ਪਹਿਲੀ ਵਾਰ ਆਪਣੇ 'ਸੀਕ੍ਰੇਟ' ਜੌੜੇ ਬੱਚਿਆਂ ਨਾਲ ਨਜ਼ਰ ਆਏ ਐਲਨ ਮਸਕ, ਤਸਵੀਰ ਆਈ ਸਾਹਮਣੇ

Friday, Sep 08, 2023 - 12:37 PM (IST)

ਪਹਿਲੀ ਵਾਰ ਆਪਣੇ 'ਸੀਕ੍ਰੇਟ' ਜੌੜੇ ਬੱਚਿਆਂ ਨਾਲ ਨਜ਼ਰ ਆਏ ਐਲਨ ਮਸਕ, ਤਸਵੀਰ ਆਈ ਸਾਹਮਣੇ

ਗੈਜੇਟ ਡੈਸਕ : ਟੇਸਲਾ, ਐਕਸ ਅਤੇ ਸਟਾਰਲਿੰਕ ਦੇ ਮਾਲਕ ਐਲਨ ਮਸਕ ਦੇ 'ਸੀਕ੍ਰੇਟ' ਜੌੜੇ ਬੱਚੇ ਅਤੇ ਉਨ੍ਹਾਂ ਦੀ ਮਾਂ ਹੁਣ ਦੁਨੀਆ ਦੇ ਸਾਹਮਣੇ ਆ ਗਏ ਹਨ। ਇਸ ਤਸਵੀਰ ਨੇ ਐਲਨ ਮਸਕ ਦੇ ਜੌੜੇ ਬੱਚਿਆਂ ਦੇ ਰਾਜ਼ ਤੋਂ ਪਰਦਾ ਉਠਾ ਦਿੱਤਾ ਹੈ। ਹਾਲਾਂਕਿ, ਮਸਕ ਦੇ ਜੌੜੇ ਬੱਚਿਆਂ ਦੀ ਕਾਫੀ ਸਮੇਂ ਤੋਂ ਚਰਚਾ ਹੋ ਰਹੀ ਸੀ ਪਰ ਦੁਨੀਆ ਨੂੰ ਇਸ ਬਾਰੇ ਕੁਝ ਵੀ ਪੁਖਤਾ ਨਹੀਂ ਪਤਾ ਸੀ। ਐਲਨ ਮਸਕ ਨੇ ਵੀ ਇਨ੍ਹਾਂ ਬੱਚਿਆਂ ਬਾਰੇ ਚੱਲ ਰਹੀਆਂ ਖ਼ਬਰਾਂ ਨੂੰ ਨਾ ਤਾਂ ਸਵੀਕਾਰ ਕੀਤਾ ਤੇ ਨਾ ਹੀ ਇਨਕਾਰ। ਹੁਣ ਉਨ੍ਹਾਂ ਦੀ ਜੀਵਨੀ ਲਿਖਣ ਵਾਲੇ ਵਾਲਟਰ ਆਈਜ਼ੈਕਸਨ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ (ਪਹਿਲਾਂ ਟਵਿੱਟਰ) 'ਤੇ ਐਲਨ ਮਸਕ ਦੇ ਬੱਚਿਆਂ ਅਤੇ ਉਸ ਦੇ ਬੱਚਿਆਂ ਦੀ ਮਾਂ ਦੀ ਫੋਟੋ ਸ਼ੇਅਰ ਕੀਤੀ ਹੈ।

ਇਹ ਵੀ ਪੜ੍ਹੋ : ਇੰਸਪੈਕਟਰ ਦੀ ਗੋਲ਼ੀ ਲੱਗਣ ਨਾਲ ਮੌਤ, ਕਾਰ 'ਚੋਂ ਮਿਲੀ ਲਾਸ਼, ਹਾਦਸਾ ਜਾਂ ਖੁਦਕੁਸ਼ੀ, ਜਾਂਚ 'ਚ ਜੁਟੀ ਪੁਲਸ

