Elon Musk ਨੇ ਫੰਡ ਇਕੱਠਾ ਕਰਨ ਲਈ ਵੇਚੇ Tesla ਦੇ 4 ਅਰਬ ਡਾਲਰ ਦੇ ਸ਼ੇਅਰ
Friday, Apr 29, 2022 - 06:02 PM (IST)
ਨਵੀਂ ਦਿੱਲੀ - ਟੇਸਲਾ ਦੇ ਬੌਸ ਏਲੋਨ ਮਸਕ ਨੇ ਇਲੈਕਟ੍ਰਿਕ ਕਾਰ ਕੰਪਨੀ ਵਿੱਚ ਲਗਭਗ 4 ਬਿਲੀਅਨ ਡਾਲਰ ਦੇ ਸ਼ੇਅਰ ਵੇਚੇ ਹਨ। ਇਹ ਗੱਲ ਰੈਗੂਲੇਟਰ ਨੂੰ ਜਮ੍ਹਾਂ ਕਰਵਾਈਆਂ ਗਈਆਂ ਫਾਈਲਿੰਗਸ ਤੋਂ ਸਾਹਮਣੇ ਆਈ ਹੈ। ਸਕਿਓਰਿਟੀਜ਼ ਐਂਡ ਐਕਸਚੇਂਜ ਕਮਿਸ਼ਨ (ਐਸਈਸੀ) ਨਾਲ ਫਾਈਲਿੰਗ ਦੇ ਅਨੁਸਾਰ, ਮੰਗਲਵਾਰ ਅਤੇ ਬੁੱਧਵਾਰ ਨੂੰ ਟੇਸਲਾ ਦੇ ਲਗਭਗ 44 ਲੱਖ ਸ਼ੇਅਰ ਵੇਚੇ ਗਏ ਸਨ।
ਟੇਸਲਾ ਦੇ ਸੀਈਓ ਨੇ ਕਿਹਾ ਕਿ ਉਸਦੀ ਅੱਗੇ ਸ਼ੇਅਰ ਵੇਚਣ ਦੀ ਕੋਈ ਯੋਜਨਾ ਨਹੀਂ ਹੈ। ਇਹ ਗੱਲ ਇਕ ਹੋਰ ਰਿਪੋਰਟ ਤੋਂ ਬਾਅਦ ਸਾਹਮਣੇ ਆਈ ਹੈ, ਜਿਸ ਵਿਚ ਕਿਹਾ ਗਿਆ ਹੈ ਕਿ ਮਸਕ ਦੇ ਸ਼ੁਰੂਆਤ ਵਿਚ ਟਵਿੱਟਰ ਦੀ 9 ਫ਼ੀਸਦੀ ਹਿੱਸੇਦਾਰੀ ਖ਼ਰੀਦਣ ਦੇ ਮਾਮਲੇ ਦੀ ਫੈਡਰਲ ਟਰੇਡ ਕਮਿਸ਼ਨ (ਐਫਟੀਸੀ) ਨੇ ਜਾਂਚ ਸ਼ੁਰੂ ਕੀਤੀ ਹੈ।
ਇਹ ਵੀ ਪੜ੍ਹੋ : ਅਰਥਸ਼ਾਸਤਰੀ ਕ੍ਰਿਸ ਜਾਨਸ ਦੀ ਚਿਤਾਵਨੀ, ਅਗਲੇ 5 ਮਹੀਨਿਆਂ ’ਚ ਦੁੱਗਣੀਆਂ ਹੋ ਸਕਦੀਆਂ ਹਨ ਈਂਧਨ ਦੀਆਂ ਕੀਮਤਾਂ
ਵੇਚਣੀ ਪੈ ਸਕਦੀ ਹੈ ਟਵਿੱਟਰ ਦੀ ਹੋਲਡਿੰਗ
ਵਿਸ਼ਲੇਸ਼ਕਾਂ ਨੂੰ ਸ਼ੱਕ ਹੈ ਕਿ ਮਸਕ ਨੂੰ ਡੀਲ ਦੇ 21 ਅਰਬ ਡਾਲਰ ਦੀ ਇਕੁਇਟੀ ਨੂੰ ਕਵਰ ਕਰਨ ਲਈ ਟਵਿੱਟਰ ਵਿੱਚ ਆਪਣੀ ਹੋਲਡਿੰਗਜ਼ ਵੇਚਣੀ ਪੈ ਸਕਦੀ ਹੈ, ਜਿਸਦੀ ਉਸਨੇ ਨਿੱਜੀ ਤੌਰ 'ਤੇ ਗਾਰੰਟੀ ਦਿੱਤੀ ਹੈ। ਏਲੋਨ ਮਸਕ ਨੇ 25 ਅਪ੍ਰੈਲ ਨੂੰ ਟਵਿੱਟਰ ਨੂੰ 44 ਬਿਲੀਅਨ ਡਾਲਰ ਵਿੱਚ ਖਰੀਦਣ ਲਈ ਸੋਸ਼ਲ ਨੈਟਵਰਕਿੰਗ ਕੰਪਨੀ ਨਾਲ ਇੱਕ ਸਮਝੌਤਾ ਕੀਤਾ ਸੀ।
ਟੇਸਲਾ ਦੇ ਸ਼ੇਅਰਾਂ ਸ਼ੇਅਰਾਂ ਵਿਚ ਆਈ ਭਾਰੀ ਗਿਰਾਵਟ
ਏਲੋਨ ਮਸਕ ਦੁਆਰਾ ਟਵਿੱਟਰ ਦੀ ਖਰੀਦ ਦੇ ਬਾਅਦ ਟੇਸਲਾ ਦੇ ਸ਼ੇਅਰ ਡਿੱਗਣ ਤੋਂ ਬਾਅਦ ਟੇਸਲਾ ਦੀ ਮਾਰਕੀਟ ਕੀਮਤ ਇੱਕ ਦਿਨ ਵਿੱਚ 100 ਅਰਬ ਡਾਲਰ ਤੱਕ ਡਿੱਗ ਗਈ। ਇਸ ਸੌਦੇ ਤੋਂ ਪਹਿਲਾਂ ਕੰਪਨੀ ਦਾ ਮਾਰਕੀਟ ਕੈਪ ਇੱਕ ਟ੍ਰਿਲੀਅਨ ਡਾਲਰ ਸੀ, ਜੋ ਸੌਦੇ ਦੇ ਅਗਲੇ ਹੀ ਦਿਨ ਘੱਟ ਕੇ 906 ਬਿਲੀਅਨ ਡਾਲਰ 'ਤੇ ਆ ਗਿਆ। ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਅਤੇ ਟੇਸਲਾ-ਸਪੇਸਐਕਸ ਵਰਗੀਆਂ ਕੰਪਨੀਆਂ ਦੇ ਮਾਲਕ ਲਈ ਇਸ ਨੂੰ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ : Elon Musk ਨੇ ਮੋਟੀ ਕੀਮਤ ਦੇ ਕੇ ਖ਼ਰੀਦੀ Twitter, ਜਾਣੋ ਡੀਲ 'ਚ ਕਿੰਨੀ ਜਾਇਦਾਦ ਕੀਤੀ ਖ਼ਰਚ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।