ਚਮਕੇਗਾ ਸੋਨਾ, ਜਾਣੋ ਕਿਸ ਹੱਦ ਤੱਕ ਜਾਏਗੀ ਕੀਮਤ, ਲਗਾਤਾਰ ਰਿਕਾਰਡ ਤੋੜ ਰਹੇ Gold ਦੇ ਭਾਅ

Tuesday, Feb 25, 2025 - 06:34 PM (IST)

ਚਮਕੇਗਾ ਸੋਨਾ, ਜਾਣੋ ਕਿਸ ਹੱਦ ਤੱਕ ਜਾਏਗੀ ਕੀਮਤ, ਲਗਾਤਾਰ ਰਿਕਾਰਡ ਤੋੜ ਰਹੇ Gold ਦੇ ਭਾਅ

ਬਿਜ਼ਨੈੱਸ ਡੈਸਕ — ਸੋਨੇ ਦੀਆਂ ਕੀਮਤਾਂ 'ਚ ਤੇਜ਼ੀ ਦਾ ਸਿਲਸਿਲਾ ਜਾਰੀ ਹੈ ਅਤੇ ਇਕ ਵਾਰ ਫਿਰ ਤੋਂ ਰਿਕਾਰਡ ਉਚਾਈ ਦੇ ਨੇੜੇ ਪਹੁੰਚ ਗਿਆ ਹੈ। ਵਿਸ਼ਵਵਿਆਪੀ ਆਰਥਿਕ ਅਨਿਸ਼ਚਿਤਤਾਵਾਂ ਕਾਰਨ ਸੁਰੱਖਿਅਤ ਨਿਵੇਸ਼ ਵਿਕਲਪ ਵਜੋਂ ਸੋਨੇ ਦੀ ਮੰਗ ਵਧ ਰਹੀ ਹੈ। ਅੰਤਰਰਾਸ਼ਟਰੀ ਬਾਜ਼ਾਰ 'ਚ ਸਪਾਟ ਸੋਨਾ 2,950.39 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਿਆ, ਜੋ ਇਸ ਦੇ 2,956.15 ਡਾਲਰ ਦੇ ਸਭ ਤੋਂ ਉੱਚੇ ਪੱਧਰ ਤੋਂ ਸਿਰਫ 6 ਡਾਲਰ ਘੱਟ ਹੈ। ਅਮਰੀਕੀ ਸੋਨਾ ਫਿਊਚਰਜ਼ ਵੀ 0.1% ਦੀ ਛਾਲ ਮਾਰ ਕੇ 2,967.40 ਡਾਲਰ ਪ੍ਰਤੀ ਔਂਸ 'ਤੇ ਕਾਰੋਬਾਰ ਕਰਦਾ ਦੇਖਿਆ ਗਿਆ ਹੈ। ਇਸ ਦੇ ਨਾਲ ਹੀ ਭਾਰਤੀ ਬਾਜ਼ਾਰ 'ਚ 24 ਕੈਰੇਟ ਸੋਨਾ ਪ੍ਰਤੀ 10 ਗ੍ਰਾਮ 87,880 ਰੁਪਏ ਅਤੇ 22 ਕੈਰੇਟ ਸੋਨਾ 80,560 ਰੁਪਏ 'ਤੇ ਪਹੁੰਚ ਗਿਆ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਸੋਨੇ ਦੀਆਂ ਕੀਮਤਾਂ 'ਚ ਹੋਰ ਵਾਧਾ ਦੇਖਣ ਨੂੰ ਮਿਲ ਸਕਦਾ ਹੈ।

ਇਹ ਵੀ ਪੜ੍ਹੋ :     ਦਿਲਜੀਤ ਦੋਸਾਂਝ ਸਣੇ ਇਨ੍ਹਾਂ ਸਿਤਾਰਿਆਂ ਨੂੰ ਮਹਿੰਗੀਆਂ ਘੜੀਆਂ ਦਾ ਸ਼ੌਕ! ਕੀਮਤ ਜਾਣ ਉੱਡ ਜਾਣਗੇ ਹੋਸ਼

ਸੋਨੇ ਦੀ ਚਮਕ ਕਿਉਂ ਵਧ ਰਹੀ ਹੈ?

