ਰੋਜ਼ਗਾਰ ਸਭ ਤੋਂ ਵੱਡਾ ਗਲੋਬਲ ਮੁੱਦਾ, ਵਰਲਡ ਬੈਂਕ ਨੂੰ ਦੇਸ਼ਾਂ ਨਾਲ ਸਹਿਯੋਗ ਵਧਾਉਣ ਦੀ ਜ਼ਰੂਰਤ : ਸੀਤਾਰਾਮਨ

Saturday, Oct 26, 2024 - 11:59 AM (IST)

ਵਾਸ਼ਿੰਗਟਨ (ਭਾਸ਼ਾ) - ਵਧਦੀ ਬੇਰੋਜ਼ਗਾਰੀ ਹੁਣ ਇਕ ਵਿਕਰਾਲ ਸਮੱਸਿਆ ਬਣਦੀ ਜਾ ਰਹੀ ਹੈ। ਇਹ ਸਿਰਫ ਦੇਸ਼ ਲਈ ਹੀ ਨਹੀਂ, ਸਗੋਂ ਸਾਰੀ ਦੁਨੀਆ ਲਈ ਸਭ ਤੋਂ ਵੱਡੀ ਸਮੱਸਿਆ ਹੈ। ਇਸ ਤੋਂ ਹੁਣ ਭਾਰਤ ਸਰਕਾਰ ਵੀ ਪ੍ਰੇਸ਼ਾਨ ਹੈ, ਇਸ ਦਾ ਅੰਦਾਜ਼ਾ ਤੁਸੀਂ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਦੇ ਉਸ ਬਿਆਨ ਤੋਂ ਵੀ ਲਾ ਸਕਦੇ ਹੋ, ਜਿਸ ’ਚ ਉਨ੍ਹਾਂ ਕਿਹਾ ਕਿ ਰੋਜ਼ਗਾਰ ਦੇ ਮੌਕੇ ਪੈਦਾ ਕਰਨਾ ਅੱਜ ਸਭ ਤੋਂ ਵੱਡਾ ਗਲੋਬਲ ਮੁੱਦਾ ਹੈ।

ਇਹ ਵੀ ਪੜ੍ਹੋ :     ਦੀਵਾਲੀ ਤੋਂ ਪਹਿਲਾਂ ਖ਼ੁਸ਼ਖਬਰੀ! ਇਨ੍ਹਾਂ ਵਿਅਕਤੀਆਂ ਨੂੰ ਮਿਲੇਗੀ ਵਾਧੂ ਪੈਨਸ਼ਨ, ਜਾਣੋ ਯੋਗਤਾ

ਉਨ੍ਹਾਂ ਨੇ ਇਸ ਨਾਲ ਨਜਿੱਠਣ ਲਈ ਵਰਲਡ ਬੈਂਕ ਨੂੰ ਰੋਜ਼ਗਾਰ ਦੇ ਮੌਕੇ ਪੈਦਾ ਕਰਨ ਵਾਲੇ ਉੱਚ ਤਰਜੀਹੀ ਹੁਨਰ ਖੇਤਰਾਂ ਦੀ ਪਛਾਣ ਕਰਨ ਦੀ ਵੀ ਅਪੀਲ ਕੀਤੀ ਹੈ। ਨਿਰਮਲਾ ਸੀਤਾਰਾਮਨ ਨੇ ਕਿਹਾ ਕਿ ਵਰਲਡ ਬੈਂਕ ਨੂੰ ਇਸ ਬਾਰੇ ਪਹਿਲ ਕਰਨੀ ਚਾਹੀਦੀ ਹੈ। ਨਾਲ ਹੀ, ਬਾਕੀ ਦੇਸ਼ਾਂ ਨੂੰ ਵੀ ਇਸ ਦੇ ਲਈ ਸਹਿਯੋਗ ਕਰਨਾ ਚਾਹੀਦਾ ਹੈ। ਉਹ ਵਰਲਡ ਬੈਂਕ ਦੇ ਇਕ ਪੈਨਲ ਡਿਸਕਸ਼ਨ ’ਚ ਆਪਣੇ ਵਿਚਾਰ ਰੱਖ ਰਹੇ ਸਨ।

ਇਹ ਵੀ ਪੜ੍ਹੋ :     Ratan Tata ਦੀ ਵਸੀਅਤ ਦਾ ਵੱਡਾ ਖ਼ੁਲਾਸਾ, ਕੁੱਤੇ ਨੂੰ ਵੀ ਮਿਲੇਗਾ ਕੰਪਨੀ 'ਚੋਂ ਹਿੱਸਾ

