ਵਿਦੇਸ਼ੀ ਬਾਜ਼ਾਰ ਤੋਂ 3 ਅਰਬ ਡਾਲਰ ਜੁਟਾਏਗਾ ਐਗਜ਼ਿਮ ਬੈਂਕ
Thursday, Jan 16, 2020 - 07:39 PM (IST)

ਮੁੰਬਈ (ਭਾਸ਼ਾ)-ਭਾਰਤੀ ਬਰਾਮਦ-ਦਰਾਮਦ ਬੈਂਕ (ਐਗਜ਼ਿਮ ਬੈਂਕ) ਅਗਲੇ ਵਿੱਤੀ ਸਾਲ (2020-21) ’ਚ ਵਿਦੇਸ਼ੀ ਕਰਜ਼ੇ ਦੇ ਰੂਪ ’ਚ 3 ਅਰਬ ਡਾਲਰ ਯਾਨੀ 21,000 ਕਰੋਡ਼ ਰੁਪਏ ਤੋਂ ਜ਼ਿਆਦਾ ਦੀ ਰਾਸ਼ੀ ਜੁਟਾਏਗਾ। ਬੈਂਕ ਨੇ ਚਾਲੂ ਵਿੱਤੀ ਸਾਲ ’ਚ ਵਿਦੇਸ਼ੀ ਬਾਜ਼ਾਰ ਤੋਂ 1.7 ਅਰਬ ਡਾਲਰ ਜਾਂ 11,900 ਕਰੋਡ਼ ਰੁਪਏ ਦੀ ਰਾਸ਼ੀ ਜੁਟਾਈ ਹੈ। ਇਹ ਰਾਸ਼ੀ ਬਾਂਡ ਇਸ਼ੂ ਅਤੇ ਵਿਦੇਸ਼ੀ ਕਰਜ਼ੇ ਦੇ ਰੂਪ ’ਚ ਜੁਟਾਈ ਗਈ ਹੈ। ਬੈਂਕ ਦੇ ਪ੍ਰਬੰਧ ਨਿਰਦੇਸ਼ਕ ਡੇਵਿਡ ਰਸਕਿਨ੍ਹਾ ਨੇ ਕਿਹਾ, ‘‘ਸਾਨੂੰ ਨਾ ਸਿਰਫ ਆਪਣੇ ਪੁਰਾਣੇ ਕਰਜ਼ੇ ਦੀਆਂ ਕਿਸ਼ਤਾਂ ਚੁਕਾਉਣੀਆਂ ਹਨ, ਸਗੋਂ ਨਵਾਂ ਕਾਰੋਬਾਰ ਹਾਸਲ ਕਰਨ ਲਈ ਵੀ ਨਵੇਂ ਕਰਜ਼ੇ ਦੀ ਜ਼ਰੂਰਤ ਹੈ। ਕਿਸੇ ਵੀ ਸਾਲ ’ਚ ਸਾਡੀ ਕੁਲ ਕਰਜ਼ੇ ਦੀ ਜ਼ਰੂਰਤ ਡੇਢ ਤੋਂ 3 ਅਰਬ ਡਾਲਰ ਦੀ ਰਹਿੰਦੀ ਹੈ। ਅਗਲੇ ਵਿੱਤੀ ਸਾਲ ’ਚ ਇਸ ਦੇ ਤਿੰਨ ਅਰਬ ਡਾਲਰ ਰਹਿਣ ਦਾ ਅੰਦਾਜ਼ਾ ਹੈ।’’