ਸ਼ਿਵੋਨ ਜਿਲਿਸ, ਜਿਸ ਨੇ ਐਲਨ ਮਸਕ ਦੇ ਜੌੜੇ ਬੱਚਿਆਂ ਨੂੰ ਜਨਮ ਦਿੱਤਾ, ਮਸਕ ਦੇ ਬ੍ਰੇਨ-ਚਿੱਪ ਸਟਾਰਟਅੱਪ ਨਿਊਰਲਿੰਕ ਦਾ ਇਕ ਉੱਚ ਅਧਿਕਾਰੀ ਹੈ। ਜਿਲਿਸ ਨੇ ਸਾਲ 2021 ਵਿੱਚ ਇਨ੍ਹਾਂ ਬੱਚਿਆਂ ਨੂੰ ਜਨਮ ਦਿੱਤਾ ਸੀ। ਐਲਨ ਮਸਕ ਦੇ ਹੁਣ 9 ਬੱਚੇ ਹੋ ਗਏ ਹਨ। ਐਲਨ ਮਸਕ ਨੇ ਇਨ੍ਹਾਂ ਜੌੜੇ ਬੱਚਿਆਂ ਬਾਰੇ ਕਦੇ ਵੀ ਖੁੱਲ੍ਹ ਕੇ ਕੁਝ ਨਹੀਂ ਦੱਸਿਆ। ਹਾਲਾਂਕਿ, ਉਨ੍ਹਾਂ ਸਾਲ 2022 ਵਿੱਚ ਇਕ ਟਵੀਟ ਜ਼ਰੂਰ ਕੀਤਾ ਸੀ। ਟਵੀਟ ਵਿੱਚ ਮਸਕ ਨੇ ਲਿਖਿਆ ਸੀ, “ਘੱਟ ਆਬਾਦੀ ਦੇ ਸੰਕਟ ਨਾਲ ਲੜਨ ਦੀ ਮੈਂ ਪੂਰੀ ਕੋਸ਼ਿਸ਼ ਕਰ ਰਿਹਾ ਹਾਂ। ਜਨਮ ਦਰ 'ਚ ਗਿਰਾਵਟ ਹੁਣ ਤੱਕ ਦਾ ਸਭ ਤੋਂ ਵੱਡਾ ਸੰਕਟ ਹੈ।”

ਇਹ ਵੀ ਪੜ੍ਹੋ : ਭੇਤਭਰੇ ਹਾਲਾਤ 'ਚ ਔਰਤ ਦਾ ਬੇਰਹਿਮੀ ਨਾਲ ਕਤਲ, ਅਗਲੇ ਮਹੀਨੇ ਪੁੱਤਰ ਨੂੰ ਮਿਲਣ ਜਾਣਾ ਸੀ ਕੈਨੇਡਾ

