ਹੁਣ ਆਪਣਾ ਸਮਾਰਟਫੋਨ ਲਾਂਚ ਕਰਨਗੇ ‘ਏਲਨ ਮਸਕ’! ਐਪਲ-ਸੈਮਸੰਗ ਨੂੰ ਦੇਣਗੇ ਸਿੱਧੀ ਟੱਕਰ

Tuesday, Nov 29, 2022 - 05:05 PM (IST)

ਹੁਣ ਆਪਣਾ ਸਮਾਰਟਫੋਨ ਲਾਂਚ ਕਰਨਗੇ ‘ਏਲਨ ਮਸਕ’! ਐਪਲ-ਸੈਮਸੰਗ ਨੂੰ ਦੇਣਗੇ ਸਿੱਧੀ ਟੱਕਰ

ਗੈਜੇਟ ਡੈਸਕ– ਟਵਿੱਟਰ ਦੇ ਨਵੇਂ ਮਾਲਿਕ ਏਲਨ ਮਸਕ ਹਰ ਉਹ ਚੀਜ਼ ਖ਼ਰੀਦਣ ਲੈਣਾ ਚਾਹੁੰਦੇ ਹਨ ਜਾਂ ਉਸਨੂੰ ਖ਼ੁਦ ਪੈਦਾ ਕਰਨਾ ਚਾਹੁੰਦੇ ਹਨ ਜਿਸ ਤੋਂ ਉਨ੍ਹਾਂ ਨੂੰ ਥੋੜ੍ਹੀ ਜਿੱਹੀ ਵੀ ਪਰੇਸ਼ਾਨੀ ਹੁੰਦੀ ਹੈ। ਦੁਨੀਆ ਦੀ ਸਭ ਤੋਂ ਵੱਡੀ ਮਾਈਕ੍ਰੋ-ਬਲਾਗਿੰਗ ਸਾਈਟ ਟਵਿੱਟਰ ਤੋਂ ਏਲਨ ਮਸਕ ਨੂੰ ਫੇਕ ਅਕਾਊਂਟ ਨੂੰ ਲੈ ਕੇ ਪਰੇਸ਼ਾਨੀ ਸੀ ਤਾਂ ਉਨ੍ਹਾਂ ਨੇ ਟਵਿੱਟਰ ਨੂੰ ਖ਼ਰੀਦ ਲਿਆ। ਹੁਣ ਟਵਿੱਟਰ ’ਚ ਉਹ ਲਗਾਤਾਰ ਬਦਲਾਅ ਕਰ ਰਹੇ ਹਨ ਜਿਨ੍ਹਾਂ ’ਚ ਬਲਿਊ ਟਿੱਕ ਨੂੰ ਫੀਸ ਆਧਾਰਿਤ ਕਰਨ ਵਰਗਾ ਵੱਡਾ ਬਦਲਾਅ ਵੀ ਸ਼ਾਮਿਲ ਹੈ। ਹੁਣ ਏਲਨ ਮਸਕ ਖ਼ੁਦ ਦਾ ਸਮਾਰਟਫੋਨ ਲਿਆਉਣ ਦੀ ਤਿਆਰੀ ਕਰ ਰਹੇ ਹਨ।

ਇਹ ਵੀ ਪੜ੍ਹੋ– ATM ’ਚੋਂ ਪੈਸੇ ਕੱਢਦੇ ਸਮੇਂ ਇਨ੍ਹਾਂ ਗੱਲਾਂ ਦਾ ਰੱਖੋ ਖ਼ਾਸ ਧਿਆਨ, ਨਹੀਂ ਤਾਂ ਖਾਲੀ ਹੋ ਜਾਵੇਗਾ ਖ਼ਾਤਾ

ਸਮਾਰਟਫੋਨ ਬਾਜ਼ਾਰ ’ਚ ਏਲਨ ਮਸਕ ਦੀ ਟੱਕਰ ਐਪਲ, ਗੂਗਲ ਅਤੇ ਸੈਮਸੰਗ ਵਰਗੀਆਂ ਵੱਡੀਆਂ ਦਿੱਗਜ ਕੰਪਨੀਆਂ ਨਾਲ ਹੋਵੇਗੀ। ਹਾਲ ਹੀ ’ਚ ਇਕ ਟਵੀਟ ਦੇ ਰਿਪਲਾਈ ’ਚ ਏਲਨ ਨੇ ਕਿਹਾ ਕਿ ਉਹ ਇਕ ਵਿਕਲਪਿਕ ਫੋਨ ਲਿਆਉਣਗੇ। ਦਰਅਸਲ, ਐਪਲ ਅਤੇ ਗੂਗਲ ਦੁਆਰਾ ਪਲੇਅ-ਸਟੋਰ ਤੋਂ ਟਵਿੱਟਰ ਦੇ ਹਟਾਏ ਜਾਣ ਨੂੰ ਲੈ ਕੇ ਟਵਿੱਟਰ ’ਤੇ ਚਰਚਾ ਹੋ ਰਹੀ ਸੀ ਜਿਸ ਦੇ ਰਿਪਲਾਈ ’ਚ ਏਲਨ ਮਸਕ ਨੇ ਫੋਨ ਲਿਆਉਣ ਦੀ ਗੱਲ ਕਹੀ ਹੈ।

