FabIndia ਦੀ IPO ਰਾਹੀਂ 4,000 ਕਰੋੜ ਰੁਪਏ ਜੁਟਾਉਣ ਦੀ ਯੋਜਨਾ

Sunday, Jan 23, 2022 - 02:23 PM (IST)

FabIndia ਦੀ IPO ਰਾਹੀਂ 4,000 ਕਰੋੜ ਰੁਪਏ ਜੁਟਾਉਣ ਦੀ ਯੋਜਨਾ

ਨਵੀਂ ਦਿੱਲੀ : ਲਾਈਫ਼ਸਟਾਈਲ ਉਤਪਾਦਾਂ ਦੀ ਪ੍ਰਮੁੱਖ ਕੰਪਨੀ ਫੈਬ ਇੰਡੀਆ ਸ਼ੁਰੂਆਤੀ ਜਨਤਕ ਪੇਸ਼ਕਸ਼ (ਆਈਪੀਓ) ਰਾਹੀਂ 4,000 ਕਰੋੜ ਰੁਪਏ ਜੁਟਾਉਣ ਦੀ ਯੋਜਨਾ ਬਣਾ ਰਹੀ ਹੈ। ਇਸ ਦੇ ਲਈ ਕੰਪਨੀ ਨੇ ਸ਼ਨੀਵਾਰ ਨੂੰ ਬਾਜ਼ਾਰ ਰੈਗੂਲੇਟਰ ਸੇਬੀ ਨੂੰ ਅਰਜ਼ੀ ਦਿੱਤੀ। ਸਕਿਓਰਿਟੀਜ਼ ਐਂਡ ਐਕਸਚੇਂਜ ਬੋਰਡ ਆਫ ਇੰਡੀਆ (ਸੇਬੀ) ਦੀ ਮਨਜ਼ੂਰੀ ਲਈ ਪੇਸ਼ ਕੀਤੇ ਗਏ ਡਰਾਫਟ ਪ੍ਰਸਤਾਵ ਮੁਤਾਬਕ ਇਸ ਪੇਸ਼ਕਸ਼ 'ਚ 500 ਕਰੋੜ ਰੁਪਏ ਦੇ ਨਵੇਂ ਸ਼ੇਅਰ ਜਾਰੀ ਕੀਤੇ ਜਾਣਗੇ। ਇਸ ਤੋਂ ਇਲਾਵਾ ਫੈਬਇੰਡੀਆ 2,50,50,543 ਪੁਰਾਣੇ ਸ਼ੇਅਰਾਂ ਦੀ ਵਿਕਰੀ ਦੀ ਪੇਸ਼ਕਸ਼ ਵੀ ਕਰੇਗੀ।

ਬਾਜ਼ਾਰ ਸੂਤਰਾਂ ਨੇ ਦੱਸਿਆ ਕਿ ਫੈਬਇੰਡੀਆ ਨੂੰ ਇਸ ਆਈਪੀਓ ਤੋਂ 4,000 ਕਰੋੜ ਰੁਪਏ ਜੁਟਾਉਣ ਦੀ ਉਮੀਦ ਹੈ। ਕੰਪਨੀ ਦੇ ਕਾਰੋਬਾਰ ਨਾਲ ਨੇੜਿਓਂ ਜੁੜੇ ਕਲਾਕਾਰਾਂ ਅਤੇ ਕਿਸਾਨਾਂ ਨੂੰ ਕੰਪਨੀ ਦੇ ਪ੍ਰਮੋਟਰਾਂ ਦੇ ਸੱਤ ਲੱਖ ਸ਼ੇਅਰ ਗਿਫਟ ਕਰਨ ਦੀ ਵੀ ਯੋਜਨਾ ਹੈ।

ਆਈਪੀਓ ਬਾਰੇ ਡਰਾਫਟ ਪ੍ਰਸਤਾਵ ਵਿੱਚ ਕਿਹਾ ਗਿਆ ਹੈ ਕਿ ਕੰਪਨੀ ਜਾਂ ਇਸ ਦੀਆਂ ਸਹਾਇਕ ਕੰਪਨੀਆਂ ਨਾਲ ਜੁੜੇ ਕੁਝ ਕਿਸਾਨਾਂ ਅਤੇ ਕਲਾਕਾਰਾਂ ਦੇ ਧੰਨਵਾਦ ਦੇ ਚਿੰਨ੍ਹ ਵਜੋਂ, ਫੈਬਇੰਡੀਆ ਦੇ ਦੋ ਪ੍ਰਮੋਟਰ ਬਿਮਲ ਨੰਦਾ ਬਿਸੇਲ ਅਤੇ ਮਧੂਕਰ ਖੇੜਾ ਨੂੰ ਕ੍ਰਮਵਾਰ 4,00,000 ਸ਼ੇਅਰ ਅਤੇ 3,75,080 ਸ਼ੇਅਰ ਦੇਣਾ ਚਾਹੁੰਦਾ ਹੈ।

ਇਹ ਵੀ ਪੜ੍ਹੋ : CBDT ਦਾ ਟੈਕਸਦਾਤਿਆਂ ਨੂੰ ਵੱਡਾ ਝਟਕਾ, ਯੂਲਿਪ ’ਤੇ ਮਿਲਣ ਵਾਲੀ ਟੈਕਸ ਛੋਟ ਲਿਮਿਟ ਘਟਾਈ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News