ਕੇਂਦਰੀ ਵਿੱਤ ਮੰਤਰੀ ਦਾ ਨਾਬਾਰਡ ਨੂੰ ਨਿਰਦੇਸ਼: ਘੱਟ ਪਾਣੀ ਦੀ ਵਰਤੋਂ ਵਾਲੀਆਂ ਫਸਲਾਂ ਨੂੰ ਕਰੋ ਉਤਸ਼ਾਹਿਤ

Tuesday, Jun 20, 2023 - 04:35 PM (IST)

ਕੇਂਦਰੀ ਵਿੱਤ ਮੰਤਰੀ ਦਾ ਨਾਬਾਰਡ ਨੂੰ ਨਿਰਦੇਸ਼: ਘੱਟ ਪਾਣੀ ਦੀ ਵਰਤੋਂ ਵਾਲੀਆਂ ਫਸਲਾਂ ਨੂੰ ਕਰੋ ਉਤਸ਼ਾਹਿਤ

ਨਵੀਂ ਦਿੱਲੀ : ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸੋਮਵਾਰ ਨੂੰ ਨਾਬਾਰਡ ਨੂੰ ਕਿਹਾ ਕਿ  ਉਹ ਕਿਸਾਨਾਂ ਨੂੰ ਵੱਧ ਲਾਹੇਵੰਦ ਦੇ ਨਾਲ-ਨਾਲ ਘੱਟ ਪਾਣੀ ਦੀ ਖ਼ਪਤ ਵਾਲੀਆਂ ਫਸਲਾਂ, ਖਾਸ ਕਰਕੇ ਮੋਟੇ ਅਨਾਜ, ਦਾਲਾਂ ਅਤੇ ਤੇਲ ਬੀਜਾਂ ਵੱਲ ਜਾਣ ਲਈ ਉਤਸ਼ਾਹਿਤ ਕਰਨ। ਨੈਸ਼ਨਲ ਖ਼ੇਤੀਬਾੜੀ ਅਤੇ ਫਾਰ ਐਗਰੀਕਲਚਰ ਐਂਡ ਰੂਰਲ ਡਿਵੈਲਪਮੈਂਟ (ਨਾਬਾਰਡ) ਦੀ ਇੱਕ ਸਮੀਖਿਆ ਮੀਟਿੰਗ ਵਿੱਚ, ਸੀਤਾਰਮਨ ਨੇ ਖੇਤੀ-ਵਿੱਤ ਸੰਸਥਾ ਨੂੰ ਉੱਚ ਤਰਜੀਹ ਵਜੋਂ ਪੇਂਡੂ ਆਮਦਨ ਵਿੱਚ ਸੁਧਾਰ ਦੇ ਨਾਲ ਹੇਠਲੇ ਪੱਧਰ 'ਤੇ ਕੁਸ਼ਲਤਾ ਅਤੇ ਨਤੀਜਿਆਂ ਨੂੰ ਯਕੀਨੀ ਬਣਾਉਣ ਲਈ ਕੰਮ ਕਰਨ ਦੀ ਸਲਾਹ ਦਿੱਤੀ ਹੈ।

ਇਹ ਵੀ ਪੜ੍ਹੋ : ਟਰੱਕ ਡਰਾਈਵਰਾਂ ਲਈ ਨਿਤਿਨ ਗਡਕਰੀ ਦਾ ਵੱਡਾ ਐਲਾਨ, ਜਲਦ ਕੈਬਿਨ 'ਚ AC ਹੋਵੇਗਾ ਲਾਜ਼ਮੀ

