EPFO ਦੇ ਖ਼ਾਤਾਧਾਰਕਾਂ ਲਈ ਵੱਡੀ ਖ਼ਬਰ, ਜਾਣੋ ਕਦੋਂ ਆਵੇਗੀ 7 ਕਰੋੜ ਮੈਂਬਰਾਂ ਦੇ ਖ਼ਾਤਿਆਂ 'ਚ ਵਿਆਜ ਦੀ ਰਕਮ

Saturday, Mar 01, 2025 - 10:53 AM (IST)

EPFO ਦੇ ਖ਼ਾਤਾਧਾਰਕਾਂ ਲਈ ਵੱਡੀ ਖ਼ਬਰ, ਜਾਣੋ ਕਦੋਂ ਆਵੇਗੀ 7 ਕਰੋੜ ਮੈਂਬਰਾਂ ਦੇ ਖ਼ਾਤਿਆਂ 'ਚ ਵਿਆਜ ਦੀ ਰਕਮ

ਨਵੀਂ ਦਿੱਲੀ (ਭਾਸ਼ਾ) - ਈ. ਪੀ. ਐੱਫ. ਓ. (ਕਰਮਚਾਰੀ ਭਵਿੱਖ ਨਿਧੀ ਸੰਗਠਨ) ਨੇ ਅੱਜ ਵਿੱਤੀ ਸਾਲ 2024-25 ਲਈ ਕਰਮਚਾਰੀ ਭਵਿੱਖ ਨਿਧੀ (ਈ. ਪੀ. ਐੱਫ.) ਜਮ੍ਹਾ ’ਤੇ 8.25 ਫ਼ੀਸਦੀ ਦੀ ਵਿਆਜ ਦਰ ਨੂੰ ਬਰਕਰਾਰ ਰੱਖਣ ਦਾ ਫੈਸਲਾ ਕੀਤਾ ਹੈ। ਈ. ਪੀ. ਐੱਫ. ਓ. ਨੇ ਫਰਵਰੀ 2024 ’ਚ ਈ. ਪੀ. ਐੱਫ. ’ਤੇ ਵਿਆਜ ਦਰ ਨੂੰ ਵਿੱਤੀ ਸਾਲ 2022-23 ’ਚ 8.15 ਫ਼ੀਸਦੀ ਤੋਂ ਮਾਮੂਲੀ ਰੂਪ ’ਚ ਵਧਾ ਕੇ ਵਿੱਤੀ ਸਾਲ 2023-24 ਲਈ 8.25 ਫ਼ੀਸਦੀ ਕਰ ਦਿੱਤਾ ਸੀ।

ਇਹ ਵੀ ਪੜ੍ਹੋ :     ਸਿਰਫ਼ 11 ਰੁਪਏ 'ਚ ਫਲਾਈਟ ਦੀ ਟਿਕਟ! ਸਸਤੇ 'ਚ ਪਰਿਵਾਰ ਨਾਲ ਘੁੰਮਣ ਜਾਣ ਦਾ ਸੁਨਹਿਰੀ ਮੌਕਾ

ਈ. ਪੀ. ਐੱਫ. ਓ. ਨੇ ਮਾਰਚ 2022 ’ਚ ਆਪਣੇ 7 ਕਰੋਡ਼ ਤੋਂ ਜ਼ਿਆਦਾ ਮੈਂਬਰਾਂ ਲਈ ਵਿੱਤੀ ਸਾਲ 2021-22 ਲਈ ਈ. ਪੀ. ਐੱਫ. ’ਤੇ ਵਿਆਜ ਨੂੰ 4 ਦਹਾਕਿਆਂ ਦੇ ਹੇਠਲੇ ਪੱਧਰ 8.1 ਫ਼ੀਸਦੀ ’ਤੇ ਲਿਆ ਦਿੱਤਾ ਸੀ, ਜੋ ਵਿੱਤੀ ਸਾਲ 2020-21 ’ਚ 8.5 ਫ਼ੀਸਦੀ ਸੀ।

ਇਹ ਵੀ ਪੜ੍ਹੋ :     7ਵਾਂ ਤਨਖਾਹ ਕਮਿਸ਼ਨ: ਕੇਂਦਰੀ ਕਰਮਚਾਰੀਆਂ ਦੀ ਹੋ ਗਈ ਬੱਲੇ-ਬੱਲੇ, ਸਰਕਾਰ ਨੇ ਕੀਤਾ ਵੱਡੇ ਪੈਕੇਜ ਦਾ ਐਲਾਨ

