Spicejet ਦੇ ਜਹਾਜ਼ ਦੀ ਐਮਰਜੈਂਸੀ ਲੈਂਡਿੰਗ, ਦਹਿਸ਼ਤ ਵਿਚ ਨਜ਼ਰ ਆਏ ਯਾਤਰੀ
Thursday, Sep 21, 2023 - 09:45 AM (IST)
ਕੋਲਕਾਤਾ (ਭਾਸ਼ਾ) – ਮੁੰਬਈ ਲਈ ਉਡਾਣ ਭਰਨ ਤੋਂ ਬਾਅਦ ਸਪਾਈਸਜੈੱਟ ਦੇ ਇਕ ਜਹਾਜ਼ ਦੀ ਖਿੜਕੀ ਵਿਚ ਤਰੇੜ ਤੋਂ ਬਾਅਦ ਬੁੱਧਵਾਰ ਸਵੇਰੇ ਵਾਪਸ ਕੋਲਕਾਤਾ ਵਿਚ ਐਮਰਜੈਂਸੀ ਲੈਂਡਿੰਗ ਕੀਤੀ ਗਈ। ਅਧਿਕਾਰੀਆਂ ਨੇ ਦੱਸਿਆ ਕਿ ਜਹਾਜ਼ ਸੰਖਿਆ ਐੱਸ. ਜੀ.-515 ਨੇ 176 ਮੁਸਾਫਰਾਂ ਅਤੇ ਚਾਲਕ ਟੀਮ ਦੇ 6 ਮੈਂਬਰਾਂ ਨਾਲ ਸਵੇਰੇ 6 ਵੱਜ ਕੇ 17 ਮਿੰਟ ’ਤੇ ਕੋਲਕਾਤਾ ਹਵਾਈ ਅੱਡੇ ਤੋਂ ਉਡਾਣ ਭਰੀ। ਜਹਾਜ਼ ਦੇ ਉਡਾਣ ਭਰਨ ਤੋਂ ਬਾਅਦ ਚਾਲਕ ਟੀਮ ਨੇ ਜਹਾਜ਼ ਦੀ ਖਿੜਕੀ ਵਿਚ ਤਰੇੜ ਦੇਖੀ।
ਇਹ ਵੀ ਪੜ੍ਹੋ : ਰਿਲਾਇੰਸ ਨੇ ਲਾਂਚ ਕੀਤਾ Jio AirFiber, ਦੇਸ਼ ਦੇ ਹਰ ਕੋਨੇ 'ਚ ਪਹੁੰਚੇਗਾ ਹਾਈ ਸਪੀਡ ਇੰਟਰਨੈੱਟ
ਇਹ ਵੀ ਪੜ੍ਹੋ : LIC ਕਰਮਚਾਰੀਆਂ-ਏਜੰਟਸ ਲਈ ਖੁਸ਼ਖਬਰੀ, ਗ੍ਰੈਚੁਟੀ ਲਿਮਟ ਵਧਾ ਕੇ ਕੀਤੀ 5 ਲੱਖ ਰੁਪਏ
ਅਧਿਕਾਰੀਆਂ ਨੇ ਕਿਹਾ ਕਿ ਚਾਲਕ ਟੀਮ ਨੇ ਇਸ ਬਾਰੇ ਤੁਰੰਤ ਪਾਇਲਟ ਨੂੰ ਸੂਚਿਤ ਕੀਤਾ, ਜਿਸ ਨੇ ਛੇਤੀ ਹੀ ਕੋਲਕਾਤਾ ਹਵਾਈ ਅੱਡੇ ਦੇ ਹਵਾਈ ਆਵਾਜਾਈ ਕੰਟਰੋਲ ਰੂਮ ਨਾਲ ਸੰਪਰਕ ਕੀਤਾ ਅਤੇ ਉਥੇ ਉਤਰਨ ਦੀ ਇਜਾਜ਼ਤ ਮੰਗੀ। ਅਧਿਕਾਰੀਆਂ ਨੇ ਦੱਸਿਆ ਕਿ ਜਹਾਜ਼ ਸਵੇਰੇ ਲਗਭਗ ਪੌਣੇ 8 ਵਜੇ ਕੋਲਕਾਤਾ ਹਵਾਈ ਅੱਡੇ ’ਤੇ ਸੁਰੱਖਿਅਤ ਉਤਰ ਗਿਆ। ਉਨ੍ਹਾਂ ਦੱਸਿਆ ਕਿ ਇਸ ਘਟਨਾ ਨਾਲ ਯਾਤਰੀ ਦਹਿਸ਼ਤ ਵਿਚ ਨਜ਼ਰ ਆਏ।
ਇਹ ਵੀ ਪੜ੍ਹੋ : ਹੁਣ ਇਸ਼ਤਿਹਾਰਾਂ 'ਚ ਭੀਖ ਮੰਗਦੇ ਬੱਚੇ ਵਿਖਾਉਣ 'ਤੇ ਲੱਗੇਗਾ 10 ਲੱਖ ਦਾ ਜੁਰਮਾਨਾ, ਸਖ਼ਤ ਨਿਰਦੇਸ਼ ਜਾਰੀ
ਇਹ ਵੀ ਪੜ੍ਹੋ : PM ਮੋਦੀ ਨੇ ਵਿਸ਼ਵਕਰਮਾ ਯੋਜਨਾ ਤਹਿਤ ਕੀਤੇ ਕਈ ਵੱਡੇ ਐਲਾਨ, ਸਸਤੇ ਕਰਜ਼ੇ ਸਮੇਤ ਮਿਲਣਗੀ ਇਹ ਸਹੂਲਤਾਂ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8