ਚੱਲ ਰਹੇ ਅੰਤਰਰਾਸ਼ਟਰੀ  ਮੋਟੇ ਅਨਾਜ ਸਾਲ 2023 ਵਿੱਚ, 'ਸ਼੍ਰੀ ਅੰਨ' ਦਾ ਉਤਪਾਦਨ ਅਤੇ ਮਾਰਕੀਟਿੰਗ ਇੱਕ ਰਾਸ਼ਟਰੀ ਤਰਜੀਹ ਹੈ। ਅਜਿਹੀ ਸਥਿਤੀ ਵਿੱਚ, ਵਿੱਤ ਮੰਤਰੀ ਨੇ ਨਾਬਾਰਡ ਨੂੰ ਕਿਸਾਨਾਂ ਨੂੰ ਮੋਟੇ ਅਨਾਜ ਦੇ ਤਹਿਤ ਆਉਣ ਵਾਲੇ ਖੇਤੀ ਰਕਬੇ ਨੂੰ ਵਧਾਉਣ ਲਈ ਕਿਸਾਨਾਂ ਨੂੰ ਉਤਸ਼ਾਹਿਤ ਕਰਨ ਅਤੇ ਪਹਿਲਾਂ ਤੋਂ ਹੀ ਮੋਟੇ ਅਨਾਜ ਨੂੰ ਉਗਾਉਣ ਵਾਲੇ ਕਿਸਾਨਾਂ ਦੇ ਲਾਭਾਂ ਦੀ ਰਾਖੀ ਕਰਨ ਦੇ ਨਿਰਦੇਸ਼ ਦਿੱਤੇ ਹਨ।

ਵਿੱਤ ਮੰਤਰਾਲੇ ਦੇ ਟਵੀਟ ਵਿੱਚ ਕਿਹਾ ਹੈ, "ਵਿੱਤ ਮੰਤਰੀ ਨੇ ਕਿਸਾਨਾਂ ਨੂੰ ਵਧੇਰੇ ਲਾਭਕਾਰੀ ਪਰ ਘੱਟ ਪਾਣੀ ਦੀ ਖ਼ਪਤ ਵਾਲੀਆਂ ਫਸਲਾਂ, ਖਾਸ ਕਰਕੇ ਬਾਜਰੇ, ਦਾਲਾਂ ਅਤੇ ਤੇਲ ਬੀਜਾਂ ਵੱਲ ਜਾਣ ਲਈ ਜਾਗਰੂਕ ਕਰਨ ਲਈ ਠੋਸ ਯਤਨਾਂ 'ਤੇ ਜ਼ੋਰ ਦਿੱਤਾ।" ਮੰਤਰੀ ਨੇ ਨਾਬਾਰਡ ਨੂੰ ਪੇਂਡੂ ਕਰਜ਼ੇ ਨੂੰ ਵਧਾਉਣ ਲਈ ਕਦਮ ਚੁੱਕਣ  ਤੋਂ ਇਲਾਵਾ ਪੂਰਬੀ ਸੂਬਿਆਂ ਵੱਲ ਧਿਆਨ ਦੇਣ ਦੇ ਨਾਲ-ਨਾਲ ਕਿਸਾਨ ਉਤਪਾਦਕ ਸੰਗਠਨਾਂ (FPOs) ਦੁਆਰਾ ਜੈਵਿਕ ਉਤਪਾਦਕਾਂ ਦੇ ਏਕੀਕਰਨ ਨੂੰ ਸੁਵਿਧਾਜਨਕ ਬਣਾਉਣ ਦੀ ਹਦਾਇਤ ਕੀਤੀ ਹੈ।

ਇੱਕ ਹੋਰ ਟਵੀਟ ਵਿੱਚ, ਵਿੱਤ ਮੰਤਰਾਲੇ ਨੇ ਕਿਹਾ ਕਿ ਕੇਂਦਰੀ ਬਜਟ ਅਤੇ ਫਲੈਗਸ਼ਿਪ ਸਕੀਮਾਂ ਤੋਂ ਫੰਡ ਪ੍ਰਾਪਤ ਕੀਤੇ ਪ੍ਰੋਜੈਕਟਾਂ ਨੂੰ ਲਾਗੂ ਕਰਨ ਵਿੱਚ ਤੇਜ਼ੀ ਲਿਆਉਣ ਲਈ 17 ਜੂਨ ਨੂੰ ਇੱਕ 'ਚਿੰਤਨ ਸ਼ਿਵਿਰ' ਦਾ ਆਯੋਜਨ ਕੀਤਾ ਗਿਆ ਸੀ।

ਇਹ ਵੀ ਪੜ੍ਹੋ : 1 ਜੁਲਾਈ ਤੋਂ 24 ਫੁੱਟਵੀਅਰ ਉਤਪਾਦਾਂ ਲਈ ਲਾਗੂ ਹੋਣਗੇ ਗੁਣਵੱਤਾ ਮਾਪਦੰਡ : BIS

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

 


author

Harinder Kaur

Content Editor

Related News