6 ਕਰੋੜ ਨੌਕਰੀਪੇਸ਼ਾ ਲੋਕਾਂ ਨੂੰ PF 'ਤੇ ਕਿੰਨਾ ਮਿਲੇਗਾ ਰਿਟਰਨ, ਅੱਜ ਹੋਵੇਗਾ ਫੈਸਲਾ

Thursday, Mar 05, 2020 - 11:24 AM (IST)

6 ਕਰੋੜ ਨੌਕਰੀਪੇਸ਼ਾ ਲੋਕਾਂ ਨੂੰ PF 'ਤੇ ਕਿੰਨਾ ਮਿਲੇਗਾ ਰਿਟਰਨ, ਅੱਜ ਹੋਵੇਗਾ ਫੈਸਲਾ

ਨਵੀਂ ਦਿੱਲੀ—  ਜੇਕਰ ਤੁਸੀਂ ਨੌਕਰੀ ਕਰਦੇ ਹੋ, ਤਾਂ ਇਹ ਖਬਰ ਤੁਹਾਡੇ ਲਈ ਹੈ। ਦਰਅਸਲ, ਕਰਮਚਾਰੀ ਭਵਿੱਖ ਫੰਡ ਸੰਗਠਨ (ਈ. ਪੀ. ਐੱਫ. ਓ.) ਕਰਮਚਾਰੀਆਂ ਦੀ ਘੱਟੋ-ਘੱਟ ਪੈਨਸ਼ਨ ਨੂੰ 1,000 ਰੁਪਏ ਤੋਂ ਵਧਾ ਕੇ 2,000 ਰੁਪਏ ਕਰਨ 'ਤੇ ਅੱਜ ਫੈਸਲਾ ਲੈ ਸਕਦਾ ਹੈ, ਨਾਲ ਹੀ ਫੰਡ 'ਤੇ ਮਿਲਣ ਵਾਲੇ ਵਿਆਜ ਦੀ ਦਰ ਵੀ ਨਿਰਧਾਰਤ ਕੀਤੀ ਜਾਵੇਗੀ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ, ਵਿੱਤ ਮੰਤਰਾਲਾ ਨੇ ਕਿਰਤ ਮੰਤਰਾਲਾ ਨੂੰ ਪੈਨਸ਼ਨ ਵਿਚ ਵਾਧੇ ਲਈ ਵੱਖ-ਵੱਖ ਪ੍ਰਸਤਾਵਾਂ ਵਿਚੋਂ ਇਕ 'ਤੇ ਸਹਿਮਤੀ ਬਣਾਉਣ ਲਈ ਕਿਹਾ ਹੈ।

 

ਦੱਸ ਦੇਈਏ ਕਿ ਕਰਮਚਾਰੀ ਭਵਿੱਖ ਫੰਡ ਦੇ ਦਾਇਰੇ ਵਿਚ ਆਉਣ ਵਾਲੇ ਕਰਮਚਾਰੀਆਂ ਦੀ ਮੁੱਢਲੀ ਤਨਖਾਹ ਦਾ 12 ਫੀਸਦੀ ਪੀ. ਐੱਫ. ਲਈ ਕੱਟਦਾ ਹੈ। ਕੰਪਨੀ ਵੀ ਇੰਨਾ ਹੀ ਯੋਗਦਾਨ ਕਰਦੀ ਹੈ ਪਰ ਉਸ ਦੇ 12 ਫੀਸਦੀ ਯੋਗਦਾਨ ਵਿਚੋਂ 8.33 ਫੀਸਦੀ ਈ. ਪੀ. ਐੱਸ. (ਕਰਮਚਾਰੀ ਪੈਨਸ਼ਨ ਸਕੀਮ) 'ਚ ਜਾਂਦਾ ਹੈ।
 

