ਕਰਮਚਾਰੀਆਂ ਨੂੰ ਲੱਗੇਗਾ ਝਟਕਾ! ਅਪ੍ਰੈਲ ਮਹੀਨੇ ਤੋਂ ਘਟ ਕੇ ਆਵੇਗੀ ਤੁਹਾਡੀ ਸੈਲਰੀ, ਜਾਣੋ ਕਾਰਨ

Tuesday, Apr 07, 2026 - 12:39 PM (IST)

ਕਰਮਚਾਰੀਆਂ ਨੂੰ ਲੱਗੇਗਾ ਝਟਕਾ! ਅਪ੍ਰੈਲ ਮਹੀਨੇ ਤੋਂ ਘਟ ਕੇ ਆਵੇਗੀ ਤੁਹਾਡੀ ਸੈਲਰੀ, ਜਾਣੋ ਕਾਰਨ

ਬਿਜ਼ਨੈੱਸ ਡੈਸਕ - ਅਪ੍ਰੈਲ ਦਾ ਮਹੀਨਾ ਦੇਸ਼ ਭਰ ਦੇ ਲੱਖਾਂ ਨੌਕਰੀਪੇਸ਼ਾ ਲੋਕਾਂ ਲਈ ਵੱਡੀ ਖ਼ਬਰ ਲੈ ਕੇ ਆਇਆ ਹੈ। ਮਾਰਚ ਦੇ ਮੁਕਾਬਲੇ ਅਪ੍ਰੈਲ 2026 ਵਿੱਚ ਜ਼ਿਆਦਾਤਰ ਕਰਮਚਾਰੀਆਂ ਦੀ 'ਇਨ-ਹੈਂਡ ਸੈਲਰੀ' (In-hand Salary) ਘੱਟ ਕੇ ਆਵੇਗੀ। ਸਰਕਾਰ ਵੱਲੋਂ ਲੇਬਰ ਕਾਨੂੰਨਾਂ ਵਿੱਚ ਕੀਤੇ ਗਏ ਬਦਲਾਅ ਇਸ ਦਾ ਮੁੱਖ ਕਾਰਨ ਹਨ, ਜਿਸ ਨਾਲ ਕਰਮਚਾਰੀਆਂ ਦੇ ਸੈਲਰੀ ਸਟ੍ਰਕਚਰ ਵਿੱਚ ਵੱਡਾ ਫੇਰਬਦਲ ਹੋਇਆ ਹੈ।

ਇਹ ਵੀ ਪੜ੍ਹੋ :   Gold ਦੀਆਂ ਕੀਮਤਾਂ ਨੂੰ ਲੈ ਕੇ ਵੱਡੀ ਭਵਿੱਖਬਾਣੀ: ਟੁੱਟ ਸਕਦਾ ਹੈ 46 ਸਾਲਾਂ ਦਾ ਰਿਕਾਰਡ, ਜਾਣੋ ਕੀ ਹੈ ਨਵਾਂ ਟਾਰਗੇਟ

ਕੀ ਹੈ ਨਵਾਂ ਨਿਯਮ?

ਸਰਕਾਰ ਵੱਲੋਂ ਲਾਗੂ ਕੀਤੇ ਗਏ 'ਕੋਡ ਆਨ ਵੇਜਿਜ਼ 2019' ਅਤੇ 'ਕੋਡ ਆਨ ਸੋਸ਼ਲ ਸਕਿਓਰਿਟੀ 2020' ਦੇ ਤਹਿਤ ਤਨਖ਼ਾਹ ਦੀ ਪਰਿਭਾਸ਼ਾ ਬਦਲ ਦਿੱਤੀ ਗਈ ਹੈ। ਹੁਣ ਨਵੇਂ ਨਿਯਮਾਂ ਅਨੁਸਾਰ ਕਿਸੇ ਵੀ ਕਰਮਚਾਰੀ ਦੀ ਬੇਸਿਕ ਸੈਲਰੀ (Basic Pay) ਅਤੇ ਮਹਿੰਗਾਈ ਭੱਤਾ (DA) ਮਿਲਾ ਕੇ ਕੁੱਲ ਤਨਖ਼ਾਹ (CTC) ਦਾ ਘੱਟੋ-ਘੱਟ 50 ਫ਼ੀਸਦੀ ਹੋਣਾ ਲਾਜ਼ਮੀ ਹੈ

