ਕਈ ਨਵੀਂਆਂ ਨੌਕਰੀਆਂ ਪੈਦਾ ਹੋਣਗੀਆਂ; ਸ਼ਾਂਤ ਰਹੋ, ਨਵੀਂ ਸਕਿੱਲ ਸਿੱਖੋ : ਟੈੱਕ ਮਹਾਰਥੀ

Tuesday, Feb 17, 2026 - 01:06 PM (IST)

ਕਈ ਨਵੀਂਆਂ ਨੌਕਰੀਆਂ ਪੈਦਾ ਹੋਣਗੀਆਂ; ਸ਼ਾਂਤ ਰਹੋ, ਨਵੀਂ ਸਕਿੱਲ ਸਿੱਖੋ : ਟੈੱਕ ਮਹਾਰਥੀ

ਬਿਜ਼ਨੈੱਸ ਡੈਸਕ - ਆਰਟੀਫੀਸ਼ੀਅਲ ਇੰਟੈਲੀਜੈਂਸ (ਏ. ਆਈ.) ਨਾਲ ਨੌਕਰੀਆਂ ’ਤੇ ਪੈਣ ਵਾਲੇ ਅਸਰ ਨੂੰ ਲੈ ਕੇ ਵਧਦੀਆਂ ਚਿੰਤਾਵਾਂ ਦਰਮਿਆਨ ਟੈੱਕ ਜਗਤ ਦੇ ਮਹਾਰਥੀਆਂ ਨੇ ਕਿਹਾ ਕਿ ਘਬਰਾਉਣ ਦੀ ਲੋੜ ਨਹੀਂ ਹੈ, ਸਗੋਂ ਸ਼ਾਂਤ ਰਹੋ ਅਤੇ ਨਵੀਂ ਸਕਿੱਲ ਸਿੱਖੋ। ਏ. ਆਈ. ਵੇਵਜ਼ ਦੇ ਨਾਲ ਬਣੇ ਰਹਿਣ ਲਈ ਜੀਵਨ ਭਰ ਸਿੱਖਦੇ ਰਹਿਣ ਦੀ ਸਮੱਰਥਾ ਜ਼ਰੂਰੀ ਹੈ।

ਇਹ ਵੀ ਪੜ੍ਹੋ :     100 ਰੁਪਏ ਦਾ ਨੋਟ ਰਾਤੋਂ-ਰਾਤ ਬਣਾ ਸਕਦੈ ਕਰੋੜਪਤੀ; ਜਾਣੋ ਇਸ ਦਾ ਖ਼ਾਸ ਇਤਿਹਾਸਕ ਮਹੱਤਵ

ਟੈੱਕ ਲੀਡਰਾਂ ਨੇ ਕਿਹਾ ਕਿ ਅਗਲੇ 3 ਤੋਂ 5 ਸਾਲਾਂ ’ਚ ਜਿਵੇਂ-ਜਿਵੇਂ ਏ. ਆਈ. ਡਿਵੈਲਪ ਹੋਵੇਗਾ, ਨੌਕਰੀਆਂ ਦਾ ਸਰੂਪ ਉਵੇਂ-ਉਵੇਂ ਬਦਲੇਗਾ।

‘ਏ. ਆਈ. ਦੇ ਦੌਰ ’ਚ ਰੋਜ਼ਗਾਰ ਦਾ ਭਵਿੱਖ’ ਵਿਸ਼ੇ ’ਤੇ ਆਯੋਜਿਤ ਸੈਸ਼ਨ ’ਚ ਚਰਚਾ ਦੌਰਾਨ ਟੈੱਕ ਇੰਡਸਟਰੀ ਦੇ ਮਹਾਰਥੀਆਂ ਨੇ ਕਿਹਾ ਕਿ ਆਉਣ ਵਾਲੇ 3 ਤੋਂ 5 ਸਾਲਾਂ ’ਚ ਏ. ਆਈ. ਤੇਜ਼ੀ ਨਾਲ ਬਦਲੇਗਾ ਅਤੇ ਇਸ ਨਾਲ ਕੰਮਕਾਜ ਦੇ ਤਰੀਕੇ ’ਚ ਬਦਲਾਅ ਆਵੇਗਾ। ਕੁਝ ਨੌਕਰੀਆਂ ਖਤਮ ਹੋ ਸਕਦੀਆਂ ਹਨ ਪਰ ਕਈ ਨਵੀਆਂ ਨੌਕਰੀਆਂ ਵੀ ਪੈਦਾ ਹੋਣਗੀਆਂ, ਇਸ ਲਈ ਕਰਮਚਾਰੀਆਂ ਨੂੰ ਇਹ ਸਮਝਣਾ ਹੋਵੇਗਾ ਕਿ ਉਨ੍ਹਾਂ ਨੇ ਕਿਹੜੀ ਨਵੀਂ ਸਕਿੱਲ ਸਿੱਖਣੀ ਹੈ।

