ਭਾਰਤ ਦੀ ਇਕ ਹੋਰ ਦਿੱਗਜ ਕੰਪਨੀ ਵਿਦੇਸ਼ੀ ਵਪਾਰੀ ਹੱਥੋਂ ਵਿਕਣ ਲਈ ਮਜ਼ਬੂਰ

Monday, Sep 09, 2019 - 04:44 PM (IST)

ਭਾਰਤ ਦੀ ਇਕ ਹੋਰ ਦਿੱਗਜ ਕੰਪਨੀ ਵਿਦੇਸ਼ੀ ਵਪਾਰੀ ਹੱਥੋਂ ਵਿਕਣ ਲਈ ਮਜ਼ਬੂਰ

ਮੁੰਬਈ — ਭਾਰਤ ਦੀ ਮਸ਼ਹੂਰ ਬੈਟਰੀਆਂ ਬਣਾਉਣ ਵਾਲੀ ਕੰਪਨੀ ਐਵਰੈੱਡੀ ਵਿਕਣ ਜਾ ਰਹੀ ਹੈ। ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀਆਂ 'ਚ ਸ਼ਾਮਲ ਵਾਰੇਨ ਬਫੇ ਦੇ ਮਾਲਿਕਾਨਾ ਹੱਕ ਵਾਲੀ ਕੰਪਨੀ ਬਰਕਸ਼ਾਇਰ ਹੇਥਵੇ ਦੀ ਇਕਾਈ ਡਿਊਰਾਸੈੱਲ ਇੰਕ(duracell inc) ਇਸ ਕੰਪਨੀ ਨੂੰ ਖਰੀਦੇਗੀ। ਬਫੇ ਦੀ ਕੰਪਨੀ ਐਵਰੈੱਡੀ ਨੂੰ ਸਲੰਪ ਸੇਲ 'ਚ ਕਰੀਬ 1600-1700 ਕਰੋੜ ਰੁਪਏ 'ਚ ਖਰੀਦਣ ਜਾ ਰਹੀ ਹੈ। ਸਲੰਪ ਸੇਲ 'ਚ ਇਕਮੁਸ਼ਤ ਕੀਮਤ ਦੇ ਬਦਲੇ ਇਕ ਤੋਂ ਜ਼ਿਆਦਾ ਅੰਡਕਟੇਕਿੰਗ ਦਾ ਮਾਲਿਕਾਨਾ ਹੱਕ ਟਰਾਂਸਫਰ ਕੀਤਾ ਜਾਂਦਾ ਹੈ।

ਇਸ ਸੌਦੇ ਨੂੰ ਲੈ ਕੇ ਦੋਵਾਂ ਕੰਪਨੀਆਂ 'ਚ ਸਹਿਮਤੀ ਬਣ ਗਈ ਹੈ। ਮਾਮਲੇ ਨਾਲ ਜੁੜੇ ਲੋਕਾਂ ਦਾ ਕਹਿਣਾ ਹੈ ਕਿ ਸੌਦਾ ਆਖਰੀ ਪੜਾਅ 'ਤੇ ਹੈ ਅਤੇ ਇਸ ਦਾ ਰਸਮੀ ਐਲਾਨ ਵੀ ਜਲਦੀ ਹੀ ਕਰ ਦਿੱਤਾ ਜਾਵੇਗਾ।

ਮੀਡੀਆ ਰਿਪੋਰਟਾਂ ਅਨੁਸਾਰ ਇਸ ਸੌਦੇ 'ਚ ਐਵਰੈੱਡੀ ਦਾ ਮੈਨੁਫੈਕਚਰਿੰਗ ਪਲਾਂਟ, ਡਿਸਟ੍ਰੀਬਿਊਸ਼ਨ ਨੈੱਟਵਰਕ ਅਤੇ ਐਵਰੈੱਡੀ ਬ੍ਰਾਂਡ ਸ਼ਾਮਲ ਹੈ। 

ਜ਼ਿਕਰਯੋਗ ਹੈ ਕਿ ਦੇਸ਼ ਦੀਆਂ ਸਭ ਤੋਂ ਪੁਰਾਣੀਆਂ ਕੰਪਨੀਆਂ ਦੀ ਸੂਚੀ 'ਚ ਸ਼ਾਮਲ ਐਵਰੈੱਡੀ ਨੂੰ ਖੀਰਦਣ ਲਈ ਦੋ ਅਮਰੀਕੀ ਕੰਪਨੀਆਂ ਬਰਕਸ਼ਾਇਰ ਹੈਥਵੇ ਅਤੇ ਇਨਰਜਾਇਜਰ ਹੋਲਡਿੰਗਸ ਵਿਚਕਾਰ ਸਖਤ ਮੁਕਾਬਲਾ ਸੀ ਜਿਸ ਤੋਂ ਬਾਅਦ ਡਿਊਰਾਸੈੱਲ ਨਾਲ ਹੁਣ ਸੌਦਾ ਪੱਕਾ ਹੋਣ ਦੀ ਜਾਣਕਾਰੀ ਮਿਲ ਰਹੀ ਹੈ।

ਕੰਪਨੀ ਦੇ ਸਿਰ ਸੀ 700 ਕਰੋੜ ਰੁਪਏ ਦਾ ਕਰਜ਼ਾ

ਐਵਰੈੱਡੀ ਕੰਪਨੀ ਇਸ ਸਮੇਂ 700 ਕਰੋੜ ਦੇ ਭਾਰੀ ਕਰਜ਼ੇ ਥੱਲ੍ਹੇ ਦੱਬੀ ਹੈ। ਇਸ ਡੀਲ ਦੀ ਸਹਾਇਤਾ ਨਾਲ ਕੰਪਨੀ ਨੂੰ ਆਪਣੇ ਕਰਜ਼ਿਆਂ ਦਾ ਭੁਗਤਾਨ ਕਰਨ 'ਚ ਸਹਾਇਤਾ ਮਿਲੇਗੀ। ਕੰਪਨੀ ਨੇ ਯੂਕੋ ਬੈਂਕ, ਐਚ.ਡੀ.ਐਫ.ਸੀ. ਬੈਂਕ, ਆਈ.ਸੀ.ਆਈ.ਸੀ.ਆਈ. ਬੈਂਕ, ਆਰ.ਬੀ.ਐੱਲ., ਇੰਡਸਇੰਡ ਬੈਂਕ ਸਮੇਤ ਕਈ ਸਾਧਨਾਂ ਤੋਂ ਕਰਜ਼ਾ ਲਿਆ ਹੋਇਆ ਹੈ। ਕੰਪਨੀ ਪ੍ਰਤੀ ਸਾਲ 1.5 ਬੈਟਰੀਆਂ ਬਣਾਉਂਦੀ ਹੈ। ਇਸ ਦੇ ਨਾਲ ਹੀ 20 ਲੱਖ ਤੋਂ ਜ਼ਿਆਦਾ ਫਲੈਸ਼ ਲਾਈਟਾਂ ਦਾ ਵੀ ਕੰਪਨੀ ਨਿਰਮਾਣ ਕਰਦੀ ਹੈ।


Related News