ਆਕਾਸ਼-ਸ਼ਲੋਕਾ ਦੀ ਕੁੜਮਾਈ : ਦੁਲਹਨ ਦੀ ਤਰ੍ਹਾਂ ਸਜਿਆ ਅੰਬਾਨੀ ਦਾ ''ਐਂਟੀਲੀਯਾ'', ਪਹੁੰਚੇ ਦੇਸ਼ ਦੇ ਮਸ਼ਹੂਰ ਸੈਲੇਬਸ

07/01/2018 12:41:53 PM

ਬਿਜ਼ਨਸ ਡੈਸਕ — ਦੇਸ਼ ਦੇ ਸਭ ਤੋਂ ਵੱਡੇ ਉਦਯੋਗਪਤੀ ਮੁਕੇਸ਼ ਅੰਬਾਨੀ ਦੇ ਵੱਡੇ ਪੁੱਤਰ ਆਕਾਸ਼ ਅੰਬਾਨੀ ਦੀ ਮੰਗਣੀ(ਕੁੜਮਾਈ) ਵਿਚ ਆਉਣ ਵਾਲੇ ਮਹਿਮਾਨਾਂ 'ਚ ਸਿਆਸੀ ਪਾਰਟੀਆਂ ਦੇ ਨੇਤਾ, ਸਨਅਤਕਾਰ, ਖਿਡਾਰੀ ਅਤੇ ਫਿਲਮੀ ਹਸਤੀਆਂ ਨੇ ਹਾਜ਼ਰੀ ਭਰੀ। ਆਕਾਸ਼ ਅੰਬਾਨੀ ਦੀ ਮੰਗਣੀ ਉਦਯੋਗਪਤੀ ਰਸੇਲ ਮਹਿਤਾ ਦੀ ਬੇਟੀ ਸ਼ਲੋਕਾ ਮਹਿਤਾ ਨਾਲ ਹੋਈ ਹੈ।
ਸ਼ਨੀਵਾਰ ਦੀ ਸ਼ਾਮ ਮੁਕੇਸ਼ ਅੰਬਾਨੀ ਦੇ ਨਿਵਾਸ ਐਂਟੀਲੀਯਾ 'ਤੇ ਆਕਾਸ਼-ਸ਼ਲੋਕਾ ਦੀ ਕੁੜਮਾਈ ਦੀ ਸ਼ਾਨਦਾਰ ਰਸਮ ਹੋਈ। ਐਂਟੀਲੀਯਾ ਨੂੰ ਸਫ਼ੈਦ ਅਤੇ ਗੁਲਾਬੀ ਫੁੱਲਾਂ ਨਾਲ ਇਕ ਨਵੀਂ ਲਾੜੀ ਵਾਂਗ ਸਜਾਇਆ ਗਿਆ ਸੀ।

PunjabKesari

ਮੁਕੇਸ਼ ਅੰਬਾਨੀ ਦੇ ਛੋਟੇ ਬੇਟੇ ਅਨੰਤ ਅੰਬਾਨੀ ਆਪਣੇ ਵੱਡੇ ਭਰਾ ਦੀ ਕੁੜਮਾਈ 'ਚ ਇਸ ਅੰਦਾਜ਼ ਨਾਲ ਪਹੁੰਚੇ।

PunjabKesari

ਇਸ ਸ਼ਾਨਦਾਰ ਸਮਾਰੋਹ ਵਿਚ ਸ਼ਾਮਲ ਹੋਣ ਵਾਲੇ ਉਨ੍ਹਾਂ ਦੇ ਛੋਟੇ ਭਰਾ ਅਨਿਲ ਅੰਬਾਨੀ ਅਤੇ ਉਨ੍ਹਾਂ ਦੀ ਪਤਨੀ ਟੀਨਾ ਅੰਬਾਨੀ ਨੇ ਵੀ ਮੰਗਣੀ ਦੀ ਰਸਮ ਲਈ ਹਾਜ਼ਰ ਭਰੀ।

