ਦੇਸ਼ ਤੋਂ ਡੀਜ਼ਲ ਦਾ ਐਕਸਪੋਰਟ ਕਰਨਾ ਹੋਵੇਗਾ ਮਹਿੰਗਾ, ਸਰਕਾਰ ਨੇ ਵਧਾਇਆ ਟੈਕਸ

Monday, Feb 06, 2023 - 03:58 PM (IST)

ਨਵੀਂ ਦਿੱਲੀ (ਭਾਸ਼ਾ) - ਭਾਵੇਂ ਭਾਰਤ ਵੱਡੇ ਪੱਧਰ ’ਤੇ ਕੱਚੇ ਤੇਲ ਦੀ ਦਰਾਮਦ ਕਰਦਾ ਹੋਵੇ ਪਰ ਦੇਸ਼ ਦੀ ਰਿਫਾਇਨਰੀ ਸਮਰੱਥਾ ਕਾਰਨ ਇਹ ਦੁਨੀਆ ਦੇ ਕਈ ਦੇਸ਼ਾਂ ਨੂੰ ਪੈਟਰੋਲ-ਡੀਜ਼ਲ ਅਤੇ ਏ. ਟੀ. ਐੱਫ. ਦੀ ਸਪਲਾਈ ਕਰਦਾ ਹੈ। ਸਰਕਾਰ ਨੇ ਡੀਜ਼ਲ ਅਤੇ ਹਵਾਬਾਜ਼ੀ ਈਂਧਨ (ਏ. ਟੀ. ਐੱਫ.) ’ਤੇ ਐਕਸਾਈਜ਼ ਡਿਊਟੀ ਨੂੰ ਵਧਾ ਦਿੱਤਾ ਹੈ। ਦੂਜੇ ਪਾਸੇ ਕੌਮਾਂਤਰੀ ਬਾਜ਼ਾਰ ’ਚ ਕੱਚੇ ਤੇਲ ਦੀਆਂ ਵਧਦੀਆਂ ਕੀਮਤਾਂ ਨੂੰ ਦੇਖਦੇ ਹੋਏ ਦੇਸ਼ ’ਚ ਉਤਪਾਦਿਤ ਹੋਣ ਵਾਲੇ ਕੱਚੇ ਤੇਲ ’ਤੇ ਵਿੰਡਫਾਲ ਟੈਕਸ ਵਧਾ ਦਿੱਤਾ ਗਿਆ ਹੈ। ਦੇਸ਼ ’ਚ ਆਇਲ ਐਂਡ ਨੈਚੁਰਲ ਗੈਸ ਕਾਰਪੋਰੇਸ਼ਨ (ਓ. ਐੱਨ. ਜੀ. ਸੀ.) ਵਰਗੀਆਂ ਕੰਪਨੀਆਂ ਦੁਆਰਾ ਉਤਪਾਦਿਤ ਕੀਤੇ ਜਾਣ ਵਾਲੇ ਕੱਚੇ ਤੇਲ ’ਤੇ ਇਹ ਵਿੰਡਫਾਲ ਟੈਕਸ ਲੱਗੇਗਾ।

ਇਹ ਵੀ ਪੜ੍ਹੋ : Hindenburg ਰਿਪੋਰਟ ਕਾਰਨ ਡੁੱਬਾ LIC ਦਾ ਅੱਧਾ ਪੈਸਾ, ਇਨ੍ਹਾਂ ਕੰਪਨੀਆਂ ਨੂੰ ਵੀ ਹੋਇਆ ਭਾਰੀ ਨੁਕਸਾਨ

1900 ਤੋਂ 5050 ਰੁਪਏ ਹੋਇਆ ਟੈਕਸ

ਦੇਸ਼ ’ਚ ਪੈਦਾ ਹੋਣ ਵਾਲੇ ਕੱਚੇ ਤੇਲ ’ਤੇ ਹੁਣ 1900 ਰੁਪਏ ਪ੍ਰਤੀ ਟਨ ਦੀ ਬਜਾਏ 5,050 ਰੁਪਏ ਪ੍ਰਤੀ ਟਨ ਵਿੰਡਫਾਲ ਟੈਕਸ ਲੱਗੇਗਾ। ਸਰਕਾਰ ਵੱਲੋਂ 3 ਫਰਵਰੀ ਨੂੰ ਜਾਰੀ ਹੁਕਮਾਂ ’ਚ ਕਿਹਾ ਗਿਆ ਹੈ ਕਿ ਟੈਕਸ ਦੀਆਂ ਦਰਾਂ 4 ਫਰਵਰੀ ਤੋਂ ਲਾਗੂ ਹੋ ਗਈਆਂ ਹਨ। ਕੱਚੇ ਤੇਲ ਨੂੰ ਜ਼ਮੀਨ ਅਤੇ ਸਮੁੰਦਰ ਦੇ ਹੇਠਾਂ ਤੋਂ ਕੱਢਿਆ ਜਾਂਦਾ ਹੈ। ਇਸ ਨੂੰ ਬਾਅਦ ਵਿਚ ਪੈਟਰੋਲ, ਡੀਜ਼ਲ ਅਤੇ ਹਵਾਬਾਜ਼ੀ ਈਂਧਨ ਵਿਚ ਬਦਲਿਆ ਜਾਂਦਾ ਹੈ।

