EPFO ਨੇ ਜਾਰੀ ਕੀਤਾ ਡਾਟਾ, ਅਗਸਤ ''ਚ 9 ਲੱਖ ਲੋਕਾਂ ਨੂੰ ਮਿਲੀ ਨੌਕਰੀ

Monday, Oct 22, 2018 - 02:13 PM (IST)

EPFO ਨੇ ਜਾਰੀ ਕੀਤਾ ਡਾਟਾ, ਅਗਸਤ ''ਚ 9 ਲੱਖ ਲੋਕਾਂ ਨੂੰ ਮਿਲੀ ਨੌਕਰੀ

ਨਵੀਂ ਦਿੱਲੀ—ਕਰਮਚਾਰੀ ਭਵਿੱਖ ਨਿਧੀ ਸੰਗਠਨ (ਈ.ਪੀ.ਐੱਫ.ਓ.) ਨੇ ਅਗਸਤ ਮਹੀਨੇ ਦਾ ਪੈਰੋਲ ਜਾਬ ਡਾਟਾ ਜਾਰੀ ਕੀਤਾ ਹੈ ਜਿਸ ਦੇ ਤਹਿਤ ਅਗਸਤ 'ਚ ਸੰਗਠਿਤ ਖੇਤਰ 'ਚ 9 ਲੱਖ ਲੋਕਾਂ ਨੂੰ ਨੌਕਰੀਆਂ ਮਿਲੀਆਂ ਹਨ। ਡਾਟਾ ਮੁਤਾਬਕ ਜੁਲਾਈ 2018 'ਚ ਸੰਗਠਿਤ ਖੇਤਰ 'ਚ 9.76 ਲੱਖ ਲੋਕਾਂ ਨੂੰ ਨੌਕਰੀਆਂ ਮਿਲੀਆਂ ਸਨ। 
10 ਲੱਖ ਤੋਂ ਜ਼ਿਆਦਾ ਬਣੇ ਈ.ਪੀ.ਐੱਫ.ਓ. ਦੇ ਮੈਂਬਰ 
ਜਾਬ ਡਾਟਾ ਦੇ ਮੁਤਾਬਕ ਅਗਸਤ 'ਚ 10,41,020 ਕਰਮਚਾਰੀ ਈ.ਪੀ.ਐੱਫ.ਓ. ਦੇ ਨਵੇਂ ਮੈਂਬਰ ਬਣੇ ਹਨ। ਅਗਸਤ 'ਚ ਹੀ ਲਗਭਗ 3,57,566 ਮੈਂਬਰਾਂ ਨੇ ਆਪਣੀ ਮੈਂਬਰਸ਼ਿਪ ਖਤਮ ਕਰ ਦਿੱਤੀ। ਅਗਸਤ 'ਚ ਆਪਣੀ ਨੌਕਰੀ ਤੋਂ ਅਸਤੀਫਾ ਦੇਣ ਵਾਲੇ 2,11,315 ਮੈਂਬਰਾਂ ਨੇ ਫਿਰ ਤੋਂ ਈ.ਪੀ.ਐੱਫ.ਓ. ਦੀ ਮੈਂਬਰਸ਼ਿੱਪ ਜੁਆਇਨ ਕੀਤੀ ਹੈ। ਇਸ ਤਰ੍ਹਾਂ ਨਾਲ ਅਗਸਤ 'ਚ ਨੈੱਟ ਪੈਰੋਲ 8,94,769 ਰਿਹਾ ਹੈ।


Related News