‘EPFO ਨੇ PF ਖਾਤਿਆਂ ਦੀ ਸਕਿਓਰਿਟੀ ਹੋਰ ਕੀਤੀ ਸਖਤ, 4.5 ਕਰੋਡ਼ ਖਾਤੇ ਹੋਣਗੇ ਪ੍ਰਭਾਵਿਤ’

Monday, Feb 15, 2021 - 12:20 PM (IST)

‘EPFO ਨੇ PF ਖਾਤਿਆਂ ਦੀ ਸਕਿਓਰਿਟੀ ਹੋਰ ਕੀਤੀ ਸਖਤ, 4.5 ਕਰੋਡ਼ ਖਾਤੇ ਹੋਣਗੇ ਪ੍ਰਭਾਵਿਤ’

ਨਵੀਂ ਦਿੱਲੀ (ਇੰਟ) - ਕਰਮਚਾਰੀ ਭਵਿੱਖ ਨਿਧੀ ਸੰਗਠਨ (ਈ. ਪੀ. ਐੱਫ. ਓ.) ਨੇ ਪ੍ਰਾਵਿਡੈਂਟ ਫੰਡ (ਪੀ. ਐੱਫ.) ਖਾਤਿਆਂ ਦੀ ਸਕਿਓਰਿਟੀ ਹੋਰ ਸਖਤ ਕਰ ਦਿੱਤੀ ਹੈ। ਤਮਾਮ ਸ਼ਿਕਾਇਤਾਂ ਮਿਲਣ ਤੋਂ ਬਾਅਦ ਖਾਤਿਆਂ ’ਚ ਕੇ. ਵਾਈ. ਸੀ. ਯਾਨੀ ਨੋ ਯੂਅਰ ਕਸਟਮਰ ’ਚ ਤਬਦੀਲੀ ਦੇ ਨਿਯਮ ਹੋਰ ਸਖਤ ਕੀਤੇ ਹਨ। ਹੁਣ ਬਿਨਾਂ ਮੂਲ ਡਾਕਿਊਮੈਂਟ ਦੇ ਕੇ. ਵਾਈ. ਸੀ. ’ਚ ਪੀ. ਐੱਫ. ਅੰਸ਼ਧਾਰਕ ਦਾ ਬਿਊਰਾ ਨਹੀਂ ਬਦਲੇਗਾ।

ਪਹਿਲਾਂ ਈ. ਪੀ. ਐੱਫ. ਓ. ਮੂਲ ਡਾਕਿਊਮੈਂਟ ਦੇ ਨਾਲ ਉਨ੍ਹਾਂ ਦੀ ਤਸਦੀਕ ਕਰੇਗਾ, ਉਦੋਂ ਉਸ ’ਚ ਬਦਲਾਅ ਕੀਤਾ ਜਾਵੇਗਾ। ਈ. ਪੀ. ਐੱਫ. ਓ. ਨੇ ਕੇ. ਵਾਈ. ਸੀ. ’ਚ ਬਦਲਾਅ ਨਾਲ ਹੀ ਪੀ. ਐੱਫ. ਖਾਤੇ ਤੋਂ ਭੁਗਤਾਨ ’ਤੇ ਰੋਕ ਲਾ ਦਿੱਤੀ ਹੈ। ਨਿਯੋਕਤਾ ਨੂੰ ਵੀ ਪੀ. ਐੱਫ. ਅੰਸ਼ਧਾਰਕਾਂ ਕੇ. ਵਾਈ. ਸੀ. ’ਚ ਮੂਲ ਰਸਾਲਾ ’ਤੇ ਹੀ ਬਦਲਾਅ ਦੀ ਐਡਵਾਈਜ਼ਰੀ ਜਾਰੀ ਕੀਤੀ ਹੈ। ਮੁੱਖ ਦਫਤਰ ਦੇ ਖੇਤਰੀ ਕਮਿਸ਼ਨਰ ਸਲਿਲ ਸ਼ੰਕਰ ਨੇ ਨਵੇਂ ਨਿਰਦੇਸ਼ ਜਾਰੀ ਕਰ ਦਿੱਤੇ ਹਨ। ਉਸੇ ’ਚ ਉਨ੍ਹਾਂ ਨੇ ਸਾਰੇ ਸੂਬੇ ਦੇ ਕਮਿਸ਼ਨਰਾਂ ਨੂੰ ਐਡਵਾਈਜ਼ਰੀ ਦਿੱਤੀ ਹੈ ਕਿ ਕੇ. ਵਾਈ. ਸੀ. ’ਚ ਬਦਲਾਅ ਨੂੰ ਗੰਭੀਰਤਾ ਨਾਲ ਲੈਣ।

ਇਹ ਵੀ ਪੜ੍ਹੋ : FD 'ਚ ਨਿਵੇਸ਼ ਕਰਨ ਵਾਲਿਆਂ ਲਈ ਖ਼ੁਸ਼ਖ਼ਬਰੀ, ਹੁਣ ਇਨ੍ਹਾਂ ਬੈਂਕਾਂ ਨੇ ਕੀਤੀ ਵਿਆਜ ਦਰਾਂ ਵਿਚ ਤਬਦੀਲੀ

