ਵਿਸਤਾਰਾ ਜਹਾਜ਼ ਦਾ ਇੰਜਣ ਫੇਲ੍ਹ, ਬੈਂਕਾਕ ਤੋਂ ਦਿੱਲੀ ਪਰਤੀ ਫਲਾਈਟ, ਯਾਤਰੀ ਸੁਰੱਖਿਅਤ
Thursday, Jul 07, 2022 - 04:52 PM (IST)
ਨਵੀਂ ਦਿੱਲੀ — ਦਿੱਲੀ ਏਅਰਪੋਰਟ 'ਤੇ ਲੈਂਡਿੰਗ ਤੋਂ ਬਾਅਦ ਵਿਸਤਾਰਾ ਏਅਰਲਾਈਨ ਦੇ ਜਹਾਜ਼ ਦਾ ਇਕ ਇੰਜਣ ਖ਼ਰਾਬ ਹੋ ਗਿਆ। ਹਾਲਾਂਕਿ ਸਾਰੇ ਯਾਤਰੀਆਂ ਨੂੰ ਸੁਰੱਖਿਅਤ ਉਤਾਰ ਲਿਆ ਗਿਆ। ਇਸ ਜਹਾਜ਼ ਨੇ ਬੈਂਕਾਕ ਤੋਂ ਉਡਾਣ ਭਰੀ ਸੀ। ਡਾਇਰੈਕਟੋਰੇਟ ਜਨਰਲ ਆਫ ਸਿਵਲ ਏਵੀਏਸ਼ਨ (ਡੀਜੀਸੀਏ) ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਏਅਰਲਾਈਨ ਨੇ ਕਿਹਾ ਕਿ ਮੰਗਲਵਾਰ ਨੂੰ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਉਤਰਨ ਤੋਂ ਬਾਅਦ ਜਹਾਜ਼ ਦੇ ਇਕ ਇੰਜਣ 'ਚ 'ਮਾਮੂਲੀ' ਖਰਾਬੀ ਆ ਗਈ ਸੀ।
ਡੀਜੀਸੀਏ ਅਧਿਕਾਰੀਆਂ ਨੇ ਦੱਸਿਆ ਕਿ ਰਨਵੇਅ ਤੋਂ ਉਡਾਣ ਭਰਨ ਤੋਂ ਬਾਅਦ ਜਹਾਜ਼ ਦੇ ਇੰਜਣ ਨੰਬਰ-2 ਨੂੰ ਬੰਦ ਕਰ ਦਿੱਤਾ ਗਿਆ ਕਿਉਂਕਿ ਪਾਇਲਟ ਇੰਜਣ ਨੰਬਰ-1 ਦੀ ਵਰਤੋਂ ਕਰਕੇ ਸਿੰਗਲ ਇੰਜਣ ਨਾਲ ਕੰਮ ਕਰਨਾ ਚਾਹੁੰਦੇ ਸਨ। ਹਾਲਾਂਕਿ ਬਾਅਦ 'ਚ ਇੰਜਣ ਨੰਬਰ-1 ਨੇ ਵੀ ਕੰਮ ਕਰਨਾ ਬੰਦ ਕਰ ਦਿੱਤਾ, ਜਿਸ ਤੋਂ ਬਾਅਦ ਦੂਜੇ ਵਾਹਨ ਦੀ ਮਦਦ ਨਾਲ ਜਹਾਜ਼ ਨੂੰ ਹਟਾਇਆ ਗਿਆ। ਉਨ੍ਹਾਂ ਕਿਹਾ ਕਿ ਸਾਰੇ ਯਾਤਰੀਆਂ ਨੂੰ ਜਹਾਜ਼ ਤੋਂ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।