ਈ-ਵਾਈ ਭਾਰਤ 'ਚ ਵੱਖ-ਵੱਖ ਖੇਤਰ ਦੇ 9,000 ਪੇਸ਼ੇਵਰਾਂ ਨੂੰ ਦੇਵੇਗੀ ਨੌਕਰੀ

Thursday, Dec 24, 2020 - 02:35 PM (IST)

ਈ-ਵਾਈ ਭਾਰਤ 'ਚ ਵੱਖ-ਵੱਖ ਖੇਤਰ ਦੇ 9,000 ਪੇਸ਼ੇਵਰਾਂ ਨੂੰ ਦੇਵੇਗੀ ਨੌਕਰੀ

ਨਵੀਂ ਦਿੱਲੀ-  ਵਿਸ਼ਵ ਪੱਧਰ ਦੀ ਪੇਸ਼ੇਵਰ ਸੇਵਾਵਾਂ ਦੀ ਸੰਸਥਾ ਅਰਨਸਟ ਐਂਡ ਯੰਗ (ਈ-ਵਾਈ) ਨੇ ਵੀਰਵਾਰ ਨੂੰ ਘੋਸ਼ਣਾ ਕੀਤੀ ਹੈ ਕਿ ਉਹ 2021 ਵਿਚ ਭਾਰਤ ਵਿਚ ਲਗਭਗ 9,000 ਨਵੇਂ ਲੋਕਾਂ ਦੀ ਨਿਯੁਕਤੀ ਕਰੇਗੀ। ਕੰਪਨੀ ਨੇ ਇਕ ਬਿਆਨ ਵਿਚ ਕਿਹਾ ਕਿ ਇਹ ਨਿਯੁਕਤੀਆਂ ਗਲੋਬਲ ਡਿਲਿਵਰੀ ਸੈਂਟਰਾਂ ਸਣੇ ਉਸ ਦੀਆਂ ਮੈਂਬਰ ਫਰਮਾਂ ਵਿਚ ਵੱਖ-ਵੱਖ ਤਕਨਾਲੋਜੀ ਭੂਮਿਕਾਵਾਂ ਵਿਚ ਹੋਣਗੀਆਂ, ਤਾਂ ਜੋ ਉਨ੍ਹਾਂ ਦੀ ਡਿਜੀਟਲ ਸਮਰੱਥਾਵਾਂ ਦਾ ਵਿਸਥਾਰ ਕੀਤਾ ਜਾ ਸਕੇ ਅਤੇ ਸੰਗਠਨਾਂ ਨੂੰ ਉਨ੍ਹਾਂ ਦੀਆਂ ਕਾਰੋਬਾਰੀ ਤਬਦੀਲੀ ਚੁਣੌਤੀਆਂ ਨੂੰ ਹੱਲ ਕਰਨ ਵਿਚ ਸਹਾਇਤਾ ਕੀਤੀ ਜਾ ਸਕੇ।

ਈ-ਵਾਈ ਨੇ ਕਿਹਾ ਕਿ ਵਿਗਿਆਨ, ਤਕਨਾਲੋਜੀ, ਇੰਜੀਨੀਅਰਿੰਗ ਅਤੇ ਗਣਿਤ ਵਿਚ ਮਾਹਰਤਾ ਰੱਖਣ ਵਾਲਿਆਂ ਨੂੰ ਨਿਯੁਕਤ ਕੀਤਾ ਜਾਵੇਗਾ। ਇਹ ਨਿਯਕੁਤੀਆਂ ਆਰਟੀਫੀਸ਼ੀਅਲ ਇੰਟੈਲੀਜੈਂਸ, ਮਸ਼ੀਨ ਲਰਨਿੰਗ, ਸਾਈਬਰ ਸੁਰੱਖਿਆ, ਵਿਸ਼ਲੇਸ਼ਣ ਅਤੇ ਦੂਜੀਆਂ ਉਭਰਦੀਆਂ ਤਕਨਾਲੋਜੀਜ਼ ਦੇ ਖੇਤਰ ਵਿਚ ਹੋਣਗੀਆਂ।

ਈ-ਵਾਈ ਇੰਡੀਆ ਦੇ ਪਾਰਟਰਨ ਅਤੇ ਸਲਾਹਕਾਰ ਪ੍ਰਮੁੱਖ ਰੋਹਨ ਸਚਦੇਵ ਨੇ ਕਿਹਾ, ''ਅੱਜ ਸਾਡੀ ਸਰਕਾਰ ਅਤੇ ਨਿੱਜੀ ਕਾਰੋਬਾਰ ਦੋਵੇਂ ਖੇਤਰਾਂ ਦੇ ਗਾਹਕ ਤਕਨੀਕ ਕੇਂਦਰਿਤ ਬਦਲਾਅ ਦੇ ਦੌਰ ਵਿਚੋਂ ਲੰਘ ਰਹੇ ਹਨ। ਉਨ੍ਹਾਂ ਦੇ ਇਨ੍ਹਾਂ ਯਤਨਾਂ ਵਿਚ ਅਸੀਂ ਉਨ੍ਹਾਂ ਨੂੰ ਸਮਰਥਨ ਦੇ ਰਹੇ ਹਾਂ। ਵੱਖ-ਵੱਖ ਖੇਤਰਾਂ ਵਿਚ ਡਿਜੀਟਲ ਤਕਨੀਕ ਨੂੰ ਅਪਣਾਉਣ ਦਾ ਰੁਝਾਨ ਤੇਜ਼ੀ ਨਾਲ ਵੱਧ ਰਿਹਾ ਹੈ, ਅਜਿਹੇ ਵਿਚ ਤਕਨੀਕੀ ਖੇਤਰ ਵਿਚ ਅਸੀਂ ਆਪਣੀ ਭੂਮਿਕਾ ਨੂੰ ਮਜਬੂਤ ਕਰ ਰਹੇ ਹਾਂ।" ਈਵਾਈ ਦੇ ਭਾਰਤ ਵਿਚ ਵਿਸ਼ਵ ਪੱਧਰੀ ਡਿਲਵਿਰੀ ਕੇਂਦਰਾਂ ਸਣੇ ਵੱਖ-ਵੱਖ ਮੈਂਬਰ ਕੰਪਨੀਆਂ ਵਿਚ 50,000 ਤੋਂ ਜ਼ਿਆਦ ਲੋਕ ਕੰਮ ਕਰ ਰਹੇ ਹਨ। ਮੌਜੂਦਾ ਸਮੇਂ ਈਵਾਈ ਇੰਡੀਆ ਦੇ ਸਾਰੇ ਕਰਮਚਾਰੀਆਂ ਵਿਚੋਂ 36 ਫ਼ੀਸਦੀ ਕਰਮਚਾਰੀ ਵਿਗਿਆਨ, ਤਕਨੀਕ, ਇੰਜੀਨੀਅਰਿੰਗ ਅਤੇ ਗਣਿਤ ਪਿਛੋਕੜ ਤੋਂ ਹਨ।


author

Sanjeev

Content Editor

Related News