EU ਕੰਪੀਟਿਸ਼ਨ ਰੈਗੁਲੇਟਰਾਂ ਨੇ ਐਪਲ ਨੂੰ ਦਿੱਤਾ ਝਟਕਾ, 15 ਬਿਲੀਅਨ ਡਾਲਰ ਦਾ ਕੀਤਾ EU ਟੈਕਸ ਆਰਡਰ
Wednesday, Jul 15, 2020 - 04:27 PM (IST)

ਗੈਜੇਟ ਡੈਸਕ– ਕਾਫੀ ਸਮੇਂ ਤੋਂ ਈ.ਯੂ. ਕੰਪੀਟਿਸ਼ਨ ਰੈਗੁਲੇਟਰਾਂ ਅਤੇ ਐਪਲ ਵਿਚਾਲੇ ਟਕਰਾਅ ਚੱਲ ਰਿਹਾ ਸੀ ਜੋ ਕਿ ਬੁੱਧਵਾਰ ਨੂੰ ਯੂਰਪ ਦੀ ਦੂਜੀ ਸਭ ਤੋਂ ਵੱਡੀ ਅਦਾਲਤ ਨੇ ਖ਼ਤਮ ਕਰ ਦਿੱਤਾ। ਅਦਾਲਤ ਨੇ ਐਪਲ ਨੂੰ 13 ਬਿਲੀਅਨ ਯੂਰੋ (ਕਰੀਬ 15 ਬਿਲੀਅਨ ਡਾਲਰ) ਦਾ ਭੁਗਤਾਨ ਇਰਿਸ਼ ਬਲੈਕ ਟੈਕਸਿਸ ਦੇ ਰੂਪ ’ਚ ਕਰਨ ਲਈ ਕਿਹਾ ਹੈ।
ਚਾਰ ਸਾਲ ਪਹਿਲਾਂ ਆਪਣੇ ਆਦੇਸ਼ ’ਚ ਯੂਰਪੀ ਕਮਿਸ਼ਨ ਨੇ ਕਿਹਾ ਸੀ ਕਿ ਐਪਲ ਗੈਰਕਾਨੂੰਨੀ ਢੰਗ ਨਾਲ ਫਾਇਦਾ ਲੈ ਰਹੀ ਹੈ ਜਦਕਿ ਪਹਿਲਾਂ ਹੀ 20 ਸਾਲਾਂ ਟੈਕਸ ਬਰਡਨ ਨੂੰ ਘਟਾਇਆ ਗਿਆਹੈ ਜੋ ਕਿ ਸਾਲ 2014 ’ਚ 0.005 ਫੀਸਦੀ ਸੀ। ਐਪਲ ਲਈ ਇਹ ਹਾਰ ਇਕ ਝਟਕਾ ਹੋਵੇਗੀ ਪਰ ਜੇਕਰ ਐਪਲ ਦੇ ਮੁਨਾਫੇ ਨੂੰ ਵੇਖਿਆ ਜਾਵੇ ਤਾਂ ਇਹ 190 ਬਿਲੀਅਨ ਡਾਲਰ ਦਾ ਹੈ ਜਿਸ ਦਾ ਮਤਲਬ ਹੈ ਕਿ ਕੰਪਨੀ ਇਹ ਝਟਕਾ ਸਹਿ ਲਵੇਗੀ। ਹਾਰਿਆ ਹੋਇਾ ਪੱਖ ਯੂਰਪੀ ਸੰਘ ਦੀ ਉੱਚ ਅਦਾਲਤ ’ਚ ਕਾਨੂੰਨ ਦੇ ਬਿੰਦੁਆਂ ’ਤੇ ਅਪੀਲ ਕਰ ਸਕਦਾ ਹੈ।