ਮੂਧੇ-ਮੂੰਹ ਡਿੱਗੀਆਂ ਸੋਨੇ-ਚਾਂਦੀ ਦੀਆਂ ਕੀਮਤਾਂ, ਵਿਆਹ ਲਈ ਖ਼ਰੀਦਦਾਰੀ ਕਰਨ ਵਾਲਿਆਂ ਦੀਆਂ ਲੱਗੀਆਂ ਮੌਜ਼ਾਂ
Monday, Feb 24, 2025 - 04:13 PM (IST)

ਨਵੀਂ ਦਿੱਲੀ (ਭਾਸ਼ਾ) - ਕਮਜ਼ੋਰ ਹਾਜ਼ਿਰ ਮੰਗ ਦਰਮਿਆਨ ਸੋਮਵਾਰ ਨੂੰ ਵਾਇਦਾ ਕਾਰੋਬਾਰ ਵਿਚ ਸੋਨਾ 19 ਰੁਪਏ ਡਿੱਗ ਕੇ 85,991 ਰੁਪਏ ਪ੍ਰਤੀ 10 ਗ੍ਰਾਮ 'ਤੇ ਆ ਗਿਆ। ਮਲਟੀ ਕਮੋਡਿਟੀ ਐਕਸਚੇਂਜ (ਐੱਮ. ਸੀ. ਈ.) 'ਚ ਅਪ੍ਰੈਲ ਮਹੀਨੇ 'ਚ ਡਿਲੀਵਰੀ ਲਈ ਸੋਨੇ ਦੇ ਇਕਰਾਰਨਾਮੇ ਦੀ ਕੀਮਤ 19 ਰੁਪਏ ਭਾਵ 0.02 ਫੀਸਦੀ ਡਿੱਗ ਕੇ 85,991 ਰੁਪਏ ਪ੍ਰਤੀ 10 ਗ੍ਰਾਮ 'ਤੇ ਆ ਗਈ। ਇਸ 'ਚ 16,176 ਲਾਟ ਦਾ ਕਾਰੋਬਾਰ ਹੋਇਆ। ਬਾਜ਼ਾਰ ਵਿਸ਼ਲੇਸ਼ਕਾਂ ਨੇ ਕਿਹਾ ਕਿ ਗਲੋਬਲ ਬਾਜ਼ਾਰਾਂ 'ਚ ਕਮਜ਼ੋਰ ਰੁਖ ਕਾਰਨ ਸੋਨੇ ਦੀਆਂ ਕੀਮਤਾਂ 'ਚ ਗਿਰਾਵਟ ਦਰਜ ਕੀਤੀ ਗਈ। ਵਿਸ਼ਵ ਪੱਧਰ 'ਤੇ ਨਿਊਯਾਰਕ 'ਚ ਸੋਨੇ ਦੀ ਕੀਮਤ 0.05 ਫੀਸਦੀ ਵਧ ਕੇ 2,937.38 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਈ।
ਇਹ ਵੀ ਪੜ੍ਹੋ : ਹੁਣ ਮੁਲਾਜ਼ਮਾਂ ਨੂੰ ਮਿਲੇਗਾ ਇਹ ਖ਼ਾਸ ਐਵਾਰਡ, 1.38 ਲੋਕਾਂ ਨੂੰ ਮਿਲ ਚੁੱਕੈ ਇਹ ਪੁਰਸਕਾਰ
ਚਾਂਦੀ ਦੀ ਕੀਮਤ
ਚਾਂਦੀ ਦੀ ਕੀਮਤ ਸੋਮਵਾਰ ਨੂੰ 160 ਰੁਪਏ ਡਿੱਗ ਕੇ 96,040 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਆ ਗਈ। ਮਲਟੀ ਕਮੋਡਿਟੀ ਐਕਸਚੇਂਜ (MCX) 'ਤੇ, ਅਪ੍ਰੈਲ ਵਿਚ ਡਿਲੀਵਰੀ ਲਈ ਚਾਂਦੀ ਦੀ ਕੀਮਤ 160 ਰੁਪਏ ਜਾਂ 0.17 ਫੀਸਦੀ ਡਿੱਗ ਕੇ 96,040 ਰੁਪਏ ਪ੍ਰਤੀ ਕਿਲੋਗ੍ਰਾਮ ਰਹਿ ਗਈ। ਇਸ 'ਚ 16,500 ਲਾਟ ਦਾ ਕਾਰੋਬਾਰ ਹੋਇਆ। ਬਾਜ਼ਾਰ ਵਿਸ਼ਲੇਸ਼ਕਾਂ ਨੇ ਕਿਹਾ ਕਿ ਚਾਂਦੀ ਦੀਆਂ ਕੀਮਤਾਂ 'ਚ ਗਿਰਾਵਟ ਮੁੱਖ ਤੌਰ 'ਤੇ ਬਾਜ਼ਾਰ 'ਚ ਮੌਜੂਦਾ ਪੱਧਰ 'ਤੇ ਵਪਾਰੀਆਂ ਵੱਲੋਂ ਵਿਕਰੀ ਕਾਰਨ ਦੇਖੀ ਗਈ ਹੈ। ਵਿਸ਼ਵ ਪੱਧਰ 'ਤੇ ਨਿਊਯਾਰਕ 'ਚ ਚਾਂਦੀ ਦੀ ਕੀਮਤ 0.47 ਫੀਸਦੀ ਵਧ ਕੇ 32.60 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਈ।
ਇਹ ਵੀ ਪੜ੍ਹੋ : ਸਭ ਤੋਂ ਵੱਧ ਮਹਿੰਗਾ ਹੋਇਆ ਟਮਾਟਰ, ਦਾਲ ਅਤੇ ਮੋਟੇ ਅਨਾਜ ਦੀਆਂ ਕੀਮਤਾਂ ਨੇ ਕੱਢੇ ਆਮ ਲੋਕਾਂ ਦੇ ਵੱਟ
ਇਹ ਵੀ ਪੜ੍ਹੋ : PNB 'ਚ ਸਾਹਮਣੇ ਆਇਆ ਇਕ ਹੋਰ ਵੱਡਾ ਬੈਂਕਿੰਗ ਘਪਲਾ , 271 ਕਰੋੜ ਦੀ ਹੋਈ ਧੋਖਾਧੜੀ
ਇਹ ਵੀ ਪੜ੍ਹੋ : 48 ਘੰਟਿਆਂ ਅੰਦਰ ਪਿਛਲੇ ਹਫ਼ਤੇ ਕੀਤੇ ਗਏ ਕੰਮ ਦਾ ਹਿਸਾਬ-ਕਿਤਾਬ ਦਿਓ, ਨਹੀਂ ਤਾਂ...
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8