ਸੋਨਾ ਗਹਿਣੇ ਰੱਖ ਕੇ ਲਏ ਕੰਜੰਪਸ਼ਨ ਲੋਨ ’ਤੇ ਵੀ ਮਿਲੇਗਾ ਵਿਆਜ਼ ’ਤੇ ਵਿਆਜ਼ ਮਾਫ਼ੀ ਦਾ ਲਾਭ

Friday, Nov 06, 2020 - 02:14 PM (IST)

ਨਵੀਂ ਦਿੱਲੀ (ਇੰਟ.) – ਜੇ ਤੁਸੀਂ ਸੋਨਾ ਗਹਿਣੇ ਰੱਖ ਕੇ ਕੰਜੰਪਸ਼ਨ ਲੋਨ ਲਿਆ ਹੈ ਤਾਂ ਤੁਹਾਨੂੰ ਵੀ ਐਕਸ-ਗ੍ਰੇਸ਼ੀਆ ਯਾਨੀ ਵਿਆਜ਼ ’ਤੇ ਵਿਆਜ਼ ਮਾਫੀ ਯੋਜਨਾ ਦਾ ਲਾਭ ਮਿਲੇਗਾ। ਵਿੱਤ ਮੰਤਰਾਲਾ ਨੇ ਸਵਾਲ-ਜਵਾਬ ਦਾ ਇਕ ਹੋਰ ਸੈੱਟ ਜਾਰੀ ਕਰ ਕੇ ਇਹ ਜਾਣਕਾਰੀ ਦਿੱਤੀ ਹੈ।

ਕੇਂਦਰ ਸਰਕਾਰ ਨੇ 2 ਕਰੋੜ ਰੁਪਏ ਤੱਕ ਦੇ ਲੋਨ ’ਤੇ ਮੋਰਾਟੋਰੀਅਮ ਲੈਣ ਵਾਲਿਆਂ ਲਈ ਐਕਸ-ਗ੍ਰੇਸ਼ੀਆ ਸਕੀਮ ਦਾ ਐਲਾਨ ਕੀਤਾ ਹੈ। ਇਸ ਦੇ ਤਹਿਤ ਸਰਕਾਰ ਕੰਪਾਊਂਡ ਅਤੇ ਸਾਧਾਰਣ ਵਿਆਜ਼ ਦੇ ਅੰਤਰ ਦੀ ਰਾਸ਼ੀ ਲੋਨ ਲੈਣ ਵਾਲਿਆਂ ਨੂੰ ਦੇ ਰਹੀ ਹੈ।

ਬੈਂਕ ਖਾਤਿਆਂ ’ਚ ਰਾਸ਼ੀ ਜਮ੍ਹਾ ਕਰਨ ਦਾ ਅੱਜ ਆਖਰੀ ਦਿਨ

ਜਿਨ੍ਹਾਂ ਲੋਕਾਂ ਨੇ 2 ਕਰੋੜ ਰੁਪਏ ਤੋਂ ਘੱਟ ਦੇ ਲੋਨ ’ਤ ਮੋਰਾਟੋਰੀਅਮ ਦਾ ਪੂਰਣ, ਅੰਸ਼ਿਕ ਜਾਂ ਬਿਲਕੁਲ ਵੀ ਲਾਭ ਨਾ ਲੈਣ ਵਾਲੇ ਸਾਰਿਆਂ ਨੂੰ ਐਕਸ-ਗ੍ਰੇਸ਼ੀਆ ਸਕੀਮ ’ਚ ਲਾਭ ਦਿੱਤਾ ਜਾ ਰਿਹਾ ਹੈ। ਇਸ ’ਚ 6 ਮਹੀਨੇ ਦਾ ਲੋਨ ਮੋਰਾਟੋਰੀਅਮ ਹੈ ਜੋ ਇਕ ਮਾਰਚ ਤੋਂ 31 ਅਗਸਤ ਦਰਮਿਆਨ ਦੇ ਪੀਰੀਅਡ ਨੂੰ ਮੰਨਿਆ ਗਿਆ ਹੈ।

ਇਹ ਵੀ ਪੜ੍ਹੋ : ਸਾਊਦੀ ਅਰਬ ਦੀ ਕੰਪਨੀ ਰਿਲਾਇੰਸ ਰਿਟੇਲ 'ਚ ਖਰੀਦੇਗੀ ਹਿੱਸੇਦਾਰੀ, 9555 ਕਰੋੜ ਰੁਪਏ ਦਾ ਕਰੇਗੀ ਨਿਵੇਸ਼

