ਸੈਲਰੀ ਲਿਮਟ ਵਧਾਉਣ ਦੀ ਤਿਆਰੀ ’ਚ EPFO, 15,000 ਤੋਂ ਵੱਧ ਕੇ 30,000 ਰੁਪਏ ਤੱਕ ਹੋ ਸਕਦੀ ਹੈ ਤਨਖਾਹ ਹੱਦ

Saturday, Jan 10, 2026 - 12:37 PM (IST)

ਸੈਲਰੀ ਲਿਮਟ ਵਧਾਉਣ ਦੀ ਤਿਆਰੀ ’ਚ EPFO, 15,000 ਤੋਂ ਵੱਧ ਕੇ 30,000 ਰੁਪਏ ਤੱਕ ਹੋ ਸਕਦੀ ਹੈ ਤਨਖਾਹ ਹੱਦ

ਬਿਜ਼ਨੈੱਸ ਡੈਸਕ - ਕੇਂਦਰ ਸਰਕਾਰ ਕਰਮਚਾਰੀ ਭਵਿੱਖ ਨਿਧੀ ਸੰਗਠਨ (ਈ. ਪੀ. ਐੱਫ. ਓ.) ਤਹਿਤ ਆਉਣ ਵਾਲੀ ਮਹੀਨਾਵਾਰ ਤਨਖਾਹ ਹੱਦ (ਵੇਜ ਕੈਪ) ਨੂੰ ਮੌਜੂਦਾ 15,000 ਤੋਂ ਵਧਾ ਕੇ 25,000 ਤੋਂ 30,000 ਰੁਪਏ ਕਰਨ ’ਤੇ ਗੰਭੀਰਤਾ ਨਾਲ ਵਿਚਾਰ ਕਰ ਰਹੀ ਹੈ। ਇਹ ਹੱਦ ਆਖਰੀ ਵਾਰ ਸਤੰਬਰ 2014 ’ਚ ਤੈਅ ਕੀਤੀ ਗਈ ਸੀ।

ਇਹ ਵੀ ਪੜ੍ਹੋ :      ਮੂਧੇ ਮੂੰਹ ਡਿੱਗੇ ਸੋਨੇ-ਚਾਂਦੀ ਦੇ ਭਾਅ, ਜਾਣੋ ਕਿੰਨੀਆਂ ਘਟੀਆਂ ਕੀਮਤੀ ਧਾਤਾਂ ਦੀਆਂ ਕੀਮਤਾਂ

ਹਾਲ ਹੀ ’ਚ ਸੁਪਰੀਮ ਕੋਰਟ ਨੇ ਕਿਰਤ ਮੰਤਰਾਲੇ ਨੂੰ ਈ. ਪੀ. ਐੱਫ. ਓ. ਦੀ ਵੇਜ ਕੈਪ ਦੀ ਸਮੀਖਿਆ ਕਰਨ ਲਈ ਕਿਹਾ ਹੈ। ਇਸ ਤੋਂ ਬਾਅਦ ਸਰਕਾਰ ਦੇ ਪੱਧਰ ’ਤੇ ਇਹ ਪ੍ਰਸਤਾਵ ਫਿਰ ਤੋਂ ਚਰਚਾ ’ਚ ਆ ਗਿਆ ਹੈ ਅਤੇ ਆਉਣ ਵਾਲੇ 4 ਮਹੀਨਿਆਂ ’ਚ ਇਸ ’ਤੇ ਫੈਸਲਾ ਹੋ ਸਕਦਾ ਹੈ।

ਵੇਜ ਕੈਪ ਉਹ ਵੱਧ ਤੋਂ ਵੱਧ ਮਹੀਨਾਵਾਰ ਤਨਖਾਹ ਹੱਦ ਹੈ, ਜਿਸ ਤਹਿਤ ਕਿਸੇ ਕਰਮਚਾਰੀ ਲਈ ਈ. ਪੀ. ਐੱਫ. ਓ. ’ਚ ਯੋਗਦਾਨ ਪਾਉਣਾ ਲਾਜ਼ਮੀ ਹੁੰਦਾ ਹੈ। ਅਜੇ 15,000 ਰੁਪਏ ਤੋਂ ਵੱਧ ਤਨਖਾਹ ਲੈਣ ਵਾਲੇ ਕਰਮਚਾਰੀਆਂ ਲਈ ਈ. ਪੀ. ਐੱਫ. ’ਚ ਸ਼ਾਮਲ ਹੋਣਾ ਬਦਲ ਹੈ।

ਇਹ ਵੀ ਪੜ੍ਹੋ :      ਮਾਰਚ 'ਚ ਬੰਦ ਹੋ ਜਾਣਗੇ 500 ਰੁਪਏ ਦੇ ਨੋਟ! ਜਾਣੋ ਸੋਸ਼ਲ ਮੀਡੀਆ 'ਤੇ ਫੈਲੇ ਦਾਅਵੇ ਦੀ ਸੱਚਾਈ

ਕਿਉਂ ਜ਼ਰੂਰੀ ਹੈ ਹੱਦ ਵਧਾਉਣੀ?

