ਝੋਨੇ ਦੇ MSP ਨੂੰ ਲੈ ਕੇ ਕੈਪਟਨ ਦੀ ਮੰਗ 'ਤੇ ਮਾਹਰਾਂ ਨੇ ਜਤਾਈ ਵੱਡੀ ਚਿੰਤਾ

06/12/2021 4:46:40 PM

ਨਵੀਂ ਦਿੱਲੀ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ ਝੋਨੇ ਦਾ ਘੱਟੋ-ਘੱਟ ਸਮਰਥਨ ਮੁੱਲ (ਐੱਮ. ਐੱਸ. ਪੀ.) ਵਧਾਉਣ ਦੀ ਮੰਗ ਕੀਤੀ ਹੈ। ਇਸ ਨੂੰ ਲੈ ਕੇ ਮਾਹਰਾਂ ਨੇ ਡੂੰਘੀ ਚਿੰਤਾ ਜਤਾਈ ਹੈ ਅਤੇ ਕਿਹਾ ਹੈ ਕਿ ਇਸ ਨਾਲ ਫ਼ਸਲੀ ਚੱਕਰ ਵਿਚ ਵੱਡੀ ਸਮੱਸਿਆ ਪੈਦਾ ਹੋਵੇਗੀ, ਨਾਲ ਪਾਣੀ ਦਾ ਸੰਕਟ ਵੀ ਵਧੇਗਾ। ਪਿਛਲੇ ਬੁੱਧਵਾਰ ਕੇਂਦਰ ਨੇ ਸਾਉਣੀ ਫ਼ਸਲਾਂ ਦੇ ਸਮਰਥਨ ਮੁੱਲ ਦਾ ਐਲਾਨ ਕੀਤਾ ਸੀ। ਸਰਕਾਰ ਦਾਲਾਂ ਅਤੇ ਤੇਲ ਬੀਜਾਂ ਦੀ ਖੇਤੀ ਨੂੰ ਉਤਸ਼ਾਹ ਕਰ ਰਹੀ ਹੈ, ਜਿਸ ਵਜ੍ਹਾ ਨਾਲ ਇਨ੍ਹਾਂ ਦਾ ਐੱਮ. ਐੱਸ. ਪੀ. ਵੀ ਜ਼ਿਆਦਾ ਹੈ। ਮਾਹਰਾਂ ਦਾ ਕਹਿਣਾ ਹੈ ਕਿ ਝੋਨੇ ਦੇ ਐੱਮ. ਐੱਸ. ਪੀ. ਵਿਚ ਵਾਧੇ ਨਾਲ ਕਿਸਾਨਾਂ ਨੂੰ ਫਾਇਦਾ ਤਾਂ ਹੋਵੇਗਾ ਪਰ ਇਸ ਨਾਲ ਦੇਸ਼ ਵਿਚ ਹੋਰ ਜ਼ਰੂਰੀ ਫ਼ਸਲਾਂ ਦੀ ਬਿਜਾਈ ਘੱਟ ਜਾਵੇਗੀ, ਜਿਸ ਨਾਲ ਗੰਭੀਰ ਸਮੱਸਿਆ ਪੈਦਾ ਹੋਵੇਗੀ।

ਵੀਰਵਾਰ ਨੂੰ ਕੈਪਟਨ ਅਮਰਿੰਦਰ ਸਿੰਘ ਨੇ ਐੱਮ. ਐੱਸ. ਪੀ. ਵਿਚ ਤਾਜ਼ਾ ਵਾਧੇ ਨੂੰ ਕਿਸਾਨਾਂ ਦਾ ਅਪਮਾਨ ਕਰਾਰ ਦਿੱਤਾ ਅਤੇ ਪ੍ਰਧਾਨ ਮੰਤਰੀ ਨੂੰ ਲਿਖੀ ਚਿੱਠੀ ਵਿਚ ਕੋਵਿਡ-19 ਮਹਾਮਾਰੀ ਕਾਰਨ ਮਜਦੂਰੀ ਵਧਣ ਦਾ ਹਵਾਲਾ ਵੀ ਦਿੱਤਾ। ਕੈਪਟਨ ਨੇ ਝੋਨੇ ਦਾ ਐੱਮ. ਐੱਸ. ਪੀ. 2,902 ਰੁਪਏ ਪ੍ਰਤੀ ਕੁਇੰਟਲ ਕਰਨ ਦੀ ਮੰਗ ਕੀਤੀ ਹੈ, ਜੋ ਕੇਂਦਰ ਵੱਲੋਂ ਨਿਰਾਧਰਤ ਮੁੱਲ 1,940 ਰੁਪਏ ਤੋਂ ਲਗਭਗ 49 ਫ਼ੀਸਦ ਜ਼ਿਆਦਾ ਹੈ। ਉਨ੍ਹਾਂ ਨਾਲ ਹੀ ਪਰਾਲੀ ਸਾਂਭਣ ਲਈ ਲੇਬਰ ਦੇ ਖ਼ਰਚਿਆਂ ਨੂੰ ਪੂਰਾ ਕਰਨ ਲਈ ਵੀ ਪ੍ਰਤੀ ਕੁਇੰਟਲ 100 ਰੁਪਏ ਬੋਨਸ ਦੇਣ ਦੀ ਮੰਗ ਕੀਤੀ ਹੈ। 

ਇਹ ਵੀ ਪੜ੍ਹੋIPO: ਸੋਨਾ ਕਾਮਸਟਾਰ 'ਤੇ ਟੁੱਟੇ ਐਂਕਰ ਨਿਵੇਸ਼ਕ, ਬਣਾਇਆ ਤੀਜਾ ਵੱਡਾ ਇਸ਼ੂ

ਉੱਥੇ ਹੀ, ਖੇਤੀ ਲਾਗਤ ਅਤੇ ਮੁੱਲ ਕਮਿਸ਼ਨ ਦੇ ਸਾਬਕਾ ਮੁਖੀ ਨੇ ਇਸ 'ਤੇ ਚਿੰਤਾ ਜਤਾਈ ਹੈ। ਖੇਤੀ ਅਰਥਸ਼ਾਸਤਰੀ ਕੇ. ਐੱਸ. ਮਣੀ ਨੇ ਵੀ ਕਿਹਾ ਕਿ ਦਾਲਾਂ ਅਤੇ ਤੇਲ ਵਾਲੀਆਂ ਫ਼ਸਲਾਂ ਲਈ ਉੱਚਾ ਐੱਮ. ਐੱਸ. ਪੀ. ਸਹੀ ਦਿਸ਼ਾ ਵਿਚ ਕਦਮ ਹੈ, ਜਿਸ ਨਾਲ ਫ਼ਸਲੀ ਚੱਕਰ ਸਹੀ ਹੋਵੇਗਾ। ਕੁਝ ਅਰਥਸ਼ਾਸਤਰੀ ਇਹ ਵੀ ਕਹਿੰਦੇ ਹਨ ਕਿ ਪਾਣੀ ਦੇ ਗੰਭੀਰ ਸੰਕਟ ਕਾਰਨ ਪੰਜਾਬ ਨੂੰ ਝੋਨੇ ਦੀ ਬਿਜਾਈ ਨਹੀਂ ਕਰਨੀ ਚਾਹੀਦੀ। ਕਿੱਲੋ ਚੌਲ ਦੇ ਉਤਪਾਦਨ ਲਈ ਲਗਭਗ 5,500 ਲੀਟਰ ਪਾਣੀ ਲੱਗਦਾ ਹੈ। 1960 ਤੋਂ ਪਿੱਛੋਂ ਪੰਜਾਬ ਵਿਚ ਝੋਨੇ ਵਰਗੀਆਂ ਫ਼ਸਲਾਂ ਦੀ ਜ਼ੋਰਦਾਰ ਬਿਜਾਈ ਸ਼ੁਰੂ ਹੋਣ ਨਾਲ ਮੱਕੀ, ਜੌਂ, ਛੋਲੇ, ਦਾਲਾਂ ਅਤੇ ਮੋਟੇ ਅਨਾਜ ਦੀ ਖੇਤੀ ਤੇਜ਼ੀ ਨਾਲ ਅਲੋਪ ਹੋਈ ਹੈ। ਇਕ ਰਿਸਰਚ ਮੁਤਾਬਕ, ਝੋਨੇ ਦੀ ਖੇਤੀ ਨਾਲ ਨਾ ਸਿਰਫ਼ ਵਾਤਵਰਣ ਨੂੰ ਨੁਕਸਾਨ ਹੋ ਰਿਹਾ ਹੈ ਸਗੋਂ ਇਸ ਨੇ ਕਿਸਾਨਾਂ ਦੀ ਕਮਾਈ ਨੂੰ ਵੀ ਸੀਮਤ ਕਰ ਦਿੱਤਾ ਹੈ। 

ਇਹ ਵੀ ਪੜ੍ਹੋਰਾਜਸਥਾਨ 'ਚ ਡੀਜ਼ਲ 100 ਰੁ: ਹੋਇਆ, ਪੰਜਾਬ 'ਚ ਵੀ ਲੱਗਣ ਵਾਲਾ ਹੈ ਝਟਕਾ

►ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਟਿਪਣੀ


Sanjeev

Content Editor

Related News