ਇਹ ਵੀ ਪੜ੍ਹੋ :    Pizza Lovers : ਇੱਕ ਸਾਲ ਤੱਕ ਮੁਫ਼ਤ ਮਿਲੇਗਾ Domino Pizza, ਬਸ ਕਰੋ ਇਹ ਕੰਮ

ਨਹੀਂ ਸਿੱਖੋਗੇ ਤਾਂ ਏ. ਆਈ. ਹਾਵੀ ਹੋ ਜਾਵੇਗਾ : ਇਨਫੋ ਐੱਜ

ਇਨਫੋ ਐੱਜ (ਜਿਸ ਦੇ ਅਧੀਨ ਨੌਕਰੀ ਡਾਟ ਕਾਮ ਆਉਂਦਾ ਹੈ) ਦੇ ਸੰਸਥਾਪਕ ਸੰਜੀਵ ਭਿਖਚੰਦਾਨੀ ਨੇ ਕਿਹਾ ਕਿ ਜਦੋਂ ਬੈਂਕਾਂ ’ਚ ਕੰਪਿਊਟਰ ਆਏ ਸਨ, ਉਦੋਂ ਵੀ ਲੋਕਾਂ ਨੂੰ ਡਰ ਸੀ, ਪਰ ਕਿਸੇ ਦੀ ਨੌਕਰੀ ਨਹੀਂ ਗਈ, ਸਗੋਂ ਕੰਮ ਦੀ ਰਫ਼ਤਾਰ ਵਧੀ। ਉਨ੍ਹਾਂ ਨੇ ਨੌਜਵਾਨਾਂ ਨੂੰ ਕਿਹਾ ਕਿ ਪਾਲਿਸੀ ਦੀ ਚਿੰਤਾ ਨਾ ਕਰੋ। ਇਹ ਸੋਚੋ ਕਿ ਤੁਸੀਂ ਕੀ ਕਰਨਾ ਹੈ ਤਾਂ ਜੋ ਏ. ਆਈ. ਤੁਹਾਡੀ ਨੌਕਰੀ ਨਾ ਖੋਹੇ, ਸਗੋਂ ਤੁਹਾਨੂੰ ਨਵੀਂ ਨੌਕਰੀ ਦਿਵਾਉਣ ’ਚ ਮਦਦ ਕਰੇ।

ਉਨ੍ਹਾਂ ਨੇ ਸਲਾਹ ਦਿੱਤੀ ਕਿ ਨੌਜਵਾਨ ਘੱਟੋ-ਘੱਟ ਤਿੰਨ ਏ. ਆਈ. ਪਲੇਟਫਾਰਮਾਂ ਦੀ ਵਰਤੋਂ ਅਗਲੇ ਤਿੰਨ ਮਹੀਨਿਆਂ ’ਚ ਸਿੱਖਣ ਦਾ ਟੀਚਾ ਤੈਅ ਕਰਨ। ਜਿੰਨਾ ਜ਼ਿਆਦਾ ਤੁਸੀਂ ਇਹ ਕਰੋਗੇ, ਤੁਹਾਡੀ ਨੌਕਰੀ ਓਨੀ ਹੀ ਸੁਰੱਖਿਅਤ ਰਹੇਗੀ। ਏ. ਆਈ. ਰੁਕਣ ਵਾਲਾ ਨਹੀਂ ਹੈ। ਜੇਕਰ ਤੁਸੀਂ ਏ. ਆਈ. ਨਹੀਂ ਸਿੱਖੋਗੇ ਤਾਂ ਇਹ ਤੁਹਾਡੇ ’ਤੇ ਹਾਵੀ ਹੋ ਜਾਵੇਗਾ।

ਇਹ ਵੀ ਪੜ੍ਹੋ :    Gold-Silver ਦੀਆਂ ਕੀਮਤਾਂ 'ਚ ਭਾਰੀ ਗਿਰਾਵਟ: ਕੀ ਨਿਵੇਸ਼ ਦਾ ਇਹ ਸਹੀ ਸਮਾਂ ਹੈ ਜਾਂ ਅਜੇ ਹੋਰ ਡਿੱਗਣਗੇ ਭਾਅ?

ਟੈੱਕ ਲੀਡਰਾਂ ਨੇ ਪ੍ਰੋਫੈਸ਼ਨਲਜ਼ ਨੂੰ ਸਲਾਹ ਦਿੱਤੀ ਕਿ ਉਹ ਏ. ਆਈ. ਟੂਲਜ਼ ਨੂੰ ਅਪਣਾਉਣ ਅਤੇ ਉੱਭਰਦੀਆਂ ਤਕਨੀਕਾਂ ਦੇ ਨਾਲ ਖੁਦ ਨੂੰ ਢਾਲਣ ਤਾਂ ਜੋ ਬਦਲਦੇ ਨੌਕਰੀ ਬਾਜ਼ਾਰ ’ਚ ਰੈਲੀਵੈਂਟ ਅਤੇ ਸੁਰੱਖਿਅਤ ਬਣੇ ਰਹਿ ਸਕਣ।

