ਮਹਾਰਾਸ਼ਟਰ ’ਚ ਇਥੇਨਾਲ ਉਤਪਾਦਨ ਅਗਲੇ ਸਾਲ 140 ਕਰੋੜ ਲਿਟਰ ਤਕ ਪਹੁੰਚਣ ਦੀ ਸੰਭਾਵਨਾ : ਖੰਡ ਉਦਯੋਗ

08/07/2022 5:57:56 PM

ਓਰੰਗਾਬਾਦ (ਭਾਸ਼ਾ) - ਮਹਾਰਾਸ਼ਟਰ ’ਚ ਇਥੇਨਾਲ ਦਾ ਉਤਪਾਦਨ ਅਗਲੇ ਸਾਲ 140 ਕਰੋੜ ਲਿਟਰ ਤਕ ਪਹੁੰਚਣ ਦੀ ਸੰਭਾਵਨਾ ਹੈ। ਖੰਡ ਉਦਯੋਗ ਦੇ ਪ੍ਰਤੀਨਿਧੀਆਂ ਨੇ ਇਹ ਜਾਣਕਾਰੀ ਦਿੱਤੀ। ਨੈਸ਼ਨਲ ਫੈੱਡਰੇਸ਼ਨ ਆਫ ਕੋ-ਆਪ੍ਰੇਟਿਵ ਸ਼ੂਗਰ ਫੈਕਟਰੀਜ਼ ਲਿਮਟਿਡ ਦੇ ਪ੍ਰਧਾਨ ਜੈ ਪ੍ਰਕਾਸ਼ ਦਾਂਡੇਗਵਕਰ ਨੇ ਕਿਹਾ ਕਿ ਭਵਿੱਖ ’ਚ ਗੰਨੇ ਨਾਲ ਸਬੰਧਿਤ ਈਂਧਨ ਦੀ ਮੰਗ ਭੋਜਨ ਨਾਲ ਜ਼ਿਆਦਾ ਹੋਵੇਗੀ। ਉਨ੍ਹਾਂ ਕਿਹਾ,‘‘ਇਸ ਲਈ ਮਹਾਰਾਸ਼ਟਰ ’ਚ ਖੰਡ ਉਦਯੋਗ ਨੂੰ ਆਉਣ ਵਾਲੇ ਸਮੇਂ ’ਚ ਊਰਜਾ ਉਦਯੋਗ ਵੀ ਕਿਹਾ ਜਾਵੇਗਾ।’’

ਇਥੇਨਾਲ ਖੰਡ ਮਿੱਲਾਂ ਦਾ ਉਪ-ਉਤਪਾਦ ਹੈ। ਇਸ ਦਾ ਉਤਪਾਦਨ ਚੱਕਰ ਇਕ ਦਸੰਬਰ ਤੋਂ 30 ਨਵੰਬਰ ਤਕ ਹੈ। ਰਾਜ ਸਹਿਕਾਰੀ ਖੰਡ ਮਿੱਲ ਸੰਘ ਦੇ ਇਕ ਪ੍ਰਤੀਨਿਧੀ ਅਨੁਸਾਰ 2020-21 ’ਚ ਮਹਾਰਾਸ਼ਟਰ ਨੇ 78 ਅਦਾਰਿਆਂ ਦੇ ਰਾਹੀਂ 100.36 ਕਰੋੜ ਲਿਟਰ ਇਥੇਨਾਲ ਦਾ ਉਤਪਾਦਨ ਕੀਤਾ। ਉਨ੍ਹਾਂ ਨੇ ਕਿਹਾ ਕਿ ਰਾਜ ਨੇ ਦਸੰਬਰ 2021 ਤੋਂ ਹੁਣ ਤਕ 75.88 ਕਰੋੜ ਲਿਟਰ ਇਥੇਨਾਲ ਦਾ ਉਤਪਾਦਨ ਕੀਤਾ ਹੈ ਅਤੇ ਇਸ ਸਾਲ 30 ਨਵੰਬਰ ਤਕ 85 ਅਦਾਰਿਆਂ ਰਾਹੀਂ 116 ਕਰੋੜ ਲਿਟਰ ਤਕ ਉਤਪਾਦਨ ਹੋਣ ਦੀ ਉਮੀਦ ਹੈ। ਉਨ੍ਹਾਂ ਕਿਹਾ ਕਿ ਅਗਲੇ ਸਾਲ ਉਤਪਾਦਨ 130 ਤੋਂ 140 ਕਰੋੜ ਲਿਟਰ ਤਕ ਪਹੁੰਚ ਜਾਣ ਦੀ ਸੰਭਾਵਨਾ ਹੈ।


Harinder Kaur

Content Editor

Related News