ਪੈਟਰੋਲੀਅਮ ਉਤਪਾਦਾਂ ਦੀ ਭਾਰਤ ਤੋਂ ਵਧੀ ਦਰਾਮਦ, EU ਅਧਿਕਾਰੀ ਨੇ ਪ੍ਰਗਟਾਈ ਚਿੰਤਾ
Sunday, Aug 27, 2023 - 09:55 AM (IST)
ਨਵੀਂ ਦਿੱਲੀ (ਭਾਸ਼ਾ) - ਯੂਰਪੀਨ ਯੂਨੀਅਨ (ਈ. ਯੂ.) ਨੇ ਸ਼ਨੀਵਾਰ ਨੂੰ ਰੂਸੀ ਕੱਚੇ ਤੇਲ ਤੋਂ ਬਣੇ ਰਿਫਾਈਂਡ ਪੈਟਰੋਲੀਅਮ ਉਤਪਾਦਾਂ ਨੂੰ ਭਾਰਤ ਤੋਂ ਮੰਗਵਾਉਣ ’ਚ ਹੋਏ ਤੇਜ਼ ਵਾਧੇ ’ਤੇ ਚਿੰਤਾ ਪ੍ਰਗਟਾਈ। ਈ. ਯੂ. ਨੇ ਕਿਹਾ ਕਿ ਯੂਰਪੀ ਬਾਜ਼ਾਰਾਂ ’ਚ ਅਜਿਹੇ ਉਤਪਾਦਾਂ ਦੀ ਆਮਦ ਵਧਣ ਨਾਲ ਮਾਸਕੋ ਦੇ ਖਿਲਾਫ ਲਾਈਆਂ ਗਈਆਂ ਪਾਬੰਦੀਆਂ ਦਾ ਮਕਸਦ ਪੂਰਾ ਨਹੀਂ ਹੋਵੇਗਾ। ਇਹ ਪਾਬੰਦੀਆਂ ਇਸ ਲਈ ਲਾਈਆਂ ਗਈਆਂ ਹਨ, ਤਾਂ ਕਿ ਯੂਕ੍ਰੇਨ ਦੇ ਖਿਲਾਫ ਜੰਗ ਨੂੰ ਫੰਡਿਡ ਕਰਨ ਦੀ ਰੂਸ ਦੀ ਸਮਰੱਥਾ ਨੂੰ ਘੱਟ ਕੀਤਾ ਜਾ ਸਕੇ।
ਇਹ ਵੀ ਪੜ੍ਹੋ : ਸੋਮਵਾਰ ਨੂੰ ਰਿਲਾਇੰਸ ਦੀ 46ਵੀਂ AGM : ਮੁਕੇਸ਼ ਅੰਬਾਨੀ ਦੇ ਸਕਦੇ ਹਨ ਨਿਵੇਸ਼ਕਾਂ ਨੂੰ ਤੋਹਫ਼ਾ
ਯੂਰਪੀਨ ਯੂਨੀਅਨ ਦੇ ਕਾਰਜਕਾਰੀ ਵਾਈਸ-ਚੇਅਰਮੈਨ ਅਤੇ ਵਪਾਰ ਕਮਿਸ਼ਨਰ ਵਾਲਡਿਸ ਡੋਂਬਰੋਵਸਕੀ ਨੇ ਕਿਹਾ ਕਿ ਰੂਸੀ ਕੱਚੇ ਤੇਲ ਤੋਂ ਬਣੇ ਰਿਫਾਈਂਡ ਤੇਲ ਉਤਪਾਦ ਵੱਡੀ ਮਾਤਰਾ ’ਚ ਯੂਰਪੀ ਬਾਜ਼ਾਰ ’ਚ ਆ ਰਹੇ ਹਨ ਅਤੇ ਈ. ਯੂ. ਇਸ ਨਾਲ ਨਜਿੱਠਣ ਦੇ ਤਰੀਕਿਆਂ ’ਤੇ ਵਿਚਾਰ ਕਰ ਰਿਹਾ ਹੈ। ਇਸ ਸਮੇਂ ਭਾਰਤ ਦੀ ਯਾਤਰਾ ’ਤੇ ਆਏ ਯੂਰਪੀਨ ਯੂਨੀਅਨ ਦੇ ਵਾਈਸ-ਚੇਅਰਮੈਨ ਨੇ ਪੱਤਰਕਾਰਾਂ ਨਾਲ ਗੱਲਬਾਤ ’ਚ ਦੋਸ਼ ਲਾਇਆ ਕਿ ਯੂਕ੍ਰੇਨ ’ਤੇ ਆਪਣਾ ਹਮਲਾ ਜਾਰੀ ਰੱਖਣ ਲਈ ਰੂਸ ਊਰਜਾ ਅਤੇ ਖੁਰਾਕੀ ਪਦਾਰਥਾਂ ਦੀ ਸਪਲਾਈ ਨੂੰ ਹਥਿਆਰ ਵਾਂਗ ਇਸਤੇਮਾਲ ਕਰ ਰਿਹਾ ਹੈ।
