ਫੇਸਬੁੱਕ ਨੇ ਹਟਾਏ 1.5 ਅਰਬ ਅਕਾਊਂਟਸ, ਜਾਣੋ ਕਿਉਂ?

11/17/2018 8:35:39 AM

ਨਵੀਂ ਦਿੱਲੀ—ਸੋਸ਼ਲ ਮੀਡੀਆ ਦੀ ਮਸ਼ਹੂਰ ਕੰਪਨੀ ਫੇਸਬੁੱਕ ਨੇ ਕਮਿਊਨਿਟੀ ਸਟੈਂਡਰਡ ਰਿਪੋਰਟ ਜਾਰੀ ਕੀਤੀ ਹੈ ਜਿਸ ਦੇ ਮੁਤਾਬਕ ਅਪ੍ਰੈਲ ਤੋਂ ਲੈ ਕੇ ਸਤੰਬਰ 2018 ਤੱਕ ਕੰਪਨੀ ਨੇ ਕਰੀਬ 1.5 ਅਰਬ ਫੇਸਬੁੱਕ ਅਕਾਊਂਟਡਲੀਟ ਕੀਤੇ ਗਏ ਹਨ। ਕੰਪਨੀ ਨੇ ਇਸ ਰਿਪੋਰਟ 'ਚ ਫੇਕ ਨਿਊਜ਼, ਹੇਟ ਸਪੀਚ, ਅਤੇ ਟੈਰਾਰਿਸਟ ਪ੍ਰੋਪੋਗੇਂਡਾ ਦੇ ਬਾਰੇ 'ਚ ਗੱਲ ਕੀਤੀ ਹੈ। 

PunjabKesari
ਫੇਸਬੁੱਕ ਮੁਤਾਬਕ 1.5 ਬਿਲੀਅਨ ਫੇਕ ਅਕਾਊਂਟ ਹਟਾਏ ਗਏ ਹਨ। 2018 ਦੀ ਦੂਜੀ ਤਿਮਾਹੀ 'ਚ ਫੇਸਬੁੱਕ ਨੇ 800 ਮਿਲੀਅਨ ਅਕਾਊਂਟ ਹਟਾਏ ਸਨ ਜਦੋਂ ਕਿ ਤੀਜੀ ਤਿਮਾਹੀ 'ਚ 754 ਮਿਲੀਅਨ ਫੇਕ ਅਕਾਊਂਟ ਹਟਾਏ ਗਏ ਹਨ। ਫੇਸਬੁੱਕ ਨੇ ਦੱਸਿਆ ਕਿ ਫੇਕ ਅਕਾਊਂਟਸ ਦੇ 99.6 ਦੀ ਪਛਾਣ ਫੇਕ ਅਕਾਊਂਟ ਦੇ ਤੌਰ 'ਤੇ ਕੀਤੀ ਗਈ ਹੈ ਅਤੇ ਇਨ੍ਹਾਂ ਨੂੰ ਯੂਜ਼ਰਸ ਦੀ ਰਿਪਰੋਟ ਕਰਨ ਤੋਂ ਪਹਿਲਾਂ ਹੀ ਹਟਾ ਦਿੱਤਾ ਗਿਆ ਹੈ ਪਰ ਇਸ ਨਾਲ ਹੁਣ ਵੀ ਫੇਸਬੁੱਕ 'ਤੇ ਫਰਜ਼ੀ ਅਕਾਊਂਟਸ ਖਤਮ ਨਹੀਂ ਹੋਏ ਹਨ। 

PunjabKesari
ਫੇਸਬੁੱਕ ਨੇ ਅਨੁਮਾਨ ਜਤਾਇਆ ਹੈ ਕਿ 2018 ਦੀ ਦੂਜੀ ਤਿਮਾਹੀ 'ਚ ਮੰਥਲੀ ਯੂਜ਼ਰਸ 'ਚੋਂ 3 ਤੋਂ 4 ਫੀਸਦੀ ਫੇਕ ਅਕਾਊਂਟ ਹੋ ਸਕਦੇ ਹਨ। ਕੰਪਨੀ ਦੇ ਮੁਤਾਬਕ ਹਟਾਏ ਗਏ ਅਕਾਊਂਟਸ 'ਚ ਜ਼ਿਆਦਾਤਰ ਵਪਾਰਕ ਰੂਪ ਨਾਲ ਪ੍ਰੇਰਿਤ ਸਪੈਮ ਅਟੈਕ ਦੇ ਹਨ। 

PunjabKesari
ਵਰਣਨਯੋਗ ਹੈ ਕਿ ਫੇਕ ਅਕਾਊਂਟ, ਫੇਕ ਨਿਊਜ਼ ਅਤੇ ਪ੍ਰੋਪੋਗੇਂਡਾ ਨੂੰ ਲੈ ਕੇ ਫੇਸਬੁੱਕ ਦੀ ਲਗਾਤਾਰ ਆਲੋਚਨਾ ਹੋ ਰਹੀ ਹੈ। ਹਾਲ ਹੀ 'ਚ ਨਿਊਯਾਰਕ ਟਾਈਮਜ਼ ਨੇ ਇਕ ਰਿਪੋਰਟ ਪ੍ਰਕਾਸ਼ਿਤ ਕੀਤੀ ਸੀ, ਜਿਸ 'ਚ ਕਿਹਾ ਗਿਆ ਸੀ ਕਿ ਫੇਸਬੁੱਕ ਫੇਕ ਨਿਊਜ਼ ਅਤੇ ਅਮਰੀਕੀ ਇਲੈਕਸ਼ਨ 'ਚ ਰੂਸ ਦੀ ਦਖਲਅੰਦਾਜ਼ੀ ਨੂੰ ਫੜਣ ਅਤੇ ਇਸ ਨਾਲ ਨਿਪਟਣ 'ਚ ਫੇਲ ਰਹੇ ਹਨ। ਹਾਲਾਂਕਿ ਇਸ ਦਾਅਵੇ 'ਤੇ ਕੰਪਨੀ ਨੇ ਪਲਟਵਾਰ ਕੀਤਾ ਅਤੇ ਰਿਪੋਰਟ ਜਾਰੀ ਕਰਕੇ ਫੇਕ ਅਕਾਊਂਟ ਹਟਾਉਣ ਦੇ ਅੰਕੜੇ ਦਿੱਤੇ ਹਨ।


Aarti dhillon

Content Editor

Related News