PunjabKesari
ਇਨ੍ਹਾਂ ਤੋਂ ਇਲਾਵਾ ਉਦਯੋਗਪਤੀਆਂ 'ਚ ਰਤਨ ਟਾਟਾ, ਮਹਿੰਦਰਾ ਗਰੁੱਪ ਦੇ ਚੇਅਰਮੈਨ ਆਨੰਦ ਮਹਿੰਦਰਾ, ਕੋਟਕ ਮਹਿੰਦਰਾ ਦੇ ਉਪ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਉਦੈ ਕੋਟਕ, ਆਦਿਤਿਆ ਬਿਰਲਾ ਸਮੂਹ ਦੇ ਚੇਅਰਮੈਨ ਕੁਮਾਰ ਮੰਗਲਮ ਬਿਰਲਾ ਅਤੇ ਜੀ. ਗਰੁੱਪ ਦੇ ਚੇਅਰਮੈਨ ਸੁਭਾਸ਼ ਚੰਦਰਾ ਵੀ ਸ਼ਾਮਲ ਹੋਏ। ਅੰਬਾਨੀ ਪਰਿਵਾਰ ਦੇ ਕਰੀਬੀ ਸੂਤਰਾਂ ਅਨੁਸਾਰ ਕੇਂਦਰੀ ਮੰਤਰੀ ਸੁਰੇਸ਼ ਪ੍ਰਭੂ ਅਤੇ ਮਨੋਜ ਸਿਨਹਾ ਤੋਂ ਇਲਾਵਾ ਮਹਾਰਾਸ਼ਟਰ ਦੇ ਮੁੱਖ ਮੰਤਰੀ ਦਵਿੰਦਰ ਫੜਨਵੀਸ ਅਤੇ ਉਨ੍ਹਾਂ ਦੀ ਪਤਨੀ ਅੰਮ੍ਰਿਤਾ ਵੀ ਮੌਜੂਦ ਸਨ। ਇਨ੍ਹਾਂ ਤੋਂ ਇਲਾਵਾ ਰਾਕਾਂਪਾ, ਐਨ.ਸੀ.ਪੀ. ਦੇ ਪ੍ਰਧਾਨ ਸ਼ਰਦ ਪਵਾਰ ਅਤੇ ਉਨ੍ਹਾਂ ਦੀ ਪਾਰਟੀ ਦੇ ਸਹਿਯੋਗੀ ਪ੍ਰਫੁੱਲ ਪਟੇਲ ਤੋਂ ਇਲਾਵਾ ਸ਼ਿਵ ਸੈਨਾ ਮੁਖੀ ਊਧਵ ਠਾਕਰੇ ਵੀ ਮੌਜੂਦ ਸਨ। ਕਾਂਗਰਸੀ ਨੇਤਾਵਾਂ ਵਿਚ ਆਨੰਦ ਸ਼ਰਮਾ, ਦਿਗਵਿਜੈ ਸਿੰਘ, ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਪ੍ਰਿਥਵੀਰਾਜ ਚੌਹਾਨ ਅਤੇ ਸਾਬਕਾ ਸਾਂਸਦ ਪ੍ਰਿਆ ਦੱਤ ਵੀ ਮੌਜੂਦ ਸੀ।

PunjabKesari
ਦੂਜੇ ਪਾਸੇ ਮਸ਼ਹੂਰ ਫਿਲਮੀ ਹਸਤੀਆਂ ਨੇ ਵੀ ਸਮਾਰੋਹ ਦੀ ਰੌਣਕ ਵਧਾਈ। ਫਿਲਮ ਸਟਾਰ ਸ਼ਾਹਰੁਖ ਖ਼ਾਨ ਆਪਣੀ ਪਤਨੀ ਗੌਰੀ ਅਤੇ ਪੁੱਤਰ ਆਰੀਆ ਖ਼ਾਨ ਨਾਲ ਸਮਾਰੋਹ ਵਿਚ ਪਹੁੰਚੇ।

PunjabKesari

ਇਸ ਮੌਕੇ 'ਤੇ ਅਭਿਸ਼ੇਕ-ਐਸ਼ਵਰਿਆ ਰਾਏ ਬੱਚਨ ਧੀ ਆਰਾਧਿਆ ਨਾਲ ਆਏ ਹੋਏ ਸਨ।

PunjabKesari

ਅਨਿਲ ਕਪੂਰ ਪਹੁੰਚੇ

PunjabKesari

ਜਾਵੇਦ ਅਖਤਰ

ਇਨ੍ਹਾਂ ਤੋਂ ਇਲਾਵਾ ਰੇਖਾ, ਅਨਿਲ ਕਪੂਰ, ਵਿਦਿਆ ਬਾਲਨ, ਫਿਲਮ ਨਿਰਦੇਸ਼ਕ ਮਧੁਰ ਭੰਡਾਰਕਰ, ਵਿਧੂ ਵਿਨੋਦ ਚੋਪੜਾ, ਜਾਵੇਦ ਅਖਤਰ ਕੁੜਮਾਈ ਵਿਚ ਪਹੁੰਚੇ।

 

PunjabKesari

ਅਰਜੁਨ ਕਪੂਰ

PunjabKesari

 ਮਹਾਨ ਕ੍ਰਿਕਟਰ ਸਚਿਨ ਤੇਂਦੁਲਕਰ, ਸਾਬਕਾ ਭਾਰਤੀ ਕ੍ਰਿਕਟਰ ਹਰਭਜਨ ਸਿੰਘ ਅਤੇ ਜ਼ਹੀਰ ਖ਼ਾਨ ਨੇ ਵੀ ਕੁੜਮਾਈ 'ਚ ਪਹੁੰਚੇ।

PunjabKesari

 


Related News