ਰਿਕਾਰਡ ਉੱਚਾਈ ''ਤੇ ਪਹੁੰਚੀਆਂ ਸੋਨੇ ਦੀਆਂ ਕੀਮਤਾਂ , 20 ਸਾਲਾਂ ਦੇ ਹੇਠਲੇ ਪੱਧਰ ''ਤੇ ਪਹੁੰਚ ਸਕਦੀ ਹੈ ਦਰਾਮਦ!

Tuesday, Feb 25, 2025 - 05:26 PM (IST)

ਰਿਕਾਰਡ ਉੱਚਾਈ ''ਤੇ ਪਹੁੰਚੀਆਂ ਸੋਨੇ ਦੀਆਂ ਕੀਮਤਾਂ , 20 ਸਾਲਾਂ ਦੇ ਹੇਠਲੇ ਪੱਧਰ ''ਤੇ ਪਹੁੰਚ ਸਕਦੀ ਹੈ ਦਰਾਮਦ!

ਬਿਜ਼ਨੈੱਸ ਡੈਸਕ : ਸੋਨੇ ਦੀ ਕੀਮਤ ਹਰ ਰੋਜ਼ ਨਵੇਂ ਰਿਕਾਰਡ ਬਣਾ ਰਹੀ ਹੈ। ਇਸ ਦਾ ਅਸਰ ਸੋਨੇ ਦੀ ਦਰਾਮਦ 'ਤੇ ਵੀ ਨਜ਼ਰ ਆ ਰਿਹਾ ਹੈ। ਰਾਇਟਰਜ਼ ਦੀ ਇਕ ਰਿਪੋਰਟ ਮੁਤਾਬਕ ਫਰਵਰੀ 'ਚ ਭਾਰਤ 'ਚ ਸੋਨੇ ਦੀ ਦਰਾਮਦ 'ਚ ਕਾਫੀ ਕਮੀ ਆ ਸਕਦੀ ਹੈ। ਸਰਕਾਰੀ ਅਧਿਕਾਰੀਆਂ ਅਤੇ ਤਿੰਨ ਬੈਂਕ ਡੀਲਰਾਂ ਦਾ ਕਹਿਣਾ ਹੈ ਕਿ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਫਰਵਰੀ ਵਿੱਚ ਸੋਨੇ ਦੀ ਦਰਾਮਦ ਵਿੱਚ 85% ਦੀ ਗਿਰਾਵਟ ਆ ਸਕਦੀ ਹੈ। ਇਹ ਪਿਛਲੇ 20 ਸਾਲਾਂ ਵਿੱਚ ਫਰਵਰੀ ਮਹੀਨੇ ਵਿੱਚ ਸੋਨੇ ਦੀ ਸਭ ਤੋਂ ਘੱਟ ਦਰਾਮਦ ਹੋਵੇਗੀ। ਸੋਨੇ ਦੀਆਂ ਕੀਮਤਾਂ ਅਸਮਾਨ ਨੂੰ ਛੂਹ ਰਹੀਆਂ ਹਨ, ਜਿਸ ਨਾਲ ਲੋਕਾਂ ਦੀਆਂ ਜੇਬਾਂ 'ਤੇ ਸੱਟ ਲੱਗ ਰਹੀ ਹੈ ਅਤੇ ਮੰਗ ਘਟ ਰਹੀ ਹੈ। ਮੰਗਲਵਾਰ ਨੂੰ ਵਾਇਦਾ ਕਾਰੋਬਾਰ 'ਚ ਸੋਨਾ  86,203 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਿਆ। ਚਾਂਦੀ ਦੀ ਕੀਮਤ ਵੀ ਵਧ ਕੇ 95,500 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ।

