EPFO ਨੇ 36 ਲੱਖ ਤੋਂ ਵੱਧ ਲੋਕਾਂ ਨੂੰ ਜਾਰੀ ਕੀਤਾ 11,540 ਕਰੋੜ ਦਾ ਕਲੇਮ

Tuesday, Jun 09, 2020 - 08:15 PM (IST)

EPFO ਨੇ 36 ਲੱਖ ਤੋਂ ਵੱਧ ਲੋਕਾਂ ਨੂੰ ਜਾਰੀ ਕੀਤਾ 11,540 ਕਰੋੜ ਦਾ ਕਲੇਮ

ਨਵੀਂ ਦਿੱਲੀ—  ਕਰਮਚਾਰੀ ਭਵਿੱਖ ਫੰਡ ਸੰਗਠਨ (ਈ. ਪੀ. ਐੱਫ. ਓ.) ਨੇ ਲਾਕਡਾਊਨ ਦੌਰਾਨ ਪਿਛਲੇ ਦੋ ਮਹੀਨਿਆਂ 'ਚ 36.02 ਲੱਖ ਮੈਂਬਰਾਂ ਨੂੰ 11,540 ਕਰੋੜ ਰੁਪਏ ਦੇ ਕਲੇਮ ਜਾਰੀ ਕੀਤੇ ਹਨ। ਕਿਰਤ ਮੰਤਰਾਲਾ ਨੇ ਇਕ ਬਿਆਨ 'ਚ ਕਿਹਾ, ''ਕੋਵਿਡ-19 ਦੇ ਚੁਣੌਤੀ ਭਰੇ ਸਮੇਂ ਦੌਰਾਨ ਮੈਂਬਰਾਂ ਲਈ ਚੀਜ਼ਾਂ ਨੂੰ ਆਸਾਨ ਕਰਨ ਦੇ ਇਰਾਦੇ ਨਾਲ ਈ. ਪੀ. ਐੱਫ. ਓ. ਨੇ ਆਪਣੇ ਮੈਂਬਰਾਂ ਨੂੰ ਸਮੇਂ 'ਤੇ ਸੇਵਾ ਦੇਣ ਨੂੰ ਲੈ ਕੇ ਹਰ ਸੰਭਵ ਕੋਸ਼ਿਸ਼ਾਂ ਕੀਤੀਆਂ।''


ਕੁੱਲ ਕਲੇਮ 'ਚੋਂ 15.54 ਲੱਖ ਕੋਵਿਡ-19 ਸੰਕਟ 'ਚ ਰਾਹਤ ਦੇਣ ਲਈ ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ ਤਹਿਤ ਈ. ਪੀ. ਐੱਫ. ਓ. 'ਚੋਂ ਪੈਸੇ ਕਢਾਉਣ ਲਈ ਦਿੱਤੀ ਗਈ ਮਨਜ਼ੂਰੀ ਨਾਲ ਸੰਬੰਧਤ ਸਨ। ਇਸ ਤਹਿਤ ਕੁੱਲ 4,580 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ।

ਇਸ ਯੋਜਨਾ ਨਾਲ ਈ. ਪੀ. ਐੱਫ. ਓ. ਮੈਂਬਰਾਂ ਖਾਸ ਕਰਕੇ ਜਿਨ੍ਹਾਂ ਦੀ ਤਨਖਾਹ 15,000 ਰੁਪਏ ਪ੍ਰਤੀ ਮਹੀਨੇ ਤੋਂ ਘੱਟ ਹੈ ਉਨ੍ਹਾਂ ਨੂੰ ਫੰਡ 'ਚੋਂ ਪੈਸੇ ਕਢਾਉਣ ਦੀ ਮਨਜ਼ੂਰੀ ਨਾਲ ਵੱਡੀ ਰਾਹਤ ਮਿਲੀ। ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ ਤਹਿਤ ਈ. ਪੀ. ਐੱਫ. ਓ. ਮੈਂਬਰਾਂ ਨੂੰ ਤਿੰਨ ਮਹੀਨੇ ਦੀ ਤਨਖਾਹ ਜਾਂ ਉਨ੍ਹਾਂ ਦੇ ਖਾਤੇ 'ਚ ਜਮ੍ਹਾ ਰਕਮ ਦਾ 75 ਫੀਸਦੀ, ਜੋ ਵੀ ਘੱਟ ਹੋਵੇ ਕਢਾਉਣ ਦੀ ਇਜਾਜ਼ਤ ਦਿੱਤੀ ਗਈ ਸੀ। ਫੰਡ 'ਚੋਂ ਪੈਸੇ ਕਢਾਉਣ ਵਾਲੇ 74 ਫੀਸਦੀ ਲੋਕ ਉਹ ਸਨ ਜਿਨ੍ਹਾਂ ਦੀ ਤਨਖਾਹ 15,000 ਰੁਪਏ ਤੋਂ ਘੱਟ ਹੈ। 24 ਫੀਸਦੀ ਕਲੇਮ ਉਨ੍ਹਾਂ ਲੋਕਾਂ ਦੇ ਸਨ ਜਿਨ੍ਹਾਂ ਤਨਖਾਹ 15,000 ਰੁਪਏ ਤੋਂ 50,000 ਰੁਪਏ ਵਿਚਕਾਰ ਸਨ। ਉੱਥੇ ਹੀ, 50,000 ਰੁਪਏ ਤੋਂ ਵੱਧ ਤਨਖਾਹ ਵਾਲੀ ਸ਼੍ਰੇਣੀ 'ਚ ਕਲੇਮ ਸਿਰਫ 2 ਫੀਸਦੀ ਰਹੇ।


author

Sanjeev

Content Editor

Related News