ਉਨ੍ਹਾਂ ਕਿਹਾ ਕਿ ਰੂਸ ਨੇ ਕਾਲਾ ਸਾਗਰ ਅਨਾਜ ਪਹਿਲ ਤੋਂ ਹਟ ਕੇ ਕੌਮਾਂਤਰੀ ਬਾਜ਼ਾਰ ’ਚ ਯੂਕ੍ਰੇਨ ਦੀ ਅਨਾਜ ਬਰਾਮਦ ’ਚ ਰੁਕਾਵਟ ਪੈਦਾ ਕੀਤੀ ਹੈ। ਡੋਂਬਰੋਵਸਕੀ ਨੇ ਕਿਹਾ, ‘‘ਅਸੀਂ ਜਾਣਦੇ ਹਾਂ ਕਿ ਚੀਨ ਅਤੇ ਭਾਰਤ ਸਮੇਤ ਕਈ ਦੇਸ਼ ਇਨ੍ਹਾਂ ਪਾਬੰਦੀਆਂ ’ਚ ਸ਼ਾਮਲ ਨਹੀਂ ਹੋਏ ਹਨ। ਅਸੀਂ ਜਾਣਦੇ ਹਾਂ ਕਿ ਰੂਸ ਗੁਆਚੇ ਹੋਏ ਯੂਰਪੀ ਬਾਜ਼ਾਰ ਲਈ ਸਰਗਰਮ ਰੂਪ ’ਚ ਬਦਲਵੇਂ ਬਾਜ਼ਾਰ ਦੀ ਤਲਾਸ਼ ਕਰ ਰਿਹਾ ਹੈ। ਉਨ੍ਹਾਂ ਕਿਹਾ, ‘‘ਅਸੀਂ ਜੰਗ ਦੀ ਫੰਡਿੰਗ ਲਈ ਰੂਸ ਦੀ ਸਮਰੱਥਾ ਨੂੰ ਘੱਟ ਕਰਨਾ ਚਾਹੁੰਦੇ ਹਾਂ। ਭਾਰਤ ਦੇ ਨਾਲ ਯੂਰਪੀਨ ਯੂਨੀਅਨ ਦੇ ਵਪਾਰ ਸਬੰਧਾਂ ’ਤੇ ਉਨ੍ਹਾਂ ਕਿਹਾ ਕਿ ਨਵੀਂ ਦਿੱਲੀ ਨਾਲ ਆਰਥਿਕ ਸਬੰਧ ਵਧਾਉਣ ’ਤੇ ਵਿਚਾਰ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ : EV 'ਤੇ ਨਹੀਂ ਘਟਾਇਆ ਜਾਵੇਗਾ ਇੰਪੋਰਟ ਟੈਕਸ , ਨਿਰਮਲਾ ਸੀਤਾਰਮਨ ਨੇ ਮੀਡੀਆ ਰਿਪੋਰਟਾਂ ਨੂੰ ਕੀਤਾ ਖਾਰਜ
ਇਹ ਵੀ ਪੜ੍ਹੋ : UK ਪ੍ਰਾਈਵੇਟ ਸੈਕਟਰ ਦੀਆਂ ਕੰਪਨੀਆਂ ਦੀਆਂ ਵਧੀਆਂ ਮੁਸ਼ਕਲਾਂ, ਉੱਚ ਦਰਾਂ ਬਣੀਆਂ ਵੱਡੀ ਮੁਸੀਬਤ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8