ਕੀ ਹੈ ਪ੍ਰਸਤਾਵ?
ਸੂਤਰਾਂ ਮੁਤਾਬਕ, ਕਿਰਤ ਮੰਤਰਾਲਾ ਅਤੇ ਮਜ਼ਦੂਰ ਸੰਗਠਨਾਂ ਨੇ ਪੈਨਸ਼ਨ ਲਈ ਵੱਖ-ਵੱਖ ਸਿਫਾਰਸ਼ਾਂ ਕੀਤੀਆਂ ਹਨ। ਕਿਰਤ ਮੰਤਰਾਲੇ ਨੇ ਘੱਟੋ-ਘੱਟ ਪੈਨਸ਼ਨ ਨੂੰ ਇਕ ਹਜ਼ਾਰ ਤੋਂ ਵਧਾ ਕੇ 2 ਹਜ਼ਾਰ ਕਰਨ ਦਾ ਪ੍ਰਸਤਾਵ ਦਿੱਤਾ ਹੈ। ਉੱਥੇ ਹੀ, ਮਜ਼ਦੂਰ ਸੰਗਠਨਾਂ ਨੇ ਘੱਟੋ-ਘੱਟ ਪੈਨਸ਼ਨ 3,000 ਰੁਪਏ ਕਰਨ ਦੀ ਮੰਗ ਕੀਤੀ ਹੈ। ਗੈਰ-ਸੰਗਠਿਤ ਸੈਕਟਰ ਦੀ ਤਰਜ 'ਤੇ ਸੰਗਠਿਤ ਸੈਕਟਰ ਦੀ ਪੈਨਸ਼ਨ ਵਧਾਉਣ ਦੀ ਮੰਗ ਕੀਤੀ ਜਾ ਰਹੀ ਹੈ। ਵਿੱਤ ਮੰਤਰਾਲਾ ਨੇ ਕਿਰਤ ਮੰਤਰਾਲੇ ਨੂੰ ਇਨ੍ਹਾਂ ਵਿਚੋਂ ਕਿਸੇ ਇਕ ਪ੍ਰਸਤਾਵ 'ਤੇ ਸਹਿਮਤੀ ਬਣਾਉਣ ਲਈ ਕਿਹਾ ਹੈ। ਵਿੱਤੀ ਸਾਲ 2019-20 ਲਈ ਪੀ. ਐੱਫ. 'ਤੇ ਵਿਆਜ ਦਰ ਦਾ ਫੈਸਲਾ ਵੀ 5 ਮਾਰਚ ਦੀ ਮੀਟਿੰਗ ਵਿਚ ਕੀਤਾ ਜਾਵੇਗਾ।