2014 ਤੋਂ ਬਾਅਦ ਦੇਸ਼ ’ਚ ਤਨਖਾਹ ਦੇ ਪੱਧਰ ’ਚ ਵੱਡਾ ਵਾਧਾ ਹੋਇਆ ਹੈ। ਕਈ ਸੂਬਿਆਂ ’ਚ ਘੱਟੋ-ਘੱਟ ਮਜ਼ਦੂਰੀ ਵੀ 15,000 ਰੁਪਏ ਤੋਂ ਉੱਪਰ ਪਹੁੰਚ ਚੁੱਕੀ ਹੈ। ਅਜਿਹੇ ’ਚ ਮੌਜੂਦਾ ਹੱਦ ਨੂੰ ਅਵਿਵਹਾਰਕ ਮੰਨਿਆ ਜਾ ਰਿਹਾ ਹੈ, ਜਿਸ ਕਾਰਨ ਵੱਡੀ ਗਿਣਤੀ ’ਚ ਕਰਮਚਾਰੀ ਸਮਾਜਿਕ ਸੁਰੱਖਿਆ ਦੇ ਘੇਰੇ ਤੋਂ ਬਾਹਰ ਰਹਿ ਜਾਂਦੇ ਹਨ।

ਇਹ ਵੀ ਪੜ੍ਹੋ :     ਮਾਰੂਤੀ ਦੇ ਇਸ ਮਾਡਲ ਨੇ ਰਚਿਆ ਇਤਿਹਾਸ: 2025 'ਚ ਬਣੀ ਭਾਰਤ ਦੀ ਸਭ ਤੋਂ ਵੱਧ ਵਿਕਣ ਵਾਲੀ ਕਾਰ

ਵੇਜ ਕੈਪ ਵਧਣ ਨਾਲ ਈ. ਪੀ. ਐੱਫ. ਓ. ਦਾ ਘੇਰਾ ਹੋਰ ਵੱਡਾ ਹੋਵੇਗਾ। ਕਰਮਚਾਰੀਆਂ ਦੇ ਭਵਿੱਖ ਨਿਧੀ ’ਚ ਵੱਧ ਯੋਗਦਾਨ ਜਮ੍ਹਾ ਹੋਵੇਗਾ, ਜਿਸ ਨਾਲ ਰਿਟਾਇਰਮੈਂਟ ਦੇ ਸਮੇਂ ਉਨ੍ਹਾਂ ਨੂੰ ਵੱਡਾ ਫੰਡ ਮਿਲੇਗਾ। ਕੰਪਾਊਂਡ ਵਿਆਜ ਦਾ ਲਾਭ ਵੀ ਲੰਬੇ ਸਮੇਂ ’ਚ ਕਾਫੀ ਅਹਿਮ ਸਾਬਤ ਹੋਵੇਗਾ।

ਇਹ ਵੀ ਪੜ੍ਹੋ :     1.5 ਕਰੋੜ ਕਰਮਚਾਰੀਆਂ-ਪੈਨਸ਼ਨਰਾਂ ਲਈ ਅਹਿਮ ਖ਼ਬਰ, ਸਰਕਾਰ ਨੇ ਨਿਯਮਾਂ 'ਚ ਕੀਤਾ ਬਦਲਾਅ

ਇੰਪਾਇਰਜ਼ ਦੀ ਕੀ ਹੈ ਮੰਗ

ਜਿੱਥੇ ਕਰਮਚਾਰੀ ਯੂਨੀਅਨਾਂ ਵੇਜ ਕੈਪ ਨੂੰ 30,000 ਰੁਪਏ ਤੱਕ ਵਧਾਉਣ ਦੀ ਮੰਗ ਕਰ ਰਹੀਆਂ ਹਨ, ਉੱਥੇ ਹੀ ਕੁੱਝ ਇੰਪਲਾਇਰਜ਼ ਇਸ ਨੂੰ ਲੈ ਕੇ ਅਸਹਿਜ ਹਨ। ਉਨ੍ਹਾਂ ਦਾ ਤਰਕ ਹੈ ਕਿ ਤਨਖਾਹ ਹੱਦ ਵਧਣ ਨਾਲ ਯੋਗਦਾਨ ਦਾ ਬੋਝ ਵਧੇਗਾ।

ਇਹ ਵੀ ਪੜ੍ਹੋ :     Banking Sector 'ਚ ਵਧੀ ਹਲਚਲ, ਦੋ ਵੱਡੇ ਸਰਕਾਰੀ ਬੈਂਕ ਦੇ ਰਲੇਵੇਂ ਦੀ ਤਿਆਰੀ!

ਸਰਕਾਰ ਦਾ ਮੰਨਣਾ ਹੈ ਕਿ ਇਸ ਕਦਮ ਨਾਲ ਖਾਸ ਤੌਰ ’ਤੇ ਅਸੰਗਠਿਤ ਖੇਤਰ ਦੇ ਜ਼ਿਆਦਾ ਕਰਮਚਾਰੀ ਈ. ਪੀ. ਐੱਫ. ਓ. ਦੇ ਘੇਰੇ ’ਚ ਆਉਣਗੇ, ਜਿਸ ਨਾਲ ਸਮਾਜਿਕ ਸੁਰੱਖਿਆ ਮਜ਼ਬੂਤ ਹੋਵੇਗੀ ਅਤੇ ਰਿਟਾਇਰਮੈਂਟ ਤੋਂ ਬਾਅਦ ਆਰਥਿਕ ਸਥਿਰਤਾ ਮਿਲੇਗੀ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt


author

Harinder Kaur

Content Editor

Related News