ਇਹ ਵੀ ਪੜ੍ਹੋ– ਵਟਸਐਪ ਦੇ ਇਤਿਹਾਸ ਦੀ ਸਭ ਤੋਂ ਵੱਡੀ ਹੈਕਿੰਗ, 84 ਦੇਸ਼ਾਂ ’ਚ ਮਚੀ ਹਾਹਾਕਾਰ, 50 ਕਰੋੜ ਯੂਜ਼ਰਸ ਦਾ ਡਾਟਾ ਚੋਰੀ

PunjabKesari

ਇਹ ਵੀ ਪੜ੍ਹੋ– ਮਾਰੂਤੀ ਸੁਜ਼ੂਕੀ ਨੇ ਲਾਂਚ ਕੀਤੀ ਸਭ ਤੋਂ ਸਸਤੀ 7-ਸੀਟਰ ਕਾਰ, ਦੇਵੇਗੀ 27 ਕਿ.ਮੀ. ਦੀ ਮਾਈਲੇਜ

ਏਲਨ ਮਸਕ ਨੇ ਆਪਣੇ ਟਵੀਟ ’ਚ ਕਿਹਾ, ‘ਮੈਂ ਯਕੀਨੀ ਰੂਪ ਨਾਲ ਉਮੀਦ ਕਰਦਾ ਹਾਂ ਕਿ ਇਹ ਉਸ ’ਤੇ ਨਾ ਆਏ ਪਰ ਹਾਂ, ਜੇਕਰ ਕੋਈ ਹੋਰ ਬਦਲ ਨਹੀਂ ਹੈ, ਤਾਂ ਮੈਂ ਇਕ ਵਿਕਲਪਿਕ ਫੋਨ ਲਿਆਵਾਂਗਾ।’ ਇਹ ਪੂਰੀ ਚਰਚਾ ਉਦੋਂ ਸ਼ੁਰੂ ਹੋਈ ਜਦੋਂ ਕੁਝ ਯੂਜ਼ਰਜ਼ ਨੇ ਐਪਲ ਅਤੇ ਗੂਗਲ ਦੇ ਆਪਰੇਟਿੰਗ ਸਿਸਟਮ ਨੂੰ ਲੈ ਕੇ ‘ਪੱਖਪਾਤੀ’ ਰਵੱਈਏ ਦਾ ਦੋਸ਼ ਲਗਾਇਆ।

ਏਲਨ ਮਸਕ ਫਿਲਹਾਲ ਪੁਲਾੜ ਟ੍ਰੈਵਲ, ਇਲੈਕਟ੍ਰਿਕ ਗੱਡੀਆਂ, ਬਿਲਡਿੰਗ ਨਿਰਮਾਣ ਅਤੇ ਸੋਸ਼ਲ ਮੀਡੀਆ ਵਰਗੇ ਕਾਰੋਬਾਰ ਨੂੰ ਹੈਂਡਲ ਕਰ ਰਹੇ ਹਨ। ਭਵਿੱਖ ’ਚ ਇਸ ਗੱਲ ਦੀ ਵੀ ਸੰਭਾਵਨਾ ਹੈ ਕਿ ਏਲਨ ਮਸਕ ਸਮਾਰਟਫੋਨ ਪ੍ਰੋਡਕਸ਼ਨ ’ਚ ਵੀ ਹੱਥ ਆਜ਼ਮਾਉਣਗੇ। 

ਇਹ ਵੀ ਪੜ੍ਹੋ– ਵਟਸਐਪ ਤੋਂ ਬਾਅਦ ਹੁਣ ਟਵਿੱਟਰ ’ਤੇ ਹੈਕਰਾਂ ਦਾ ਵੱਡਾ ਹਮਲਾ, 54 ਲੱਖ ਯੂਜ਼ਰਸ ਦਾ ਡਾਟਾ ਚੋਰੀ


author

Rakesh

Content Editor

Related News