ਦੀਵਾਲੀ ਤੋਂ ਬਾਅਦ ਟਮਾਟਰ ਦੇ ਮੁੱਲ ''ਚ ਕਮੀ ਆਉਣ ਦਾ ਅੰਦਾਜ਼ਾ

Friday, Oct 18, 2019 - 11:42 PM (IST)

ਦੀਵਾਲੀ ਤੋਂ ਬਾਅਦ ਟਮਾਟਰ ਦੇ ਮੁੱਲ ''ਚ ਕਮੀ ਆਉਣ ਦਾ ਅੰਦਾਜ਼ਾ

ਨਵੀਂ ਦਿੱਲੀ (ਯੂ. ਐੱਨ. ਆਈ.)-ਮੱਧ ਪ੍ਰਦੇਸ਼, ਰਾਜਸਥਾਨ ਅਤੇ ਕਰਨਾਟਕ ਤੋਂ ਮੰਡੀਆਂ 'ਚ ਟਮਾਟਰ ਦੀ ਆਮਦ ਸ਼ੁਰੂ ਹੋ ਗਈ ਹੈ, ਜਿਸ ਨਾਲ ਇਸ ਦੇ ਮੁੱਲ 'ਚ ਦੀਵਾਲੀ ਤੋਂ ਬਾਅਦ ਕਮੀ ਆਉਣ ਦੀ ਉਮੀਦ ਹੈ। ਜ਼ਰੂਰੀ ਵਸਤਾਂ ਦੀਆਂ ਕੀਮਤਾਂ 'ਤੇ ਨਜ਼ਰ ਰੱਖਣ ਵਾਲੀ ਅੰਤਰ-ਮੰਤਰਾਲਾ ਕਮੇਟੀ ਦੀ ਅੱਜ ਇੱਥੇ ਹੋਈ ਬੈਠਕ 'ਚ ਟਮਾਟਰ, ਪਿਆਜ਼ ਅਤੇ ਦਾਲਾਂ ਦੀ ਉਪਲੱਬਧਤਾ ਅਤੇ ਕੀਮਤਾਂ ਦੀ ਸਮੀਖਿਆ ਕੀਤੀ ਗਈ। ਖਪਤਕਾਰ ਮਾਮਲਿਆਂ ਦੇ ਸਕੱਤਰ ਅਵਿਨਾਸ਼ ਕੁਮਾਰ ਸ਼੍ਰੀਵਾਸਤਵ ਨੇ ਬੈਠਕ ਦੀ ਪ੍ਰਧਾਨਗੀ ਕੀਤੀ। ਮਦਰ ਡੇਅਰੀ ਸਫਲ ਕੇਂਦਰਾਂ ਦੇ ਮਾਧਿਅਮ ਨਾਲ 55 ਰੁਪਏ ਪ੍ਰਤੀ ਕਿਲੋ ਦੀ ਦਰ ਨਾਲ ਟਮਾਟਰ ਉਪਲੱਬਧ ਕਰਵਾਉਣ 'ਤੇ ਸਹਿਮਤ ਹੋ ਗਈ ਹੈ। ਦਿੱਲੀ ਸਰਕਾਰ ਵੱਲੋਂ ਜ਼ਿਆਦਾ ਗਿਣਤੀ 'ਚ ਮਹਾਰਾਸ਼ਟਰ 'ਚ ਅਧਿਕਾਰੀਆਂ ਨੂੰ ਤਾਇਨਾਤ ਕਰਨ ਦੀ ਅਪੀਲ ਕੀਤੀ ਗਈ ਹੈ, ਤਾਂ ਕਿ ਉੱਚ ਗੁਣਵੱਤਾ ਦੇ ਪਿਆਜ਼ ਦਿੱਲੀ ਭੇਜੇ ਜਾ ਸਕਣ।


author

Karan Kumar

Content Editor

Related News