੈ ਜਿਥੇ Libra ਰਾਹੀਂ ਟ੍ਰਾਂਜੈਕਸ਼ਨ ਕੀਤੇ ਜਾ ਸਕਣਗੇ। 

ਕੀ ਹੈ Calibra  ਅਤੇ ਤੁਸੀਂ ਇਸ ਕਦੋ ਯੂਜ਼ ਕਰ ਸਕੋਗੇ?
ਫੇਸਬੁੱਕ ਮੁਤਾਬਕ ਕੈਲੀਬਰਾ ਫੇਸਬੁੱਕ ਦਾ ਨਵਾਂ ਸਬਸਿਡਰੀ ਹੈ ਅਤੇ ਇਸ ਦਾ ਮਕਸਦ ਲੋਕਾਂ ਨੂੰ ਫਾਈਨੈਂਸ਼ੀਅਲ ਸਰਵਿਸ ਪ੍ਰੋਵਾਇਡ ਕਰਨਾ ਹੈ ਜਿਸ ਨਾਲ ਲੋਕਾਂ ਨੂੰ Libra Network ਦਾ ਐਕਸੈੱਸ ਮਿਲ ਸਕੇ। ਲੀਬਰਾ ਕ੍ਰਿਪਟੋਕਰੰਸੀ ਹੈ ਅਤੇ ਇਸ 'ਤੇ ਆਧਾਰਿਤ ਹੈ ਫੇਸਬੁੱਕ ਦਾ ਕੈਲੀਬਰਾ। ਕੈਲੀਬਰਾ ਤਹਿਤ ਫੇਸਬੁੱਕ ਲੀਬਰਾ ਕਿਪਟੋਕਰੰਸੀ ਲਈ ਇਕ ਡਿਜ਼ੀਟਲ ਵਾਲਟ ਲਿਆਵੇਗਾ। ਇਹ ਗਲੋਬਲ ਕਰੰਸੀ ਹੋਵੇਗਾ ਜੋ ਬਲਾਕਚੇਨ ਟੈਕਨਾਲੋਜੀ 'ਤੇ ਆਧਾਰਿਤ ਹੋਵੇਗੀ। ਇਹ ਵਾਲਟ ਫੇਸਬੁੱਕ ਮੈਸੇਂਜਰ ਅਤੇ ਵਟਸਐਪ 'ਤੇ ਉਪਲੱਬਧ ਹੋਵੇਗਾ। ਇਸ ਤੋਂ ਇਲਾਵਾ ਇਹ ਇਕ ਸਟੈਂਡਅਲੋਨ ਐਪ ਦੇ ਤੌਰ 'ਤੇ ਵੀ ਯੂਜ਼ਰਸ ਨੂੰ ਦਿੱਤਾ ਜਾਵੇਗਾ। ਕੰਪਨੀ ਨੇ ਕਿਹਾ ਕਿ ਉਸ ਨੂੰ ਉਮੀਦ ਹੈ ਕਿ ਇਸ ਨੂੰ 2020 ਤਕ ਲਾਂਚ ਕੀਤਾ ਜਾ ਸਕੇਗਾ। ਭਾਵ ਤੁਸੀਂ ਇਸ ਨੂੰ 2020 ਤੋਂ ਪਹਿਲਾਂ ਨਹੀਂ ਯੂਜ਼ ਕਰ ਸਕੋਗੇ।