ਇਹ ਵੀ ਪੜ੍ਹੋ : ਚੀਨੀ ਨਾਗਰਿਕ ਨਹੀਂ ਕਰ ਸਕਣਗੇ ਨੇਪਾਲ ਦੀ ਯਾਤਰਾ, ਨੇਪਾਲੀ ਸੈਰ-ਸਪਾਟਾ ਪੇਸ਼ੇਵਰਾਂ ਦੀ ਵਧੀ ਚਿੰਤਾ

ਡੀਜ਼ਲ ਅਤੇ ਏ. ਟੀ. ਐੱਫ. ’ਤੇ ਵਧੀ ਐਕਸਪੋਰਟ ਡਿਊਟੀ

ਸਰਕਾਰ ਨੇ ਨਾ ਸਿਰਫ ਕੱਚੇ ਤੇਲ ’ਤੇ ਵਿੰਡਫਾਲ ਟੈਕਸ ਵਧਾਇਆ ਹੈ, ਸਗੋਂ ਦੇਸ਼ ਤੋਂ ਬਰਾਮਦ ਹੋਣ ਵਾਲੇ ਡੀਜ਼ਲ ਅਤੇ ਹਵਾਬਾਜ਼ੀ ਈਂਧਨ ’ਤੇ ਐਕਸਪੋਰਟ ਡਿਊਟੀ ਵੀ ਵਧਾ ਦਿੱਤੀ ਹੈ। ਹੁਣ ਭਾਰਤ ਤੋਂ ਬਰਾਮਦ ਹੋਣ ਵਾਲੇ ਡੀਜ਼ਲ ’ਤੇ 5 ਰੁਪਏ ਪ੍ਰਤੀ ਲਿਟਰ ਦੀ ਜਗ੍ਹਾ 7.5 ਰੁਪਏ ਪ੍ਰਤੀ ਲਿਟਰ ਕਰ ਦਿੱਤਾ ਹੈ, ਜਦਕਿ ਏ. ਟੀ. ਐੱਫ. ਦੀ ਬਰਾਮਦ ’ਤੇ ਹੁਣ 3.5 ਰੁਪਏ ਪ੍ਰਤੀ ਲਿਟਰ ਦੀ ਬਜਾਏ 6 ਰੁਪਏ ਪ੍ਰਤੀ ਲਿਟਰ ਦੀ ਐਕਸਪੋਰਟ ਡਿਊਟੀ ਦੇਣੀ ਹੋਵੇਗੀ। ਇਸ ਤਰ੍ਹਾਂ ਘਰੇਲੂ ਕੱਚੇ ਤੇਲ ਅਤੇ ਈਂਧਨ ਦੀ ਬਰਾਮਦ ’ਤੇ ਟੈਕਸ ਦੀਆਂ ਦਰਾਂ ਆਪਣੇ ਹੇਠਲੇ ਪੱਧਰ ਤੋਂ ਉੱਪਰ ਆ ਗਈਆਂ ਹਨ। ਪਿਛਲੇ ਮਹੀਨੇ ਟੈਕਸ ਦੀਆਂ ਦਰਾਂ ਆਪਣੇ ਸਭ ਤੋਂ ਹੇਠਲੇ ਪੱਧਰ ’ਤੇ ਪਹੁੰਚ ਗਈਆਂ ਸਨ।

ਇਹ ਵੀ ਪੜ੍ਹੋ : ਹੁਣ ਬੈਂਕ ਤੋਂ ਲੋਨ ਲੈਣਾ ਹੋਵੇਗਾ ਪਹਿਲਾਂ ਨਾਲੋਂ ਆਸਾਨ, RBI ਨੇ ਬਣਾਇਆ ਮਾਸਟਰ ਪਲਾਨ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News