ਨੌਕਰੀਆਂ ਖਤਮ ਨਹੀਂ ਹੋਣਗੀਆਂ, ਸਗੋਂ ਉਨ੍ਹਾਂ ਦਾ ਸਰੂਪ ਬਦਲੇਗਾ : ਏਜਵਰਵ

ਏਜਵਰਵ (ਇਨਫੋਸਿਸ ਦੀ ਸਹਾਇਕ ਕੰਪਨੀ) ਦੇ ਸੀ. ਈ. ਓ. ਸਤੀਸ਼ ਸੀਤਾਰਮਨ ਨੇ ਕਿਹਾ ਕਿ ਏ. ਆਈ. ਕੰਮ ਕਰਨ ਦੀ ਸਮੱਰਥਾ ਨੂੰ ਕਈ ਗੁਣਾ ਵਧਾ ਦੇਵੇਗਾ। ਅਜਿਹੇ ’ਚ ਪੂਰੀ ਜ਼ਿੰਦਗੀ ਸਿੱਖਦੇ ਰਹਿਣ ਦੀ ਆਦਤ ਹੀ ਸਭ ਤੋਂ ਵੱਡੀ ਤਾਕਤ ਹੋਵੇਗੀ। ਇਹੀ ਏ. ਆਈ. ਵੇਵਜ਼ ਤੋਂ ਕਿਨਾਰਾ ਪਾਉਣ ਦਾ ਮੂਲ ਮੰਤਰ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਏ. ਆਈ. ਨਾਲ ਉਤਪਾਦਕਤਾ ਵਧੇਗੀ ਪਰ ਕੰਮ ਦੀ ਜ਼ਿੰਮੇਵਾਰੀ ਇਨਸਾਨ ਦੀ ਹੀ ਰਹੇਗੀ। ਨੌਕਰੀਆਂ ਖਤਮ ਨਹੀਂ ਹੋਣਗੀਆਂ, ਸਗੋਂ ਉਨ੍ਹਾਂ ਦਾ ਸਰੂਪ ਬਦਲੇਗਾ।

ਇਹ ਵੀ ਪੜ੍ਹੋ :     ਰਿਕਾਰਡ ਉੱਚਾਈ ਤੋਂ ਮੂਧੇ ਮੂੰਹ ਡਿੱਗੀਆਂ ਸੋਨੇ-ਚਾਂਦੀ ਦੀਆਂ ਕੀਮਤਾਂ; ਜਾਣੋ ਕਿੰਨੇ ਹੋਏ ਭਾਅ

ਸੰਪਰਕ ਦੇ ਸੰਸਥਾਪਕ ਪ੍ਰਧਾਨ ਵਿਨੀਤ ਨਾਇਰ ਨੇ ਕਿਹਾ ਕਿ ਏ. ਆਈ. ਦੇ ਕਾਰਨ ਮੌਜੂਦਾ 50 ਫੀਸਦੀ ਨੌਕਰੀਆਂ ਖਤਮ ਹੋ ਸਕਦੀਆਂ ਹਨ, ਪਰ ਓਨੀਆਂ ਹੀ ਨਵੀਂਆਂ ਨੌਕਰੀਆਂ ਵੀ ਪੈਦਾ ਹੋਣਗੀਆਂ। ਇਨ੍ਹਾਂ ਨਵੀਂਆਂ ਨੌਕਰੀਆਂ ਲਈ ਹੁਨਰਮੰਦ ਲੋਕਾਂ ਦੀ ਲੋੜ ਪਵੇਗੀ। ਉਨ੍ਹਾਂ ਨੇ ਕਿਹਾ ਕਿ ਏ. ਆਈ. ਸਾਨੂੰ ਖੁਦ ਨੂੰ ਦੁਬਾਰਾ ਸਿਖਲਾਈ ਦੇਣ ਦਾ ਮੌਕਾ ਦਿੰਦਾ ਹੈ ਪਰ ਸਾਨੂੰ ਇਹ ਸਮਝਣਾ ਹੋਵੇਗਾ ਕਿ ਆਪਣੇ-ਆਪਣੇ ਖੇਤਰ ’ਚ ਕਿਹੜੀ ਨਵੀਂ ਸਕਿੱਲ ਦੀ ਲੋੜ ਹੈ।

ਇਹ ਵੀ ਪੜ੍ਹੋ :    ਸਚਿਨ ਤੇਂਦੁਲਕਰ ਦੇ ਘਰ ਗੂੰਜਣਗੀਆਂ ਸ਼ਹਿਨਾਈਆਂ, ਪੁੱਤਰ ਬਣੇਗਾ ਲਾੜਾ, ਜਾਣੋ ਕਿੰਨੀ ਹੈ ਅਰਜੁਨ ਦੀ ਨੈੱਟਵਰਥ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt


author

Harinder Kaur

Content Editor

Related News