PF 'ਤੇ ਮਿਲ ਸਕਦਾ ਹੈ ਇੰਨਾ ਰਿਟਰਨ
ਸੂਤਰਾਂ ਮੁਤਾਬਕ, ਕਿਰਤ ਮੰਤਰਾਲਾ ਪਿਛਲੇ ਸਾਲ ਦੀ ਤਰ੍ਹਾਂ ਚਾਲੂ ਵਿੱਤੀ ਸਾਲ ਲਈ ਵੀ ਈ. ਪੀ. ਐੱਫ. ਓ. ਦੇ ਤਕਰੀਬਨ 6 ਕਰੋੜ ਮੈਂਬਰਾਂ ਲਈ ਪ੍ਰੋਵੀਡੈਂਟ ਫੰਡ 'ਤੇ 8.65 ਫੀਸਦੀ ਵਿਆਜ ਦਰ ਹੀ ਬਰਕਰਾਰ ਰੱਖਣ ਦਾ ਇੱਛੁਕ ਹੈ। ਹਾਲਾਂਕਿ, ਇਸ ਦਾ ਫੈਸਲਾ ਈ. ਪੀ. ਐੱਫ. ਓ. ਦਾ ਟਰੱਸਟੀ ਬੋਰਡ ਕਰੇਗਾ ਕਿ ਇਸ 'ਚ ਕਟੌਤੀ ਕਰਨ ਦੀ ਜ਼ਰੂਰਤ ਹੈ ਜਾਂ ਨਹੀਂ। ਓਧਰ ਵਿੱਤ ਮੰਤਰਾਲਾ ਦਰਾਂ ਘਟਾਉਣ ਲਈ ਜ਼ੋਰ ਪਾ ਰਿਹਾ ਹੈ। ਜੇਕਰ ਬੈਠਕ ਵਿਚ ਪੈਨਸ਼ਨ ਸੰਬੰਧੀ ਪ੍ਰਸਤਾਵ ਨੂੰ ਪਾਸ ਕਰ ਦਿੱਤਾ ਜਾਂਦਾ ਹੈ, ਤਾਂ ਵਿੱਤ ਮੰਤਰਾਲਾ ਇਸ 'ਤੇ ਅੰਤਿਮ ਫੈਸਲਾ ਲਵੇਗਾ। ਕਿਰਤ ਮੰਤਰੀ ਸੰਤੋਸ਼ ਕੁਮਾਰ ਗੰਗਵਾਰ ਨੇ ਹਾਲ ਹੀ ਵਿਚ ਇਕ ਸਵਾਲ ਦੇ ਜਵਾਬ ਵਿਚ ਕਿਹਾ ਸੀ ਕਿ ਈ. ਪੀ. ਐੱਫ. ਓ. ਮੈਂਬਰਾਂ ਦੀ ਘੱਟੋ-ਘੱਟ ਪੈਨਸ਼ਨ ਵਧਾਉਣ ਨਾਲ ਸਰਕਾਰੀ ਖਜ਼ਾਨੇ 'ਤੇ 5959 ਕਰੋੜ ਰੁਪਏ ਦਾ ਬੋਝ ਵਧੇਗਾ। ਹਾਲਾਂਕਿ, ਲਗਭਗ 39.72 ਲੱਖ ਪੈਨਸ਼ਨਰਾਂ ਨੂੰ ਇਸ ਦਾ ਫਾਇਦਾ ਹੋਵੇਗਾ।

ਇਹ ਵੀ ਪੜ੍ਹੋ ►ਭਾਰਤ ਤੋਂ ਕੈਨੇਡਾ ਗਈ ਬੀਬੀ 'ਚ ਕੋਰੋਨਾ ਵਾਇਰਸ, ਹਾਲਤ ਗੰਭੀਰਇਟਲੀ 'ਚ 3 ਹਜ਼ਾਰ ਤੋਂ ਵੱਧ ਲੋਕ ਇਨਫੈਕਟਡਵਿਦੇਸ਼ੀ ਪੜ੍ਹਾਈ ਲਈ ਡਾਲਰ ਪਵੇਗਾ ਮਹਿੰਗਾ, ਲੱਗ ਸਕਦਾ ਹੈ ਦੋਹਰਾ ਝਟਕਾ  ਈਰਾਨ ਦੇ 8 ਫੀਸਦੀ MPs ਨੂੰ ਕੋਰੋਨਾਵਾਇਰਸ, UAE 'ਚ ਵੀ ਦਹਿਸ਼ਤ ►ਇਸ ਮਹੀਨੇ ਫਰਿੱਜ, AC ਦਾ ਪਾਰਾ ਹੋ ਜਾਵੇਗਾ 'ਹਾਈ', TV ਵੀ ਹੋਣਗੇ ਇੰਨੇ ਮਹਿੰਗੇ ► ਇਨ੍ਹਾਂ ਦਵਾਈਆਂ ਦਾ ਸਟਾਕ ਹੋ ਸਕਦੈ ਖਤਮ, ਡਾਕਟਰਾਂ ਨੂੰ ਵੀ ਪੈ ਗਈ ਚਿੰਤਾ ► PAN ਨੂੰ ਆਧਾਰ ਨਾਲ ਲਿੰਕ ਨਾ ਕਰਨ 'ਤੇ ਲੱਗ ਸਕਦਾ ਹੈ ਭਾਰੀ ਜੁਰਮਾਨਾ ►ਫਰਾਂਸ 'ਚ ਕੋਰੋਨਾ ਕਾਰਨ 120 ਸਕੂਲ ਬੰਦ, ਹਸਪਤਾਲਾਂ 'ਚੋਂ ਮਾਸਕ ਹੋਣ ਲੱਗੇ ਚੋਰੀ


Related News