ਇਹ ਵੀ ਪੜ੍ਹੋ :    ਈਰਾਨ ਜੰਗ ਦੇ ਵਿਚਕਾਰ ਮਿਲੀ ਵੱਡੀ ਸਫਲਤਾ ; ਭਾਰਤ ਦੇ ਰੇਗਿਸਤਾਨ ਨੇ ਉਗਲਿਆ 'ਕਾਲਾ ਸੋਨਾ'

ਪਹਿਲਾਂ ਕੰਪਨੀਆਂ ਬੇਸਿਕ ਸੈਲਰੀ ਨੂੰ ਕੁੱਲ ਤਨਖ਼ਾਹ ਦਾ ਸਿਰਫ਼ 20 ਤੋਂ 30 ਫ਼ੀਸਦੀ ਰੱਖਦੀਆਂ ਸਨ ਅਤੇ ਬਾਕੀ ਹਿੱਸਾ ਭੱਤਿਆਂ (Allowances) ਦੇ ਰੂਪ ਵਿੱਚ ਦਿੱਤਾ ਜਾਂਦਾ ਸੀ, ਤਾਂ ਜੋ ਹੱਥ ਵਿੱਚ ਆਉਣ ਵਾਲੀ ਸੈਲਰੀ ਜ਼ਿਆਦਾ ਹੋਵੇ।

ਇਹ ਵੀ ਪੜ੍ਹੋ :  ਜਾਣੋ 1 ਲੱਖ ਦੀ ਚਾਂਦੀ 'ਤੇ ਕਿੰਨਾ ਮਿਲ ਸਕਦੈ Loan , ਕੀ ਹਨ ਸ਼ਰਤਾਂ ਤੇ ਨਿਯਮ

ਪੀ.ਐੱਫ. ਕਟੌਤੀ ਵਧਣ ਨਾਲ ਘਟੇਗੀ ਨਕਦ ਤਨਖ਼ਾਹ

ਤਨਖ਼ਾਹ ਘਟਣ ਦਾ ਸਿੱਧਾ ਸਬੰਧ ਤੁਹਾਡੇ ਪ੍ਰੋਵੀਡੈਂਟ ਫੰਡ (PF) ਨਾਲ ਹੈ। ਪੀ.ਐੱਫ. ਦੀ ਗਣਨਾ ਬੇਸਿਕ ਸੈਲਰੀ ਦੇ ਆਧਾਰ 'ਤੇ ਕੀਤੀ ਜਾਂਦੀ ਹੈ। ਜਦੋਂ ਬੇਸਿਕ ਸੈਲਰੀ ਵਧ ਕੇ 50 ਫ਼ੀਸਦੀ ਹੋ ਜਾਵੇਗੀ, ਤਾਂ ਪੀ.ਐੱਫ. ਦੇ ਰੂਪ ਵਿੱਚ ਕੱਟਿਆ ਜਾਣ ਵਾਲਾ ਪੈਸਾ ਵੀ ਵਧ ਜਾਵੇਗਾ।

ਸਮਝੋ ਗਣਿਤ: ਕਿੰਨੀ ਘਟੇਗੀ ਸੈਲਰੀ?

ਸਰੋਤਾਂ ਮੁਤਾਬਕ ਜੇਕਰ ਕਿਸੇ ਕਰਮਚਾਰੀ ਦੀ ਮਹੀਨਾਵਾਰ ਸੈਲਰੀ 1 ਲੱਖ ਰੁਪਏ ਹੈ:

  • ਪੁਰਾਣਾ ਸਿਸਟਮ: ਜੇਕਰ ਬੇਸਿਕ ਸੈਲਰੀ 30,000 ਰੁਪਏ ਸੀ, ਤਾਂ 12% ਦੇ ਹਿਸਾਬ ਨਾਲ ਪੀ.ਐੱਫ. ਕਟੌਤੀ 3,600 ਰੁਪਏ ਹੁੰਦੀ ਸੀ।
  • ਨਵਾਂ ਸਿਸਟਮ: ਹੁਣ ਬੇਸਿਕ ਸੈਲਰੀ ਵਧ ਕੇ 50,000 ਰੁਪਏ ਹੋ ਗਈ ਹੈ, ਜਿਸ ਕਾਰਨ ਪੀ.ਐੱਫ. ਕਟੌਤੀ ਵਧ ਕੇ 6,000 ਰੁਪਏ ਹੋ ਜਾਵੇਗੀ। ਇਸ ਤਰ੍ਹਾਂ ਕਰਮਚਾਰੀ ਦੇ ਹੱਥ ਵਿੱਚ ਆਉਣ ਵਾਲੀ ਨਕਦ ਰਾਸ਼ੀ ਪਹਿਲਾਂ ਨਾਲੋਂ ਘੱਟ ਜਾਵੇਗੀ।

ਇਹ ਵੀ ਪੜ੍ਹੋ :  ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਭਾਰੀ ਗਿਰਾਵਟ: ਮਾਰਚ 'ਚ 12% ਤੱਕ ਟੁੱਟੇ ਭਾਅ, ਜਾਣੋ ਹੁਣ ਕੀ ਹਨ ਨਵੇਂ ਰੇਟ

ਘਬਰਾਉਣ ਦੀ ਲੋੜ ਨਹੀਂ, ਭਵਿੱਖ ਲਈ ਹੈ ਫ਼ਾਇਦੇਮੰਦ

ਭਾਵੇਂ ਹਰ ਮਹੀਨੇ ਮਿਲਣ ਵਾਲੀ ਸੈਲਰੀ ਘੱਟ ਰਹੀ ਹੈ, ਪਰ ਇਹ ਕਰਮਚਾਰੀਆਂ ਲਈ ਲੰਬੇ ਸਮੇਂ ਦਾ ਫ਼ਾਇਦਾ ਹੈ। ਪੀ.ਐੱਫ. ਵਿੱਚ ਜ਼ਿਆਦਾ ਯੋਗਦਾਨ ਦਾ ਮਤਲਬ ਹੈ ਕਿ ਤੁਹਾਡਾ ਰਿਟਾਇਰਮੈਂਟ ਫੰਡ ਪਹਿਲਾਂ ਨਾਲੋਂ ਵੱਡਾ ਹੋਵੇਗਾ। ਇਸ ਤੋਂ ਇਲਾਵਾ, ਬੇਸਿਕ ਸੈਲਰੀ ਵਧਣ ਨਾਲ ਗ੍ਰੈਚੁਟੀ ਦੀ ਰਕਮ ਵਿੱਚ ਵੀ ਵਾਧਾ ਹੋਵੇਗਾ, ਜੋ ਨੌਕਰੀ ਛੱਡਣ ਜਾਂ ਰਿਟਾਇਰਮੈਂਟ ਸਮੇਂ ਮਿਲੇਗੀ।

ਇਹ ਵੀ ਪੜ੍ਹੋ :    ਮਹੀਨੇ ਦੇ ਪਹਿਲੇ ਦਿਨ ਲੱਗ ਗਏ ਝਟਕੇ , ਜਾਣੋ ਕੀ ਹੋਇਆ ਸਸਤਾ ਤੇ ਕੀ ਮਹਿੰਗਾ

ਇਹ ਵੀ ਪੜ੍ਹੋ :  Gold-Platinum ਨੂੰ ਲੈ ਕੇ ਸਰਕਾਰ ਨੇ ਲਾਗੂ ਕੀਤੇ ਸਖ਼ਤ ਨਿਯਮ; ਕੀਮਤਾਂ 'ਚ ਆ ਸਕਦਾ ਹੈ ਭਾਰੀ ਉਛਾਲ!
ਇਹ ਵੀ ਪੜ੍ਹੋ
ਸੋਨਾ ਖ਼ਰੀਦਣ ਵਾਲਿਆਂ ਲਈ ਵੱਡੀ ਖ਼ਬਰ: ਗਾਹਕ ਖ਼ੁਦ ਕਰ ਸਕਣਗੇ ਅਸਲੀ ਗਹਿਣੇ ਦੀ ਪਰਖ਼, ਜਾਣੋ ਨਿਯਮ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt

 

 

 


author

Harinder Kaur

Content Editor

Related News