Walter Isaacson ਨੇ 2 ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਕ ਤਸਵੀਰ 'ਚ ਉਹ ਸੋਫੇ 'ਤੇ ਬੈਠੇ ਹਨ। ਉਨ੍ਹਾਂ ਦੀ ਗੋਦ ਵਿੱਚ ਇਕ ਬੱਚਾ ਹੈ। ਉਨ੍ਹਾਂ ਦੇ ਕੋਲ ਹੀ ਸ਼ਿਵਾਨ ਗਿਲਿਸ ਇਕ ਬੱਚੇ ਨੂੰ ਲੈ ਕੇ ਬੈਠੀ ਹੈ। ਦੂਜੀ ਤਸਵੀਰ ਵਿੱਚ ਇਕ ਬੱਚਾ ਇਕ ਵੱਡੇ ਰੋਬੋਟ ਨੂੰ ਦੇਖ ਰਿਹਾ ਹੈ ਅਤੇ ਮਸਕ ਉਸ ਦੇ ਪਿੱਛੇ ਖੜ੍ਹੇ ਹਨ। ਆਈਜ਼ੈਕਸਨ ਨੇ ਦੱਸਿਆ ਕਿ ਇਹ ਦੋਵੇਂ ਫੋਟੋਆਂ ਉਦੋਂ ਲਈਆਂ ਗਈਆਂ ਸਨ ਜਦੋਂ ਬੱਚੇ 16 ਮਹੀਨੇ ਦੇ ਸਨ। ਐਲੋਨ ਮਸਕ ਦੀ ਜੀਵਨੀ ਦੇ ਕੁਝ ਅੰਸ਼ਾਂ ਤੋਂ ਪਤਾ ਲੱਗਦਾ ਹੈ ਕਿ ਇਹ ਫੋਟੋਆਂ ਆਸਟਿਨ, ਟੈਕਸਾਸ ਵਿੱਚ ਗਿਲਿਸ ਦੇ ਘਰ 'ਚ ਲਈਆਂ ਗਈਆਂ ਹਨ। ਦੋਵਾਂ ਬੱਚਿਆਂ ਦੇ ਨਾਂ ਵੀ ਸਾਹਮਣੇ ਆਏ ਹਨ। ਇਨ੍ਹਾਂ ਦੇ ਨਾਂ ਸਟਰਾਈਡਰ ਅਤੇ ਅਜ਼ੂਰ ਹਨ। ਹਾਲਾਂਕਿ, ਐਲਨ ਮਸਕ ਦੇ ਬੱਚਿਆਂ ਦੇ ਅਜਿਹੇ ਸਧਾਰਨ ਨਾਂ ਜਾਣ ਕੇ ਬਹੁਤ ਸਾਰੇ ਲੋਕ ਹੈਰਾਨ ਹਨ। ਇਹ ਇਸ ਲਈ ਹੈ ਕਿਉਂਕਿ ਐਲਨ ਮਸਕ ਆਪਣੇ ਬੱਚਿਆਂ ਨੂੰ ਗੈਰ-ਕੁਦਰਤੀ ਨਾਂ ਦੇਣ ਲਈ ਮਸ਼ਹੂਰ ਹਨ। ਉਨ੍ਹਾਂ ਦੇ ਇਕ ਬੇਟੇ ਦਾ ਨਾਂ Æ A-Xii ਅਤੇ ਇਕ ਬੇਟੀ ਦਾ ਨਾਂ Exa Dark Sideræl Musk ਹੈ।

ਇਹ ਵੀ ਪੜ੍ਹੋ : ਨਾਬਾਲਗਾ ਦੀ ਫੇਕ ID ਬਣਾ ਕੇ ਇੰਸਟਾਗ੍ਰਾਮ 'ਤੇ ਅਪਲੋਡ ਕੀਤੀ ਅਸ਼ਲੀਲ ਵੀਡੀਓ, ਪੁਲਸ ਨੇ ਇਵੇਂ ਕੱਸਿਆ ਸ਼ਿਕੰਜਾ

Strider ਅਤੇ Azure ਦਾ ਜਨਮ ਨਵੰਬਰ 2021 ਵਿੱਚ IVF ਰਾਹੀਂ ਹੋਇਆ ਸੀ। ਇਨ੍ਹਾਂ ਦਾ ਜਨਮ ਐਲਨ ਮਸਕ ਦੀ ਪਤਨੀ ਗ੍ਰੀਮਜ਼ ਦੇ ਆਪਣੇ ਦੂਜੇ ਬੱਚੇ ਨੂੰ ਜਨਮ ਦੇਣ ਤੋਂ ਕੁਝ ਹਫ਼ਤੇ ਪਹਿਲਾਂ ਹੋਇਆ। ਐਲਨ ਮਸਕ ਨੇ ਅਜੇ ਸ਼ਿਵੋਨ ਗਿਲਿਸ ਨਾਲ ਵਿਆਹ ਨਹੀਂ ਕੀਤਾ ਹੈ। ਹੁਣ ਐਲਨ ਮਸਕ ਦੇ ਕੁਲ 9 ਬੱਚੇ ਹਨ। ਐਲਨ ਮਸਕ ਦੇ ਕੈਨੇਡੀਅਨ ਗਾਇਕਾ ਗ੍ਰੀਮਜ਼ ਤੋਂ ਵੀ 2 ਬੱਚੇ ਹਨ, ਜਦੋਂ ਕਿ ਉਨ੍ਹਾਂ ਦੇ 5 ਬੱਚਿਆਂ ਦੀ ਮਾਂ ਲੇਖਿਕਾ ਜਸਟਿਨ ਵਿਲਸਨ ਹੈ, ਜਿਸ ਨਾਲ ਉਨ੍ਹਾਂ ਦਾ ਤਲਾਕ ਹੋ ਗਿਆ ਹੈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

Mukesh

Content Editor

Related News