ਹੁਣ ਬਿਨਾਂ ਡੈਬਿਟ ਕਾਰਡ ਦੇ ਵੀ ATM ਵਿਚੋਂ ਕਢਵਾ ਸਕੋਗੇ ਪੈਸੇ, ਜਾਣੋ ਪੂਰੀ ਪ੍ਰਕਿਰਿਆ
Saturday, Apr 03, 2021 - 06:34 PM (IST)
ਨਵੀਂ ਦਿੱਲੀ - ATM ਵਿਚੋਂ ਪੈਸੇ ਕਢਵਾਉਣ ਲਈ ਹੁਣ ਡੈਬਿਟ ਕਾਰਡ ਦੀ ਜ਼ਰੂਰਤ ਨਹੀਂ ਹੋਵੇਗੀ। ਹੁਣ ਜਲਦੀ ਹੀ ਤੁਸੀਂ ਗੂਗਲ ਪੇਅ ਅਤੇ ਏਟੀਐਮ ਵਰਗੇ ਯੂ.ਪੀ.ਆਈ. ਐਪ ਦੇ ਜ਼ਰੀਏ ਵੀ ਏ.ਟੀ.ਐਮ. ਵਿਚੋਂ ਪੈਸੇ ਕਢਵਾ ਸਕੋਗੇ। ATM ਬਣਾਉਣ ਵਾਲੀ ਕੰਪਨੀ NCR ਕਾਰਪੋਰੇਸ਼ਨ ਨੇ UPI ਉੱਤੇ ਆਧਾਰਤ ਦੇਸ਼ ਦਾ ਪਹਿਲਾ ਇੰਟਰ ਆਪਰੇਬਲ ਕਾਰਡਲੈੱਸ ਕੈਸ਼ ਵਿਦਡ੍ਰਾੱਅਲ ਸਾਲਿਊਸ਼ਨ ਲਾਂਚ ਕਰ ਦਿੱਤਾ ਹੈ। ਤੁਸੀਂ ATM ਉੱਤੇ ਲੱਗੇ QR ਕੋਡ ਰਾਹੀਂ UPI ਦੀ ਵਰਤੋਂ ਕਰ ਕੇ ਪੈਸੇ ਕੱਢ ਸਕੋਗੇ।
UPI ਰਾਹੀਂ ਕੈਸ਼ ਕਢਵਾਉਣ ਦੀ ਸਹੂਲਤ ਵਾਲੇ ਏਟੀਐਮ ਸਥਾਪਤ ਕਰਨ ਲਈ ਸਿਟੀ ਯੂਨੀਅਨ ਬੈਂਕ ਅਤੇ NCR ਕਾਰਪੋਰੇਸ਼ਨ ਵਿਚਾਲੇ ਸਮਝੌਤਾ ਹੋਇਆ ਹੈ। ਬੈਂਕ ਹੁਣ ਤੱਕ 1,500 ਤੋਂ ਵੱਧ ATM ਇਸ ਸੁਵਿਧਾ ਨਾਲ ਅਪਗ੍ਰੇਡ ਕਰ ਚੁੱਕਾ ਹੈ। ਇਸ ਤੋਂ ਇਲਾਵਾ ਕਈ ਹੋਰ ਥਾਵਾਂ ਤੇ ਵੀ ਇਸ ਨੂੰ ਅਪਗ੍ਰੇਡ ਕਰਨ ਦਾ ਕੰਮ ਚਲ ਰਿਹਾ ਹੈ।
ਇਹ ਵੀ ਪੜ੍ਹੋ : ਜਾਣੋ ਕੀ ਹੈ ਸੋਨੇ ’ਚ ਨਿਵੇਸ਼ ਕਰਨ ਦਾ ਸਹੀ ਸਮਾਂ, ਅਗਲੇ 5 ਮਹੀਨਿਆਂ ’ਚ ਹੋ ਸਕਦੈ ‘ਵੱਡਾ ਮੁਨਾਫਾ’
ਇੰਝ ਕਢਵਾ ਸਕੋਗੇ ਕੈਸ਼
UPI ਜ਼ਰੀਏ ਪੈਸੇ ਕਢਵਾਉਣ ਲਈ ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਫ਼ੋਨ ਵਿਚ ਕਿਸੇ ਵੀ UPI ਐਪ ਨੂੰ ਖੋਲਣਾ ਪਵੇਗਾ। ਇਸ ਲਈ ਖ਼ਾਤਾਧਾਰਕਾਂ ਨੂੰ ਸਭ ਤੋਂ ਪਹਿਲਾਂ ਸਮਾਰਟਫੋਨ ਵਿਚ ਭੀਮ, ਪੇਟੀਐਮ, ਗੂਗਲ ਪੇਅ, ਫੋਨ ਪੇ, ਐਮਾਜ਼ੋਨ ਪੇ ਵਿਚ ਕਿਸੇ ਵੀ ਯੂਪੀਆਈ ਐਪ ਨੂੰ ਡਾਊਨਲੋਡ ਕਰਨਾ ਹੋਵੇਗਾ। ਫਿਰ ਬੈਂਕ ਖ਼ਾਤਾ ਲਿੰਕ ਕਰਨਾ ਪਵੇਗਾ। ਇਸ ਤੋਂ ਬਾਅਦ ATM ਸਕ੍ਰੀਨ ਉੱਤੇ ਲੱਗਾ QR ਕੋਡ ਸਕੈਨ ਕਰਨਾ ਹੋਵੇਗਾ। ਸਕੈਨਿੰਗ ਪੂਰੀ ਹੋਣ ਦੇ ਬਾਅਦ ਹੁਣ ਤੁਸੀਂ ਜਿੰਨੇ ਵੀ ਪੈਸੇ ਕਢਵਾਉਣਾ ਚਾਹੁੰਦੇ ਹੋ ਉਸ ਰਾਸ਼ੀ ਨੂੰ ਆਪਣੇ ਫ਼ੋਨ ’ਚ ਦਰਜ ਕਰੋ। ਇਕ ਵਾਰੀ ਵਿਚ ਤੁਸੀਂ ਵੱਧ ਤੋਂ ਵੱਧ 5,000 ਰੁਪਏ ਹੀ ਕਢਵਾ ਸਕਦੇ ਹੋ। ਉਸ ਤੋਂ ਬਾਅਦ Proceed ਦੇ ਬਟਨ ’ਤੇ ਕਲਿੱਕ ਕਰੋ। ਹੁਣ ਆਪਣਾ 4 ਜਾਂ 6 ਅੰਕਾਂ ਦਾ UPI ਪਿੰਨ ਭਰੋ। ਇਸ ਪ੍ਰਕਿਰਿਆ ਤੋਂ ਬਾਅਦ ਤੁਹਾਨੂੰ ATM ’ਚੋਂ ਤੁਹਾਡੇ ਪੈਸੇ ਮਿਲ ਜਾਣਗੇ।
ਇਹ ਵੀ ਪੜ੍ਹੋ : ਸਲਮਾਨ ਖ਼ਾਨ ਨੇ ਇਸ ਸ਼ਾਰਟ ਵੀਡੀਓ ਐਪ 'ਚ ਕੀਤਾ ਵੱਡਾ ਨਿਵੇਸ਼, ਹੋਣਗੇ ਬ੍ਰਾਂਡ ਅੰਬੈਸਡਰ
ਕਾਰਡ ਸਵਾਈਪ ਕਰਨਾ ਜ਼ਰੂਰੀ ਨਹੀਂ
ਮਾਹਰਾਂ ਮੁਤਾਬਕ ਇਸ ਸਹੂਲਤ ਨਾਲ ਗਾਹਕਾਂ ਦੀ ਸੁਰੱਖਿਆ ਵਧੇਗੀ ਕਿਉਂਕਿ ਇਸ ਦੇ ਕਿਊਆਰ ਕੋਡ ਦੀ ਕਾਪੀ ਨਹੀਂ ਕੀਤੀ ਜਾ ਸਕੇਗੀ। ਇਸ ਤਕਨੀਕ ਦੀ ਸਹਾਇਤਾ ਨਾਲ ਕਾਰਡ ਨਾਲ ਲੈ ਕੇ ਜਾਣ ਦੀ ਜ਼ਰੂਰਤ ਨਹੀਂ ਹੋਵੇਗੀ ਅਤੇ ਨਾਲ ਹੀ ਸਵਾਈਪ ਕਰਨ ਦੀ ਜ਼ਰੂਰਤ ਹੋਵੇਗੀ। ਇਸ ਨਾਲ ਆਨਲਾਈਨ ਟਰਾਂਜੈਕਸ਼ਨ ਸਮੇਂ ਖ਼ਾਤਾਧਾਰਕ ਨੂੰ ਵਿੱਤੀ ਸੁਰੱਖਿਆ ਮਿਲ ਸਕੇਗੀ।
ਇਹ ਵੀ ਪੜ੍ਹੋ : ਖ਼ੁਦਕੁਸ਼ੀ ਦੇ ਮਾਮਲੇ 'ਚ ਵੀ ਕਲੇਮ ਦਾ ਭੁਗਤਾਨ ਕਰੇਗੀ ਬੀਮਾ ਕੰਪਨੀ
ਖ਼ਾਤਾਧਾਰਕਾਂ ਨੂੰ ਅਪਣਾਉਣੇ ਪੈਣਗੇ ਇਹ ਤਰੀਕੇ
ਖ਼ਾਤਾਧਾਰਕਾਂ ਨੂੰ ਸਭ ਤੋਂ ਪਹਿਲਾਂ ਸਮਾਰਟਫੋਨ ਵਿਚ ਭੀਮ, ਪੇਟੀਐਮ, ਗੂਗਲ ਪੇਅ, ਫੋਨ ਪੇ, ਐਮਾਜ਼ੋਨ ਪੇ ਵਿਚ ਕਿਸੇ ਵੀ ਯੂਪੀਆਈ ਐਪ ਨੂੰ ਡਾਊਨਲੋਡ ਕਰਨਾ ਹੋਵੇਗਾ।
ਇਹ ਵੀ ਪੜ੍ਹੋ : PNB ਖ਼ਾਤਾਧਾਰਕਾਂ ਨੂੰ ਵੱਡੀ ਰਾਹਤ! ਬੈਂਕ ਨੇ ਪੁਰਾਣੀ ਚੈੱਕਬੁੱਕ ਦੀ ਵੈਧਤਾ ਨੂੰ ਲੈ ਕੇ ਦਿੱਤੀ ਇਹ ਸਹੂਲਤ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।