ਨਿਰਮਲਾ ਸੀਤਾਰਾਮਨ ਨੇ ਕਿਹਾ ਕਿ ਵਰਲਡ ਬੈਂਕ ਨੂੰ ਆਪਣੀ ਭਵਿੱਖ ਦੀ ਰਣਨੀਤਕ ਦਿਸ਼ਾ ਤੈਅ ਕਰਦੇ ਸਮੇਂ ਇਸ ਗੱਲ ’ਤੇ ਧਿਆਨ ਦੇਣਾ ਚਾਹੀਦਾ ਹੈ ਕਿ ਦੁਨੀਆ ਲਗਾਤਾਰ ਆਰਥਿਕ ਚੁਣੌਤੀਆਂ ਨਾਲ ਜੂਝ ਰਹੀ ਹੈ। ਟੈਕਨੋਲਾਜੀ ’ਚ ਰੋਜ਼ਾਨਾ ਨਵੇਂ ਬਦਲਾਅ ਹੋ ਰਹੇ ਹਨ। ਅਜਿਹੇ ’ਚ ਨੌਕਰੀਆਂ ਸਭ ਤੋਂ ਵੱਡੀ ਕੌਮਾਂਤਰੀ ਸਮੱਸਿਆ ਬਣ ਰਹੀ ਹਨ। ਇਸ ਕਾਰਨ ਹੁਣ ਨੌਜਵਾਨਾਂ ਨੂੰ ‘ਨੌਕਰੀ ਬਾਜ਼ਾਰ’ ’ਚ ਦਾਖ਼ਲ ਹੁੰਦੇ ਸਮੇਂ ਜ਼ਰੂਰੀ ਹੁਨਰਾਂ ਨੂੰ ਮੁੜ ਤੋਂ ਪਰਿਭਾਸ਼ਿਤ ਕਰਨਾ ਪੈ ਰਿਹਾ ਹੈ।

ਇਹ ਵੀ ਪੜ੍ਹੋ :     ਆਨਲਾਈਨ ਫੂਡ ਆਰਡਰ ਕਰਨ ਵਾਲਿਆਂ ਨੂੰ ਝਟਕਾ, Zomato ਤੋਂ ਬਾਅਦ ਹੁਣ Swiggy ਨੇ ਵੀ ਵਧਾਏ ਰੇਟ

ਸਕਿਲ ਸੈੱਟ ਅਤੇ ਉਸ ਦੇ ਮੁਤਾਬਕ ਰੋਜ਼ਗਾਰ ਦਾ ਰੱਖੋ ਧਿਆਨ

ਵਿੱਤ ਮੰਤਰੀ ਨੇ ਆਪਣੇ ਸੰਬੋਧਨ ’ਚ ਵਰਲਡ ਬੈਂਕ ਨੂੰ ਅਪੀਲ ਕੀਤੀ ਕਿ ਉਹ ਡਾਟਾ, ਐਨਾਲਿਸਿਸ ਅਤੇ ਨਾਲੇਜ ਵਰਕ ਦੇ ਆਧਾਰ ’ਤੇ ਉੱਚ ਤਰਜੀਹੀ ਹੁਨਰ ਖੇਤਰਾਂ ਦੀ ਪਛਾਣ ਕਰਨ ’ਚ ਦੇਸ਼ਾਂ ਨਾਲ ਸਹਿਯੋਗ ਕਰੇ। ਇਸ ’ਚ ਸਕਿਲ ਸੈੱਟ ਦੇ ਹਿਸਾਬ ਨਾਲ ਰੋਜ਼ਗਾਰ ਅਤੇ ਉਸ ਨੂੰ ਬਣਾਈ ਰੱਖਣ ’ਤੇ ਧਿਆਨ ਕੇਂਦਰਿਤ ਕੀਤਾ ਜਾਵੇ।

ਅੰਤਰਰਾਸ਼ਟਰੀ ਮੁਦਰਾ ਫੰਡ (ਆਈ. ਐੱਮ. ਐੱਫ.) ਅਤੇ ਵਰਲਡ ਬੈਂਕ ਦੀਆਂ ਸਾਲਾਨਾ ਬੈਠਕਾਂ ’ਚ ਹਿੱਸਾ ਲੈਣ ਲਈ ਵਿੱਤ ਮੰਤਰੀ ਇਨ੍ਹੀਂ ਦਿਨੀਂ ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ’ਚ ਮੌਜੂਦ ਹਨ। ਇਥੇ ਉਨ੍ਹਾਂ ਨੇ ਬ੍ਰਿਟੇਨ ਦੀ ਚਾਂਸਲਰ ਆਫ ਐਕਸਚੈੱਕਰ ਰੇਚਲ ਰੀਵਸ ਨਾਲ ਵੱਖਰੇ ਤੌਰ ’ਤੇ ਦੋ-ਪੱਖੀ ਬੈਠਕ ਵੀ ਕੀਤੀ। ਦੋਵਾਂ ਨੇਤਾਵਾਂ ਨੇ ਦੋ-ਪੱਖੀ ਮੁੱਦਿਆਂ ’ਤੇ ਚਰਚਾ ਕੀਤੀ।

ਇਹ ਵੀ ਪੜ੍ਹੋ :     ਭਾਰਤ ਨੇ ਡਿਜੀਟਲ ਲੈਣ-ਦੇਣ ਦੇ ਮਾਮਲੇ 'ਚ ਬ੍ਰਿਕਸ ਦੇਸ਼ਾਂ ਨੂੰ ਪਛਾੜਿਆ, ਦੁਨੀਆ ਭਰ 'ਚ ਵਧੀ UPI ਦੀ ਮਹੱਤਤਾ 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


Harinder Kaur

Content Editor

Related News