ਇਨ੍ਹਾਂ ਸੇਗਮੈਂਟ ’ਚ ਲੋਨ ਲੈਣ ਵਾਲਿਆਂ ਨੂੰ ਮਿਲ ਰਿਹੈ ਲਾਭ

ਸਰਕਾਰ ਨੇ 8 ਸੇਗਮੈਂਟ ਇਸ ਸਕੀਮ ਦੇ ਘੇਰੇ ’ਚ ਰੱਖੇ ਹਨ। ਇਨ੍ਹਾਂ ’ਚ ਐੱਮ. ਐੱਸ. ਐੱਮ. ਈ. ਲੋਨ, ਐਜ਼ੁਕੇਸ਼ਨ ਲੋਨ, ਹਾਊਸਿੰਗ ਲੋਨ, ਕੰਜਿਊਮਰ ਡਿਊਰੇਬਲ ਲੋਨ, ਕ੍ਰੈਡਿਟ ਕਾਰਡ ਦਾ ਬਕਾਇਆ, ਆਟੋਮੋਬਾਈਲ ਲੋਨ, ਪ੍ਰੋਫੈਸ਼ਨਲ ਲਈ ਪਰਸਨਲ ਲੋਨ ਅਤੇ ਕੰਜੰਪਸ਼ਨ ਲੋਨ ਨੂੰ ਸ਼ਾਮਲ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਘਰੇਲੂ ਉਡਾਣਾਂ ਦੀ 60 ਫ਼ੀਸਦੀ ਸਮਰੱਥਾ ਲਈ ਹੁਣ ਕਰਨਾ ਹੋਵੇਗਾ ਲੰਮਾ ਇੰਤਜ਼ਾਰ, ਸਰਕਾਰ ਨੇ ਵਧਾਈ ਤਾਰੀਖ

ਖੇਤੀ ਜਾਂ ਇਸ ਨਾਲ ਜੁੜੇ ਕੰਮਕਾਜ਼ ਦੇ ਲੋਨ ’ਤੇ ਨਹੀਂ ਮਿਲੇਗਾ ਲਾਭ

ਖੇਤੀ ਅਤੇ ਇਸ ਨਾਲ ਜੁੜੇ ਕੰਮਕਾਜ਼ ਲਈ ਜੇ ਤੁਸੀਂ ਕਰਜ਼ਾ ਲਿਆ ਹੈ ਤਾਂ ਤੁਹਾਨੂੰ ਐਕਸ-ਗ੍ਰੇਸ਼ੀਆ ਦਾ ਫਾਇਦਾ ਨਹੀਂ ਮਿਲੇਗਾ। ਯਾਨੀ ਵਿਆਜ਼ ’ਤੇ ਵਿਆਜ਼ ਅਤੇ ਸਾਧਾਰਣ ਵਿਆਜ਼ ਦਰਮਿਆਨ ਜੋ ਅੰਤਰ ਹੈ, ਉਹ ਤੁਹਾਨੂੰ ਨਹੀਂ ਮਿਲੇਗਾ। ਯਾਨੀ ਵਿਆਜ਼ ’ਤੇ ਵਿਆਜ਼ ਅਤੇ ਸਾਧਾਰਣ ਵਿਆਜ਼ ਦਰਮਿਆਨ ਜੋ ਅੰਤਰ ਹੈ, ਉਹ ਤੁਹਾਨੂੰ ਨਹੀਂ ਮਿਲੇਗਾ। ਵਿੱਤ ਮੰਤਰਾਲਾ ਨੇ ਪਹਿਲੇ ਸਵਾਲ-ਜਵਾਬ ’ਚ ਕਿਹਾ ਕਿ ਖੇਤੀਬਾੜੀ ਨਾਲ ਸਬੰਧਤ ਗਤੀਵਿਧੀਆਂ ਜਿਵੇਂ ਟਰੈਕਟਰ ਅਤੇ ਫਸਲ ’ਤੇ ਰਾਹਤ ਨਹੀਂ ਦਿੱਤੀ ਜਾਏਗੀ।

ਇਹ ਵੀ ਪੜ੍ਹੋ : Paytm ਨੇ SBI ਕਾਰਡ ਨਾਲ ਮਿਲ ਕੇ ਕੀਤੇ ਦੋ ਕ੍ਰੈਡਿਟ ਕਾਰਡ ਲਾਂਚ, ਮਿਲੇਗਾ ਅਣਲਿਮਟਿਡ ਕੈਸ਼ਬੈਕ


Harinder Kaur

Content Editor

Related News