ਫੇਸਬੁੱਕ ਨੇ Libra ਕ੍ਰਿਪਟੋਕਰੰਸੀ ਨੂੰ ਲੈ ਕੇ ਆਪਣਾ ਪਲਾਨ ਪੇਸ਼ ਕਰ ਦਿੱਤਾ ਹੈ। ਇਹ ਫੇਸਬੁੱਕ ਦੇ ਇਤਿਹਾਸ 'ਚ ਸਭ ਤੋਂ ਵੱਡੇ ਕਦਮਾਂ 'ਚੋਂ ਇਕ ਹੈ। ਕੰਪਨੀ ਦਾ ਕਹਿਣਾ ਹੈ ਕਿ ਇਸ ਨੂੰ ਅਰਬਾਂ ਲੋਕਾਂ ਲਈ ਰੋਜ਼ਮਰਾ ਦੇ ਆਰਥਿਕ ਜ਼ਰੂਰਤਾਂ ਲਈ ਲਿਆਇਆ ਜਾ ਰਿਹਾ ਹੈ। ਕੰਪਨੀ ਮੁਤਾਬਕ ਲੀਬਰਾ Libra ਗਲੋਬਲ ਕ੍ਰਿਪਟੋਕਰੰਸੀ ਹੈ ਜਿਸ ਨੂੰ ਬਲਾਕਚੇਨ ਟੈਕਨਾਲੋਜੀ 'ਤੇ ਬਣਾਇਆ ਗਿਆ ਹੈ। ਇਸ ਦੇ ਰਾਹੀ ਲੋਕ ਆਪਣੇ ਪੈਸਿਆਂ ਦਾ ਟ੍ਰਾਂਜੈਕਸ਼ਨ ਕਰ ਸਕਦੇ ਹਨ। ਪੈਸੇ ਭੇਜਣੇ, ਰਿਸੀਵ ਕਰਨੇ, ਖਰਚ ਕਰਨੇ ਅਤੇ ਸੁਰੱਖਿਅਤ ਕੀਤੇ ਜਾ ਸਕਦੇ ਹਨ। ਫੇਸਬੁੱਕ ਦੇ ਅਧਿਕਾਰੀ ਡੈਵਿਡ ਮਾਰਕਸ ਨੇ ਕਿਹਾ ਕਿ Libra ਕੋਲ ਦੁਨੀਆ ਭਰ ਦੇ ਅਰਬਾਂ ਲੋਕਾਂ ਤਕ ਓਪਨ ਫਾਈਨੈਂਸ਼ੀਅਲ ਇਕੋਸਿਸਟਮ ਪਹੁੰਚਾਉਣ ਦੀ ਸੰਭਾਵਨਾ ਹੈ।'

PunjabKesari

Libra ਨਾਲ ਇਕ ਆਮ ਯੂਜ਼ਰ ਨੂੰ ਕੀ ਹੋਵੇਗਾ ਫਾਇਦਾ?
2020 ਤੋਂ ਇਸ ਨੂੰ ਆਮ ਯੂਜ਼ਰਸ ਲਈ ਪੇਸ਼ ਕਰ ਦਿੱਤਾ ਜਾਵੇਗਾ। ਲਾਂਚ ਹੋਣ ਤੋਂ ਬਾਅਦ ਇਹ ਫੇਸਬੁੱਕ ਦੇ ਸਾਰੇ ਪਲੇਟਫਾਰਮ ਭਾਵ ਮੈਸੇਂਜਰ, ਵਟਸਐਪ ਅਤੇ ਇੰਸਟਾਗ੍ਰਾਮ 'ਤੇ ਕੰਮ ਕਰੇਗਾ। ਕੰਪਨੀ ਮੁਤਬਾਕ ਇਹ ਲੋਕਾਂ ਦੇ ਪੈਸੇ ਅਤੇ ਉਨ੍ਹਾਂ ਦੀ ਜਾਣਕਾਰੀ ਸਕਿਓਰ ਰਹੇਗੀ। ਕੰਪਨੀ ਇਸ ਦੇ ਲਈ ਕਈ ਸਕਿਓਰਟੀ ਮੈਸਜੇਸ ਲਵੇਗੀ ਜਿਸ 'ਚ ਕਈ ਤਰ੍ਹਾਂ ਦੇ ਵੈਰੀਫਿਕੇਸ਼ਨ ਪ੍ਰੋਸੈੱਸ ਹੋਣਗੇ। ਇਸ ਦੇ ਲਈ ਕੰਪਨੀ ਲਾਈਵ ਸਪੋਰਟ ਵੀ ਰੱਖੇਗੀ।
ਫੇਸਬੁੱਕ ਮੈਸੇਂਜਰ 'ਤੇ ਪੈਸੇ ਭੇਜਣ ਅਤੇ ਰਿਸੀਵ ਕਰਨਾ ਹੋਵੇਗਾ ਆਸਾਨ।
ਵਟਸਐਪ ਰਾਹੀਂ ਵੀ ਪੈਸਿਆਂ ਜਾ ਟ੍ਰਾਂਜੈਕਸ਼ਨ ਕੀਤਾ ਜਾ ਸਕੇਗ।
ਯੂਜ਼ਰਸ ਨੂੰ ਇਕ ਡਿਜ਼ੀਟਲ ਵਾਲਟ ਐਪ ਮਿਲੇਗਾ ਜਿਥੇ ਉਹ ਆਪਣੇ ਟ੍ਰਾਂਜੈਕਸ਼ਨ ਨੂੰ ਟਰੈਕ ਰੱਖ ਸਕਣਗੇ।
ਪੈਸੇ ਭੇਜਣ ਲਈ ਕੋਈ ਐਕਸਟਰਾ ਚਾਰਜੈੱਸ ਨਹੀਂ ਲਏ ਜਾਣਗੇ।

