ਫੇਸਬੁੱਕ ''ਤੇ 27.5 ਕਰੋੜ ਫਰਜੀ ਜਾਂ ਨਕਲੀ ਖਾਤੇ ਹੋਣ ਦਾ ਅਨੁਮਾਨ

02/13/2020 5:03:20 PM

ਹੈਦਰਾਬਾਦ—ਸੋਸ਼ਲ ਨੈੱਟਵਰਕਿੰਗ ਸਾਈਟ ਫੇਸਬੁੱਕ 'ਤੇ ਕਰੀਬ 27.5 ਕਰੋੜ ਖਾਤੇ ਫਰਜੀ ਜਾਂ ਫਿਰ ਇਕ ਹੀ ਵਿਅਕਤੀ ਦੇ ਦੋਹਰੇ ਖਾਤੇ ਹੋ ਸਕਦੇ ਹਨ। ਫੇਸਬੁੱਕ ਨੇ 31 ਦਸੰਬਰ 2019 ਤੱਕ ਦੇ ਲਈ ਆਪਣੀ ਤਾਜ਼ਾ ਸਾਲਾਨਾ ਰਿਪੋਰਟ 'ਚ ਇਹ ਗੱਲ ਕਹੀ ਹੈ। ਰਿਪੋਰਟ 'ਚ ਕਿਹਾ ਗਿਆ ਹੈ ਕਿ 31 ਦਸੰਬਰ 2019 ਤੱਕ ਸਾਡੇ ਮਾਸਿਕ ਸਰਗਰਮ ਉਪਯੋਗਕਰਤਾਵਾਂ (ਐੱਮ.ਏ.ਯੂ.) ਦੀ ਗਿਣਤੀ 2.50 ਅਰਬ ਸੀ। 31 ਦਸੰਬਰ 2018 ਦੀ ਤੁਲਨਾ 'ਚ ਇਹ ਅੱਠ ਫੀਸਦੀ ਜ਼ਿਆਦਾ ਹੈ। ਭਾਰਤ ਇੰਡੋਨੇਸ਼ੀਆ ਅਤੇ ਫਿਲੀਪੀਨ ਦੇ ਉਪਯੋਗਕਰਤਾਵਾਂ ਦਾ 2019 'ਚ ਵਾਧੇ 'ਚ ਮੁੱਖ ਯੋਗਦਾਨ ਰਿਹਾ। ਫੇਸਬੁੱਕ ਨੇ ਰਿਪੋਰਟ 'ਚ ਕਿਹਾ ਕਿ 2019 ਦੀ ਚੌਥੀ ਤਿਮਾਹੀ 'ਚ ਸਾਡਾ ਅਨੁਮਾਨ ਹੈ ਕਿ ਨਕਲੀ ਅਤੇ ਦੋਹਰੇ (ਡੁਪਲੀਕੇਟ) ਖਾਤਿਆਂ ਦਾ ਅਨੁਪਾਤ ਸਾਡੇ ਮਾਸਿਕ ਸਰਗਰਮ ਉਪਯੋਗਕਰਤਾਵਾਂ ਦਾ ਲਗਭਗ 11 ਫੀਸਦੀ ਹੈ। ਸਾਡਾ ਮੰਨਣਾ ਹੈ ਕਿ ਜ਼ਿਆਦਾ ਵਿਕਸਿਤ ਬਾਜ਼ਾਰਾਂ ਦੀ ਤੁਲਨਾ 'ਚ ਇੰਡੋਨੇਸ਼ੀਆ ਅਤੇ ਫਿਲੀਪੀਂਸ ਵਰਗੇ ਵਿਕਾਸਸ਼ੀਲ ਬਾਜ਼ਾਰਾਂ 'ਚ ਇਸ ਤਰ੍ਹਾਂ ਦੇ ਨਕਲੀ ਖਾਤਿਆਂ ਦੀ ਗਿਣਤੀ ਜ਼ਿਆਦਾ ਹੈ। ਫੇਸਬੁੱਕ ਦੇ ਮੁਤਾਬਕ ਨਕਲੀ ਖਾਤੇ ਉਹ ਖਾਤੇ ਹਨ ਜੋ ਕੋਈ ਉਪਯੋਗਕਰਤਾ ਆਪਣੇ ਮੁੱਖ ਖਾਤੇ ਦੇ ਇਲਾਵਾ ਰੱਖਦਾ ਹੈ। ਰਿਪੋਰਟ 'ਚ ਸਪੱਸ਼ਟ ਕੀਤਾ ਗਿਆ ਹੈ ਕਿ ਨਕਲੀ ਜਾਂ ਫਰਜੀ ਖਾਤਿਆਂ ਦੀ ਗਿਣਤੀ ਦਾ ਅਨੁਮਾਨ ਨਮੂਨੇ ਦੀ ਅੰਤਰਿਕ ਸਮੀਖਿਆ 'ਤੇ ਆਧਾਰਿਕ ਹੈ। ਇਹ ਅਨੁਮਾਨ ਅਸਲੀ ਗਿਣਤੀ ਤੋਂ ਭਿੰਨ ਹੋ ਸਕਦਾ ਹੈ।


Aarti dhillon

Content Editor

Related News