ਐਵਰੇਡੀ ਮੁਨਾਫਾ ਘਟਿਆ ਅਤੇ ਆਮਦਨ ਵਧੀ

Monday, Feb 05, 2018 - 02:30 PM (IST)

ਐਵਰੇਡੀ ਮੁਨਾਫਾ ਘਟਿਆ ਅਤੇ ਆਮਦਨ ਵਧੀ

ਨਵੀਂ ਦਿੱਲੀ—ਵਿੱਤੀ ਸਾਲ 2018 ਦੀ ਤੀਜੀ ਤਿਮਾਹੀ 'ਚ ਐਵਰੇਡੀ ਦਾ ਮੁਨਾਫਾ 40.5 ਫੀਸਦੀ ਘੱਟ ਕੇ 20.9 ਕਰੋੜ ਰੁਪਏ ਹੋ ਗਿਆ ਹੈ। ਵਿੱਤੀ ਸਾਲ 2017 ਦੀ ਤੀਜੀ ਤਿਮਾਹੀ 'ਚ ਐਵਰੇਡੀ ਦਾ ਮੁਨਾਫਾ 35.2 ਕਰੋੜ ਰੁਪਏ ਰਿਹਾ ਸੀ।
ਵਿੱਤੀ ਸਾਲ 2018 ਦੀ ਤੀਜੀ ਤਿਮਾਹੀ 'ਚ ਐਵਰੇਡੀ ਦੀ ਆਮਦਨ 12.2 ਫੀਸਦੀ ਵਧ ਕੇ 369.6 ਕਰੋੜ ਰੁਪਏ 'ਤੇ ਪਹੁੰਚ ਗਈ ਹੈ। ਵਿੱਤੀ ਸਾਲ 2017 ਦੀ ਤੀਜੀ ਤਿਮਾਹੀ 'ਚ ਐਵਰੇਡੀ ਦੀ ਆਮਦਨ 329.5 ਕਰੋੜ ਰੁਪਏ ਰਹੀ ਹੈ।
ਸਾਲ ਦਰ ਸਾਲ ਆਧਾਰ 'ਤੇ ਤੀਜੀ ਤਿਮਾਹੀ 'ਚ ਐਵਰੇਡੀ ਦਾ ਐਬਿਟਡਾ 35.3 ਕਰੋੜ ਰੁਪਏ ਤੋਂ ਮਾਮੂਲੀ ਘੱਟ ਕੇ 34.2 ਕੋਰੜ ਰੁਪਏ ਰਿਹਾ ਹੈ। ਸਾਲਾਨਾ ਆਧਾਰ 'ਤੇ ਤੀਜੀ ਤਿਮਾਹੀ 'ਚ ਐਵਰੇਡੀ ਦਾ ਐਬਿਟਡਾ ਮਾਰਜਨ 10.7 ਫੀਸਦੀ ਤੋਂ ਘੱਟ ਕੇ 9.3 ਫੀਸਦੀ ਰਿਹਾ ਹੈ। 


Related News