ਵਿਗਿਆਪਨਾਂ ’ਤੇ ਰੋਕ ਦਾ ਵਿਖਿਆ ਅਸਰ, Facebook ਦੇ ਸ਼ੇਅਰ ’ਚ ਭਾਰੀ ਗਿਰਾਵਟ

Saturday, Jun 27, 2020 - 01:41 PM (IST)

ਸੈਨ ਫ੍ਰਾਂਸਿਸਕੋ– ਬੇਨ ਐਂਡ ਜੈਰੀ ਆਈਸਕਰੀਮ  ਅਤੇ ਡਵ ਸਾਬਨ ਵਰਗੇ ਬ੍ਰਾਂਡਸ ਦੇ ਵਿਗਿਆਪਨਾਂ ’ਤੇ ਰੋਕ ਲੱਗਣ ਤੋਂ ਬਾਅਦ ਸ਼ੁੱਕਰਵਾਰ ਨੂੰ ਫੇਸਬੁੱਕ, ਟਵਿਟਰ ਅਤੇ ਇੰਸਟਾਗ੍ਰਆ ਦੇ ਸ਼ੇਅਰਾਂ ’ਚ ਤੇਜ਼ੀ ਨਾਲ ਗਿਰਾਵਟ ਵੇਖਣ ਨੂੰ ਮਿਲੀ। ਯੂਨੀਲੀਵਰ ਕੰਪਨੀ ਦਾ ਕਹਿਣਾ ਹੈ ਕਿ ਘੱਟੋ-ਘੱਟ ਸਾਲ ਦੇ ਅਖੀਰ ਤਕ ਅਮਰੀਕਾ ’ਚ ਫੇਸਬੁੱਕ, ਟਵਿਟਰ ਅਤੇ ਇੰਸਟਾਗ੍ਰਾਮ ’ਤੇ ਵਿਗਿਆਪਨਾਂ ’ਤੇ ਰੋਕ ਜਾਰੀ ਰਹੇਗੀ। 

ਦਰਅਸਲ, ਫੇਸਬੁੱਕ ’ਤੇ ਨਫਰਤ ਫ਼ੈਲਾਉਣ ਵਾਲੇ ਭਾਸ਼ਣ ਅਤੇ ਫੁਟ ਪਾਉਣ ਵਾਲੀ ਚਰਚਾ ਦਾ ਦੋਸ਼ ਲਗਾਉਂਦੇ ਹੋਏ ਯੂਰਪੀ ਨਿਰਮਾਤਾ ਕੰਪਨੀ ਯੂਨੀਲੀਵਰ ਨੇ ਇਸ ਸਾਲ ਦੇ ਅਖੀਰ ਤਕ ਫੇਸਬੁੱਕ, ਟਵਿਟਰ ਅਤੇ ਇੰਸਟਾਗ੍ਰਾਮ ’ਤੇ ਬੇਨ ਐਂਡ ਜੈਰੀ ਅਤੇ ਡਵ ਵਰਗੇ ਬ੍ਰਾਂਡ ਦੇ ਵਿਗਿਆਪਨਾਂ ਦਾ ਬਾਈਕਾਟ ਕਰਨ ਦਾ ਐਲਾਨ ਕੀਤਾ। ਯੂਨੀਲੀਵਰ ਨੇ ਕਿਹਾ ਕਿ ਨਵੰਬਰ ’ਚ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਅਮਰੀਕਾ ’ਚ ਧਰੁਵੀਕਰਨ ਵਾਤਾਵਰਣ ਕਾਰਨ ਬ੍ਰਾਂਡਾਂ ਨੂੰ ਲੈ ਕੇ ਇਹ ਫ਼ੈਸਲਾ ਕੀਤਾ ਗਿਆ ਹੈ। ਯੂਨੀਲੀਵਰ ਦੇ ਐਲਾਨ ਤੋਂ ਬਾਅਦ ਫੇਸਬੁੱਕ ਅਤੇ ਟਵਿਟਰ ਦੋਵਾਂ ਦੇ ਸ਼ੇਅਰ ਲਗਭਗ 7 ਫੀਸਦੀ ਤੋਂ ਜ਼ਿਆਦਾ ਡਿੱਗ ਗਏ। ਫੇਸਬੁੱਕ ਦੇ ਸ਼ੇਅਰਾਂ ’ਚ 8.3 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ। ਮਾਰਕ ਜ਼ੁਕਰਬਰਗ ਨੂੰ 7 ਬਿਲੀਅਨ ਡਾਲਰ ਦਾ ਨੁਕਸਾਨ ਹੋਇਆ। 

ਇਸ ਐਲਾਨ ਤੋਂ ਬਾਅਦ ਨੀਦਰਲੈਂਡ ਅਤੇ ਬ੍ਰਿਟੇਨ ’ਚ ਸਥਿਤ ਯੂਨੀਲੀਵਰ ਕੰਪਨੀ ਆਨਲਾਈਨ ਪਲੇਟਫਾਰਮ ਤੋਂ ਵਾਪਸ ਆਉਣ ਵਾਲੇ ਦੂਜੇ ਵਿਗਿਆਪਨਦਾਤਾਵਾਂ ਦੀ ਲਿਸਟ ’ਚ ਸ਼ਾਮਲ ਹੋ ਗਈ ਹੈ। ਦੱਸਿਆ ਜਾਂਦਾ ਹੈ ਕਿ ਫੇਸਬੁੱਕ ’ਤੇ ਨਸਲਵਾਦ ਅਤੇ ਹਿੰਸਕ ਕੰਟੈਂਟ ਸਾਂਝਾ ਕਰਨ ਤੋਂ ਰੋਕਣ ’ਤੇ ਦਬਾਅ ਬਣਾਉਣ ਲਈ ਵਿਗਿਆਪਨ ਨੂੰ ਵਾਪਸ ਲੈਣ ਦਾ ਫ਼ੈਸਲਾ ਕੀਤਾ ਗਿਆ। ਯੂਨੀਲੀਵਰ ਨੇ ਕਿਹਾ ਕਿ ਅਸੀਂ ਤੈਅ ਕੀਤਾ ਹੈ ਕਿ ਹੁਣ ਘੱਟੋ-ਘੱਟ ਸਾਲ ਦੇ ਅਖੀਰ ਤਕ ਅਸੀਂ ਅਮਰੀਕਾ ’ਚ ਸੋਸ਼ਲ ਮੀਡੀਆ ਨਿਊਜ਼ਫੀਲਡ ਪਲੇਟਫਾਰਮਾਂ- ਫੇਸਬੁੱਕ, ਇੰਸਟਾਗ੍ਰਾਮ ਅਤੇ ਟਵਿਟਰ ’ਤੇ ਬ੍ਰਾਂਡ ਵਿਗਿਆਨ ਨਹੀਂ ਚਲਾਵਾਂਗੇ।


Rakesh

Content Editor

Related News