ਇਹ ਵੀ ਪੜ੍ਹੋ :     ਖੁਦ ਦੀ ਗੇਮ ਵਿੱਚ ਫ਼ਸ ਗਿਆ ਮਸ਼ਹੂਰ YOUTUBER, ਗਵਾ ਲਏ 86 ਕਰੋੜ ਰੁਪਏ

ਸੋਨੇ ਦੀ ਘੱਟ ਦਰਾਮਦ ਕਾਰਨ ਭਾਰਤ ਦਾ ਵਪਾਰ ਘਾਟਾ ਘੱਟ ਸਕਦਾ ਹੈ। ਰੁਪਏ ਨੂੰ ਵੀ ਇਸ ਦਾ ਫਾਇਦਾ ਹੋ ਸਕਦਾ ਹੈ ਜੋ ਫਿਲਹਾਲ ਡਾਲਰ ਦੇ ਮੁਕਾਬਲੇ ਕਮਜ਼ੋਰ ਹੈ। ਭਾਰਤ ਦੁਨੀਆ ਵਿੱਚ ਸੋਨੇ ਦਾ ਦੂਜਾ ਸਭ ਤੋਂ ਵੱਡਾ ਖਰੀਦਦਾਰ ਹੈ। ਫਰਵਰੀ ਵਿੱਚ ਸੋਨੇ ਦੀ ਦਰਾਮਦ ਲਗਭਗ 15 ਮੀਟ੍ਰਿਕ ਟਨ ਹੋਣ ਦਾ ਅਨੁਮਾਨ ਹੈ। ਪਿਛਲੇ ਸਾਲ ਫਰਵਰੀ 'ਚ 103 ਟਨ ਸੋਨਾ ਆਯਾਤ ਕੀਤਾ ਗਿਆ ਸੀ। ਇਹ ਪਿਛਲੇ ਦੋ ਦਹਾਕਿਆਂ 'ਚ ਫਰਵਰੀ ਮਹੀਨੇ ਦੀ ਸਭ ਤੋਂ ਘੱਟ ਦਰਾਮਦ ਹੋਵੇਗੀ।

ਇਹ ਵੀ ਪੜ੍ਹੋ :     ਦਿਲਜੀਤ ਦੋਸਾਂਝ ਸਣੇ ਇਨ੍ਹਾਂ ਸਿਤਾਰਿਆਂ ਨੂੰ ਮਹਿੰਗੀਆਂ ਘੜੀਆਂ ਦਾ ਸ਼ੌਕ! ਕੀਮਤ ਜਾਣ ਉੱਡ ਜਾਣਗੇ ਹੋਸ਼

ਭਾਰਤ 'ਚ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਇੰਨਾ ਵਾਧਾ ਹੋਇਆ

ਡੋਨਾਲਡ ਟਰੰਪ ਦੀਆਂ ਟੈਰਿਫ ਦਰਾਂ ਨੂੰ ਲੈ ਕੇ ਆਰਥਿਕ ਅਨਿਸ਼ਚਿਤਤਾ ਦੇ ਕਾਰਨ ਮੰਗਲਵਾਰ ਨੂੰ ਸਵੇਰ ਦੇ ਸੈਸ਼ਨ ਵਿੱਚ MCX 'ਤੇ 4 ਅਪ੍ਰੈਲ, 2025 ਨੂੰ ਡਿਲੀਵਰੀ ਲਈ ਸੋਨੇ ਦੀ ਕੀਮਤ 86,170 ਰੁਪਏ ਪ੍ਰਤੀ 10 ਗ੍ਰਾਮ ਤੱਕ ਪਹੁੰਚ ਗਈ। ਜਦੋਂ ਕਿ 5 ਮਾਰਚ 2025 ਨੂੰ ਡਿਲੀਵਰੀ ਲਈ ਚਾਂਦੀ 95,340 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ ਹੈ।

ਇਹ ਵੀ ਪੜ੍ਹੋ :     ਸ਼ਾਹਰੁਖ ਖਾਨ, ਅਜੇ ਦੇਵਗਨ ਅਤੇ ਟਾਈਗਰ ਸ਼ਰਾਫ 'ਤੇ ਲੀਗਲ ਐਕਸ਼ਨ! ਅਦਾਲਤ ਨੇ ਭੇਜਿਆ ਨੋਟਿਸ

ਇਹ ਵਿਸ਼ਵ ਬਾਜ਼ਾਰ 'ਚ ਸੋਨੇ-ਚਾਂਦੀ ਦੀ ਕੀਮਤ 

COMEX 'ਤੇ ਵੀ ਸੋਨਾ 2952.70 ਡਾਲਰ ਪ੍ਰਤੀ ਔਂਸ 'ਤੇ ਕਾਰੋਬਾਰ ਕਰ ਰਿਹਾ ਹੈ। ਚਾਂਦੀ ਦੀ ਕੀਮਤ 0.11 ਫੀਸਦੀ ਦੇ ਵਾਧੇ ਨਾਲ 32.64 ਡਾਲਰ ਪ੍ਰਤੀ ਔਂਸ 'ਤੇ ਕਾਰੋਬਾਰ ਕਰ ਰਹੀ ਸੀ।

ਇਹ ਵੀ ਪੜ੍ਹੋ :     ਭਾਰਤ ਦੇ ਲੋਕਾਂ ਲਈ Meta ਨੇ ਸ਼ੁਰੂ ਕੀਤੀ ਭਰਤੀ, ਇਸ ਸ਼ਹਿਰ 'ਚ ਖੁੱਲ੍ਹਣ ਜਾ ਰਿਹੈ ਨਵਾਂ ਦਫ਼ਤਰ, ਜਾਣੋ ਵੇਰਵੇ 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News