ਨਾਮ, ਜਨਮਮਿਤੀ, ਆਸ਼ਰਿਤ, ਪਤਾ, ਪਿਤਾ ਜਾਂ ਪਤੀ ਦੇ ਨਾਮ ’ਚ ਬਦਲਾਅ ਕਰਨ ਤੋਂ ਪਹਿਲਾਂ ਨਿਯੋਕਤਾ ਵੀ ਸਾਰੇ ਦਸਤਾਵੇਜ਼ ਦੇਖੇ ਜਾਣਗੇ ਅਤੇ ਇਸ ਤੋਂ ਬਾਅਦ ਹੀ ਬਦਲਾਅ ਕੀਤੇ ਜਾਣਗੇ। ਕੇ. ਵਾਈ. ਸੀ. ’ਚ ਆਨ ਅਤੇ ਆਫ ਲਾਈਨ ਦੋਵਾਂ ’ਚ ਹੀ ਬਦਲਾਅ ਨੂੰ ਉਦੋਂ ਜਾਇਜ਼ ਮੰਨਿਆ ਜਾਵੇਗਾ, ਜਦੋਂ ਅੰਸ਼ਧਾਰਕ ਦੇ ਦਸਤਾਵੇਜ਼ ਅਪਲੋਡ ਹੋਣਗੇ। ਪਹਿਲਾਂ ਨਾਮ ਨੂੰ ਫੁਲ ਫਾਰਮ ਦੇ ਤੌਰ ’ਤੇ ਬਦਲਿਆ ਜਾ ਸਕਦਾ ਹੈ ਪਰ ਨਾਮ ਦਾ ਸ਼ਬਦ ਬਦਲਣ ਦੀ ਆਗਿਆ ਨਹੀਂ ਹੋਵੇਗੀ। ਯਾਨੀ ਕਿ ਆਰ ਤੋਂ ਕਾਗਜ਼ਾਤ ਵੇਖ ਕੇ ਰਾਜੇਂਦਰ ਹੋ ਸਕਦਾ ਹੈ ਪਰ ਸ਼ਿਆਮ ਨਹੀਂ ਹੋ ਸਕਦਾ ਹੈ।

ਇਹ ਵੀ ਪੜ੍ਹੋ : 15 ਫਰਵਰੀ ਤੋਂ ਸਾਰੇ ਵਾਹਨਾਂ 'ਚ ਫਾਸਟੈਗ ਹੋਵੇਗਾ ਲਾਜ਼ਮੀ, ਜਾਣਕਾਰੀ ਨਾ ਹੋਣ ਤੇ ਭਰਨਾ ਪੈ ਸਕਦਾ ਹੈ ਦੁੱਗਣਾ 

ਈ. ਪੀ. ਐੱਫ. ਓ. ਬੋਰਡ ਮੈਂਬਰ ਸੁਖਦੇਵ ਪ੍ਰਸਾਦ ਮਿਸ਼ਰਾ ਮੁਤਾਬਕ ਕੇ. ਵਾਈ. ਸੀ. ਦੀ ਆੜ ’ਚ ਕੁੱਝ ਖਾਤਿਆਂ ਤੋਂ ਪੈਸੇ ਦੀ ਨਿਕਾਸੀ ਗਲਤ ਤਰੀਕੇ ਨਾਲ ਕੀਤੇ ਜਾਣ ਦੀਆਂ ਸ਼ਿਕਾਇਤਾਂ ਮਿਲੀਆਂ, ਇਸ ਲਈ ਨਿਯਮ ਸਖਤ ਕੀਤੇ ਗਏ। ਹੁਣ ਹਰ ਹਿੱਸੇ ’ਤੇ 2 ਤੋਂ 3 ਵਾਰ ਚੈਕਿੰਗ ਹੋਵੇਗੀ, ਉਦੋਂ ਕੇ. ਵਾਈ. ਸੀ. ’ਚ ਬਦਲਾਅ ਨੂੰ ਮਨਜ਼ੂਰ ਕੀਤਾ ਜਾਵੇਗਾ। ਸੰਗਠਨ ਨੇ ਯੂ. ਪੀ. ਦੇ 20 ਲੱਖ ਸਮੇਤ ਦੇਸ਼ ਦੇ 4.5 ਕਰੋਡ਼ ਖਾਤਿਆਂ ਨੂੰ ਸੁਰੱਖਿਅਤ ਰੱਖਣ ਲਈ ਨਵੇਂ ਨਿਯਮ ਬਣਾਏ ਹਨ।

ਇਹ ਵੀ ਪੜ੍ਹੋ : 100 ਰੁਪਏ ਤੋਂ ਪਾਰ ਪਹੁੰਚਿਆ ਪੈਟਰੋਲ, ਮਸ਼ੀਨ 'ਚ ਡਿਸਪਲੇ ਨਾਲ ਹੋਣ ਕਾਰਨ ਰੋਕਣੀ ਪਈ ਵਿਕਰੀ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News