ਕਰਮਚਾਰੀਆਂ ਦੀ ਬੱਲੇ-ਬੱਲੇ ! ਇਸ ਦਿਨ ਹਰੇਕ ਨੂੰ ਮਿਲੇਗਾ 1,10,250 ਰੁਪਏ ''ਬੋਨਸ'', 7 ਕੰਪਨੀਆਂ...

Sunday, Oct 04, 2026 - 04:04 PM (IST)

ਕਰਮਚਾਰੀਆਂ ਦੀ ਬੱਲੇ-ਬੱਲੇ ! ਇਸ ਦਿਨ ਹਰੇਕ ਨੂੰ ਮਿਲੇਗਾ 1,10,250 ਰੁਪਏ ''ਬੋਨਸ'', 7 ਕੰਪਨੀਆਂ...

ਨੈਸ਼ਨਲ ਡੈਸਕ : ਦੁਰਗਾ ਪੂਜਾ ਤੇ ਦੁਸਹਿਰੇ ਦੇ ਤਿਉਹਾਰ ਤੋਂ ਪਹਿਲਾਂ ਕੋਲ ਇੰਡੀਆ ਦੇ ਲਗਭਗ 2.01 ਲੱਖ ਕਰਮਚਾਰੀਆਂ ਲਈ ਵੱਡੀ ਖੁਸ਼ਖਬਰੀ ਆਈ ਹੈ। ਕੋਲ ਇੰਡੀਆ ਪ੍ਰਬੰਧਕਾਂ ਅਤੇ ਮਜ਼ਦੂਰ ਜਥੇਬੰਦੀਆਂ ਵਿਚਕਾਰ ਚੱਲੀ ਲਗਭਗ ਨੌਂ ਘੰਟੇ ਲੰਬੀ ਗੱਲਬਾਤ ਤੋਂ ਬਾਅਦ ਸਾਲ 2026 ਲਈ ਪਰਫਾਰਮੈਂਸ ਲਿੰਕਡ ਰਿਵਾਰਡ (PLR) ਵਜੋਂ ਹਰੇਕ ਕਰਮਚਾਰੀ ਨੂੰ 1,10,250 ਰੁਪਏ ਬੋਨਸ ਦੇਣ 'ਤੇ ਅੰਤਿਮ ਸਹਿਮਤੀ ਬਣ ਗਈ ਹੈ।
ਇਸ ਬੋਨਸ ਰਾਸ਼ੀ ਨਾਲ ਕੰਪਨੀ ਵੱਲੋਂ ਕੁੱਲ ਲਗਭਗ 2,216 ਕਰੋੜ ਰੁਪਏ ਦਾ ਭੁਗਤਾਨ ਕੀਤਾ ਜਾਵੇਗਾ। ਇਹ ਰਕਮ 15 ਅਕਤੂਬਰ ਤੱਕ ਸਿੱਧੀ ਕਰਮਚਾਰੀਆਂ ਦੇ ਬੈਂਕ ਖਾਤਿਆਂ ਵਿੱਚ ਭੇਜਣ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਦਾ ਲਾਭ ਕੋਲ ਇੰਡੀਆ ਦੀਆਂ 7 ਸਹਾਇਕ ਕੰਪਨੀਆਂ—ਬੀ.ਸੀ.ਸੀ.ਐਲ., ਸੀ.ਸੀ.ਐਲ., ਈ.ਸੀ.ਸੀ.ਐਲ., ਐਮ.ਸੀ.ਐਲ., ਐਨ.ਸੀ.ਐਲ., ਐਸ.ਈ.ਸੀ.ਐਲ. ਅਤੇ ਸੀ.ਐਮ.ਪੀ.ਡੀ.ਆਈ.ਐਲ. ਦੇ ਕਰਮਚਾਰੀਆਂ ਨੂੰ ਮਿਲੇਗਾ। ਇਨ੍ਹਾਂ ਵਿੱਚੋਂ ਇਕੱਲੇ ਬੀ.ਸੀ.ਸੀ.ਐਲ. ਦੇ ਲਗਭਗ 31 ਹਜ਼ਾਰ ਕੋਲਾ ਮਜ਼ਦੂਰਾਂ ਨੂੰ ਇਸ ਦਾ ਲਾਭ ਮਿਲੇਗਾ।


ਕੋਲ ਇੰਡੀਆ ਮੁੱਖ ਦਫ਼ਤਰ ਵਿੱਚ ਚੇਅਰਮੈਨ ਬੀ. ਸਾਈਰਾਮ ਦੀ ਪ੍ਰਧਾਨਗੀ ਹੇਠ ਹੋਈ ਐਪੈਕਸ ਜੇ.ਸੀ.ਸੀ. (Apex JCC) ਦੀ ਬੈਠਕ ਵਿੱਚ ਮਜ਼ਦੂਰ ਜਥੇਬੰਦੀਆਂ ਨੇ ਸ਼ੁਰੂਆਤ ਵਿੱਚ ₹1.25 ਲੱਖ ਬੋਨਸ ਦੀ ਮੰਗ ਰੱਖੀ ਸੀ। ਕਈ ਦੌਰ ਦੀਆਂ ਚਰਚਾਵਾਂ ਤੋਂ ਬਾਅਦ ਆਖਰਕਾਰ ₹1,10,250 'ਤੇ ਸਹਿਮਤੀ ਬਣੀ। ਇਸ ਬੈਠਕ ਵਿੱਚ ਚਾਰ ਪ੍ਰਮੁੱਖ ਮਜ਼ਦੂਰ ਜਥੇਬੰਦੀਆਂ—ਬੀ.ਐਮ.ਐਸ., ਐਚ.ਐਮ.ਐਸ. , ਸੀ.ਆਈ.ਟੀ.ਯੂ. ਅਤੇ ਏ.ਆਈ.ਟੀ.ਯੂ.ਸੀ. ਦੇ ਨੁਮਾਇੰਦਿਆਂ ਨੇ ਭਾਗ ਲਿਆ।
ਪਿਛਲੇ ਸਾਲਾਂ ਦੇ ਮੁਕਾਬਲੇ ਇਸ ਵਾਰ ਬੋਨਸ ਦੀ ਰਾਸ਼ੀ ਵਿੱਚ ਵਾਧਾ ਦਰਜ ਕੀਤਾ ਗਿਆ ਹੈ। ਅੰਕੜਿਆਂ ਮੁਤਾਬਕ ਸਾਲ 2024 ਵਿੱਚ ਕਰਮਚਾਰੀਆਂ ਨੂੰ ₹93,750 ਤੇ ਸਾਲ 2025 ਵਿੱਚ ₹1,03,000 ਦਾ ਬੋਨਸ ਮਿਲਿਆ ਸੀ, ਜੋ ਕਿ ਸਾਲ 2026 ਵਿੱਚ ਵਧ ਕੇ ₹1,10,250 ਹੋ ਗਿਆ ਹੈ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Shubam Kumar

Content Editor

Related News