ਗਲੋਬਲ ਸਿਆਸੀ ਅਨਿਸ਼ਚਿਤਤਾ ਅਤੇ ਅਮਰੀਕੀ ਟੈਰਿਫ ਕਾਰਨ ਮਹਿੰਗਾਈ ਵਧਣ ਦੇ ਡਰ ਨੇ ਸੋਨੇ ਦੀ ਚਮਕ ਵਧਾ ਦਿੱਤੀ ਹੈ। ਬਾਜ਼ਾਰ ਦੀਆਂ ਨਜ਼ਰਾਂ ਫਿਲਹਾਲ ਇਸ ਗੱਲ 'ਤੇ ਹਨ ਕਿ ਕੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਗਲੇ ਮਹੀਨੇ ਮਾਰਚ 'ਚ ਮੈਕਸੀਕੋ ਅਤੇ ਕੈਨੇਡਾ ਤੋਂ ਦਰਾਮਦ 'ਤੇ ਟੈਰਿਫ ਲਗਾਉਣਗੇ ਜਾਂ ਨਹੀਂ। ਇਹ ਟੈਰਿਫ ਇਸ ਮਹੀਨੇ 1 ਫਰਵਰੀ ਤੋਂ ਲਗਾਇਆ ਜਾਣਾ ਸੀ, ਪਰ ਟਰੰਪ ਨੇ ਇਸ ਨੂੰ ਇਕ ਮਹੀਨੇ ਲਈ ਟਾਲ ਦਿੱਤਾ ਅਤੇ ਇਸ ਦੀ ਆਖਰੀ ਮਿਤੀ 4 ਮਾਰਚ ਹੈ। ਇਸ ਤੋਂ ਇਲਾਵਾ ਫੈਡਰਲ ਰਿਜ਼ਰਵ ਵਿਆਜ ਦਰਾਂ 'ਚ ਕਟੌਤੀ ਕਰੇਗਾ ਜਾਂ ਨਹੀਂ, ਇਸ ਨਾਲ ਜੁੜੀ ਅਨਿਸ਼ਚਿਤਤਾ ਵੀ ਨਿਵੇਸ਼ਕਾਂ ਦੀ ਭਾਵਨਾ ਨੂੰ ਪ੍ਰਭਾਵਿਤ ਕਰ ਰਹੀ ਹੈ ਪਰ ਬਾਜ਼ਾਰ ਪਹਿਲਾਂ ਹੀ ਇਹ ਮੰਨ ਰਿਹਾ ਹੈ ਕਿ ਦਰਾਂ 'ਚ ਕਟੌਤੀ 'ਚ ਲੰਮਾ ਸਮਾਂ ਲੱਗੇਗਾ, ਇਸ ਲਈ ਸੋਨੇ ਦੀਆਂ ਕੀਮਤਾਂ 'ਤੇ ਇਸ ਦਾ ਅਸਰ ਫਿਲਹਾਲ ਸੀਮਤ ਹੈ। ਇਸ ਤੋਂ ਇਲਾਵਾ ਨਿਵੇਸ਼ਕ ਯੂਐਸ ਪਰਸਨਲ ਕੰਜ਼ਪਸ਼ਨ ਐਕਸਪੇਂਡੀਚਰ (ਪੀਸੀਈ) ਦੀ ਰਿਪੋਰਟ ਦਾ ਇੰਤਜ਼ਾਰ ਕਰ ਰਹੇ ਹਨ ਜੋ ਸ਼ੁੱਕਰਵਾਰ ਨੂੰ ਆਵੇਗੀ ਅਤੇ ਇਸ ਤੋਂ ਦਰਾਂ ਵਿੱਚ ਕਟੌਤੀ ਬਾਰੇ ਕੁਝ ਅੰਦਾਜ਼ਾ ਲੱਗੇਗਾ।

ਇਹ ਵੀ ਪੜ੍ਹੋ :     ਖੁਦ ਦੀ ਗੇਮ ਵਿੱਚ ਫ਼ਸ ਗਿਆ ਮਸ਼ਹੂਰ YOUTUBER, ਗਵਾ ਲਏ 86 ਕਰੋੜ ਰੁਪਏ

ਸੋਨਾ ਕਿਵੇਂ ਚਮਕੇਗਾ?