PunjabKesari

ਕਸਟਮਰਸ ਨੂੰ ਮਿਲੇਗਾ ਲਾਈਵ ਸਪੋਰਟ
ਕੰਪਨੀ ਨੇ ਇਸ ਨੂੰ ਸੇਫ ਅਤੇ ਸਕਿਓਰ ਬਣਾਉਣ 'ਤੇ ਪੂਰਾ ਜੋਰ ਦਿੱਤਾ ਹੈ। ਪਿਛਲੇ ਸਾਲ ਭਾਰਤ 'ਚ ਵੀ ਬਿਟਕੁਆਇਨ ਕਾਫੀ ਮਸ਼ਹੂਰ ਹੋਇਆ ਅਤੇ ਇਸ ਦੀ ਟ੍ਰੈਡਿੰਗ ਕੀਤੀ ਗਈ। ਭਾਰਤ 'ਚ ਬਿਟਕੁਆਇਨ ਤੋਂ ਬਾਅਦ ਕ੍ਰਿਪਟੋਕਰੰਸੀ ਨੂੰ ਲੈ ਕੇ ਲੋਕਾਂ 'ਚ ਉਤਸ਼ਾਹ ਦੇਖਣ ਨੂੰ ਮਿਲਿਆ ਅਤੇ ਇਸ 'ਤੇ ਬਹਿਸ ਵੀ ਸ਼ੁਰੂ ਹੋਈ। ਇਸ ਨੂੰ ਤੁਸੀਂ ਬਿਟਕੁਆਇਨ ਵਰਗਾ ਵੀ ਸਮਝ ਸਕਦੇ ਹੋ ਜੋ ਹੁਣ ਫੇਸਬੁੱਕ ਲੈ ਕੇ ਆ ਰਿਹਾ ਹੈ। 

PunjabKesari

Libra ਇਕ ਜੇਨੇਵਾ ਬੇਸਡ ਨਾਨ-ਪ੍ਰਾਫਿਟ ਏਸੋਸੀਏਸ਼ਨ ਹੈ ਅਤੇ ਇਸ ਦਾ ਟਾਰਗੇਟ ਅਰਬਾਂ ਲੋਕਾਂ ਦੀ ਆਰਥਿਕ ਤੌਰ 'ਤੇ ਸਰਵ ਕਰਨ ਦਾ ਹੈ। ਭਾਵ ਟ੍ਰਾਂਜੈਕਸ਼ਨ ਨੀਡ ਫੁਲਫਿਲ ਕਰਨਾ ਹੈ। ਲੀਬਰਾ ਫੇਸਬੁੱਕ ਦੀ ਕ੍ਰਿਪਟੋਕਰੰਸੀ ਹੋਵੇਗਾ ਅਤੇ ਇਹ ਫੇਸਬੁੱਕ, ਵਟਸਐਪ, ਮੈਸੇਂਜਰ ਅਤੇ ਇੰਸਟਾਗ੍ਰਾਮ ਦੇ ਪੇਮੈਂਟ ਸਿਸਟਮ 'ਚ ਅਹਿਮ ਰੋਲ ਪਲੇ ਕਰੇਗਾ। ਹਾਲਾਂਕਿ ਫੇਸਬੁੱਕ ਦੀ ਕ੍ਰਿਪਟੋਕਰੰਸੀ ਨੂੰ ਆਧਾਰਿਤ ਤੌਰ 'ਤੇ 2020 'ਚ ਲਾਂਚ ਕਰਨ ਦੀ ਤਿਆਰੀ ਹੈ, ਪਰ ਅਜੇ ਸਿਰਫ ਇਸ ਦਾ ਐਲਾਨ ਕੀਤਾ ਗਿਆ ਹੈ ਅਤੇ ਇਸ ਦੇ ਬਾਰੇ 'ਚ ਦੱਸਿਆ ਗਿਆ ਹੈ। ਅਜੇ ਟੈਸਟਿੰਗ ਕੀਤੀ ਜਾ ਰਹੀ ਹੈ। 


Karan Kumar

Content Editor

Related News