2020-21 ਲਈ 8.10 ਫ਼ੀਸਦੀ ਸੀ ਈ. ਪੀ. ਐੱਫ. ਦੀ ਵਿਆਜ ਦਰ

ਵਿੱਤੀ ਸਾਲ 2020-21 ਲਈ ਈ. ਪੀ. ਐੱਫ. ’ਤੇ 8.10 ਫ਼ੀਸਦੀ ਵਿਆਜ ਦਰ ਸੀ। ਇਹ 1977-78 ਤੋਂ ਬਾਅਦ ਸਭ ਤੋਂ ਘੱਟ ਹੈ, ਜਦੋਂ ਈ. ਪੀ. ਐੱਫ. ਵਿਆਜ ਦਰ 8 ਫ਼ੀਸਦੀ ਸੀ। ਇਕ ਸੂਤਰ ਨੇ ਦੱਸਿਆ, ‘‘ਈ. ਪੀ. ਐੱਫ. ਓ. ਦੀ ਸਰਵਉੱਚ ਫ਼ੈਸਲਾ ਲੈਣ ਵਾਲੀ ਸੰਸਥਾ ਕੇਂਦਰੀ ਟਰੱਸਟੀ ਬੋਰਡ (ਸੀ. ਬੀ. ਟੀ.) ਨੇ ਸ਼ੁੱਕਰਵਾਰ ਨੂੰ ਆਪਣੀ ਬੈਠਕ ’ਚ ਵਿੱਤੀ ਸਾਲ 2024-25 ਲਈ ਈ. ਪੀ. ਐੱਫ. ’ਤੇ 8.25 ਫ਼ੀਸਦੀ ਵਿਆਜ ਦੇਣ ਦਾ ਫੈਸਲਾ ਕੀਤਾ ਹੈ।’’

ਇਹ ਵੀ ਪੜ੍ਹੋ :     ਖ਼ਸਤਾ ਹਾਲਤ ਸੜਕਾਂ ਲਈ ਨਹੀਂ ਵਸੂਲਿਆ ਜਾ ਸਕਦਾ ਟੋਲ ਟੈਕਸ... ਹਾਈਕੋਰਟ ਦਾ ਵੱਡਾ ਫੈਸਲਾ

ਸਰਕਾਰ ਦੀ ਮਨਜ਼ੂਰੀ ਮਿਲਣ ਤੋਂ ਬਾਅਦ ਖਾਤੇ ’ਚ ਆਉਣਗੇ ਵਿਆਜ ਦੇ ਪੈਸੇ

ਵਿੱਤੀ ਸਾਲ 2020-21 ਲਈ ਈ. ਪੀ. ਐੱਫ. ਜਮ੍ਹਾ ’ਤੇ 8.5 ਫ਼ੀਸਦੀ ਵਿਆਜ ਦਰ ਦਾ ਫੈਸਲਾ ਸੀ. ਬੀ. ਟੀ. ਨੇ ਮਾਰਚ 2021 ’ਚ ਕੀਤਾ ਸੀ। ਸੀ. ਬੀ. ਟੀ. ਦੇ ਫੈਸਲੇ ਤੋਂ ਬਾਅਦ 2024-25 ਲਈ ਈ. ਪੀ. ਐੱਫ. ਜਮ੍ਹਾ ’ਤੇ ਵਿਆਜ ਦਰ ਨੂੰ ਸਹਿਮਤੀ ਲਈ ਵਿੱਤ ਮੰਤਰਾਲਾ ਨੂੰ ਭੇਜਿਆ ਜਾਵੇਗਾ। ਸਰਕਾਰ ਦੀ ਮਨਜ਼ੂਰੀ ਤੋਂ ਬਾਅਦ 2024-25 ਲਈ ਈ. ਪੀ. ਐੱਫ. ’ਤੇ ਵਿਆਜ ਦਰ ਈ. ਪੀ. ਐੱਫ. ਓ. ਦੇ 7 ਕਰੋੜ ਤੋਂ ਜ਼ਿਆਦਾ ਮੈਂਬਰਾਂ ਦੇ ਖਾਤਿਆਂ ’ਚ ਜਮ੍ਹਾ ਕੀਤੀ ਜਾਵੇਗੀ। ਈ. ਪੀ. ਐੱਫ. ਓ. ਵਿੱਤ ਮੰਤਰਾਲਾ ਦੇ ਜ਼ਰੀਏ ਸਰਕਾਰ ਵੱਲੋਂ ਮਨਜ਼ੂਰੀ ਤੋਂ ਬਾਅਦ ਹੀ ਵਿਆਜ ਦਰ ਦਿੰਦਾ ਹੈ।

ਇਹ ਵੀ ਪੜ੍ਹੋ :      ਧੜੰਮ ਡਿੱਗਾ ਸੋਨਾ, ਆਲ ਟਾਈਮ ਹਾਈ ਤੋਂ ਟੁੱਟੀਆਂ ਕੀਮਤਾਂ, ਭਾਰਤ 'ਚ ਹੋ ਸਕਦੈ 2700 ਰੁਪਏ ਤੱਕ ਸਸਤਾ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8

 


author

Harinder Kaur

Content Editor

Related News