ਕਾਮਾ ਜਵੈਲਰੀ ਦੇ ਐਮਡੀ ਕੋਲਿਨ ਸ਼ਾਹ ਦਾ ਮੰਨਣਾ ਹੈ ਕਿ ਵਧਦੀ ਅਸਥਿਰਤਾ ਅਤੇ ਕਮਜ਼ੋਰ ਅਮਰੀਕੀ ਆਰਥਿਕ ਅੰਕੜਿਆਂ ਕਾਰਨ ਸੋਨਾ ਮਜ਼ਬੂਤ ​​ਰਹੇਗਾ। ਉਸ ਦਾ ਮੰਨਣਾ ਹੈ ਕਿ ਨਜ਼ਦੀਕੀ ਮਿਆਦ 'ਚ ਮੁਨਾਫਾ ਬੁਕਿੰਗ ਦੇਖਣ ਨੂੰ ਮਿਲ ਸਕਦੀ ਹੈ ਪਰ ਮੱਧ ਤੋਂ ਲੰਬੇ ਸਮੇਂ 'ਚ ਤੇਜ਼ੀ ਦਾ ਰੁਝਾਨ ਹੈ ਅਤੇ ਮੱਧ ਮਿਆਦ 'ਚ ਸੋਨਾ 3000 ਡਾਲਰ ਪ੍ਰਤੀ ਔਂਸ ਤੱਕ ਪਹੁੰਚ ਸਕਦਾ ਹੈ।

ਇਹ ਵੀ ਪੜ੍ਹੋ :     ਸ਼ਾਹਰੁਖ ਖਾਨ, ਅਜੇ ਦੇਵਗਨ ਅਤੇ ਟਾਈਗਰ ਸ਼ਰਾਫ 'ਤੇ ਲੀਗਲ ਐਕਸ਼ਨ! ਅਦਾਲਤ ਨੇ ਭੇਜਿਆ ਨੋਟਿਸ

ਮਹਿਤਾ ਇਕੁਇਟੀ ਦੇ ਵਾਈਸ ਪ੍ਰੈਜ਼ੀਡੈਂਟ ਰਾਹੁਲ ਕਲੰਤਰੀ ਅਨੁਸਾਰ, ਸੋਨੇ ਨੂੰ 2,927-2,895 ਡਾਲਰ ਪ੍ਰਤੀ ਔਂਸ 'ਤੇ ਸਮਰਥਨ ਮਿਲ ਰਿਹਾ ਹੈ ਅਤੇ ਉੱਪਰੋਂ ਪ੍ਰਤੀਰੋਧ 2,958-2,975 ਡਾਲਰ 'ਤੇ ਹੈ। ਰੁਪਏ ਦੀ ਗੱਲ ਕਰੀਏ ਤਾਂ, ਪ੍ਰਤੀ ਦਸ ਗ੍ਰਾਮ ਸਮਰਥਨ 85,850-85,620 ਰੁਪਏ  ਅਤੇ ਰੈਜਿਸਟੈਂਸ 86,510-86,740 ਰੁਪਏ 'ਤੇ ਹੈ।

ਇਹ ਵੀ ਪੜ੍ਹੋ :     ਭਾਰਤ ਦੇ ਲੋਕਾਂ ਲਈ Meta ਨੇ ਸ਼ੁਰੂ ਕੀਤੀ ਭਰਤੀ, ਇਸ ਸ਼ਹਿਰ 'ਚ ਖੁੱਲ੍ਹਣ ਜਾ ਰਿਹੈ ਨਵਾਂ ਦਫ਼ਤਰ, ਜਾਣੋ ਵੇਰਵੇ 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News