ਐਲਨ ਮਸਕ ਦੀ ਵੱਡੀ ਛਾਲ, ਸਿਰਫ਼ ਇਕ ਦਿਨ ਵਿਚ ਵਧੀ 25 ਅਰਬ ਡਾਲਰ ਦੌਲਤ

Thursday, Mar 11, 2021 - 06:21 PM (IST)

ਐਲਨ ਮਸਕ ਦੀ ਵੱਡੀ ਛਾਲ, ਸਿਰਫ਼ ਇਕ ਦਿਨ ਵਿਚ ਵਧੀ 25 ਅਰਬ ਡਾਲਰ ਦੌਲਤ

ਨਵੀਂ ਦਿੱਲੀ - ਇਲੈਕਟ੍ਰਿਕ ਕਾਰ ਕੰਪਨੀ ਟੈਸਲਾ ਦੇ ਮਾਲਕ ਐਲਨ ਮਸਕ ਨੇ ਇਕ ਨਵੀਂ ਪ੍ਰਾਪਤੀ ਹਾਸਲ ਕੀਤੀ ਹੈ। ਮਸਕ ਦੀ ਦੌਲਤ ਸਿਰਫ ਇਕ ਦਿਨ ਵਿਚ ਰਿਕਾਰਡ 25 ਅਰਬ ਡਾਲਰ ਵੱਧ ਗਈ ਹੈ। ਟੈਸਲਾ ਇੰਕ. ਸਟਾਕ ਦੇ ਸ਼ੇਅਰਾਂ ਵਿਚ ਮੰਗਲਵਾਰ ਨੂੰ 20 ਪ੍ਰਤੀਸ਼ਤ ਦੀ ਉਛਾਲ ਦੇਖਣ ਨੂੰ ਮਿਲਿਆ। ਇਹ ਇਕ ਸਾਲ ਵਿਚ ਕੰਪਨੀ ਦੀ ਸਭ ਤੋਂ ਵੱਡੀ ਛਾਲ ਹੈ। ਬਲੂਮਬਰਗ ਬਿਲੀਅਨਅਰਸ ਇੰਡੈਕਸ ਦੇ ਅਨੁਸਾਰ ਅਰਬਪਤੀ ਐਲਨ ਮਸਕ ਦੀ ਸੰਪਤੀ ਵਧ ਕੇ ਹੁਣ 174 ਅਰਬ ਡਾਲਰ ਹੋ ਗਈ ਹੈ।

ਇਹ ਵੀ ਪੜ੍ਹੋ :  11 ਤੋਂ 16 ਮਾਰਚ ਤੱਕ 5 ਦਿਨ ਬੰਦ ਰਹਿਣਗੀਆਂ ਬੈਂਕਾਂ, ਜਾਣੋ ਕਿਸ ਦਿਨ ਹੋਵੇਗਾ ਕੰਮਕਾਜ

ਦੁਨੀਆ ਦਾ ਦੂਜਾ ਸਭ ਤੋਂ ਅਮੀਰ

ਮਸਕ ਇਸ ਸਮੇਂ ਦੁਨੀਆ ਦਾ ਦੂਜਾ ਸਭ ਤੋਂ ਅਮੀਰ ਵਿਅਕਤੀ ਹੈ। ਮੰਗਲਵਾਰ ਨੂੰ ਟੈਸਲਾ ਸ਼ੇਅਰਾਂ ਨੂੰ ਨਿਊ ਸਟ੍ਰੀਟ ਰਿਸਰਚ ਦੇ ਵਿਸ਼ਲੇਸ਼ਕ Pierre Ferragu ਦੇ ਅਪਗ੍ਰੇਡ ਦਾ ਫਾਇਦਾ ਹੋਇਆ। Pierre Ferragu ਨੇ ਟੈਸਲਾ ਦੇ ਸ਼ੇਅਰ ਖ਼ਰੀਦਣ ਦੀ ਸਿਫਾਰਸ਼ ਕੀਤੀ ਸੀ। ਮਸਕ ਦੀ ਟੈਸਲਾ ਨੇ ਬਿਟਕੁਆਇਨ ਵਿਚ ਹੁਣ ਤੱਕ ਦਾ ਸਭ ਤੋਂ ਵੱਡਾ ਨਿਵੇਸ਼ ਕੀਤਾ ਹੈ। 

ਇਹ ਵੀ ਪੜ੍ਹੋ : ਸਿਖ਼ਰ 'ਤੇ ਪਹੁੰਚ ਤੇਲ ਦੀਆਂ ਕੀਮਤਾਂ 'ਤੇ ਲੱਗੀ ਬ੍ਰੇਕ, ਫ਼ਿਲਹਾਲ ਨਹੀਂ ਵਧਣਗੇ ਭਾਅ

ਜੈਫ ਬੇਜੋਸ ਤੋਂ ਜ਼ਿਆਦਾ ਦੂਰ ਨਹੀਂ ਐਲਨ ਮਸਕ

ਦੁਨੀਆਂ ਦੇ ਸਭ ਤੋਂ ਅਮੀਰ ਆਦਮੀ ਅਤੇ ਐਮਾਜ਼ੋਨ ਦੇ ਬਾਨੀ ਜੈੱਫ ਬੇਜੋਸ ਦੀ ਦੌਲਤ ਦੇ ਬਹੁਤ ਨੇੜੇ ਪਹੁੰਚ ਗਏ ਹਨ ਐਲਨ ਮਸਕ। ਦੋਵਾਂ ਦੀ ਜਾਇਦਾਦ ਵਿਚ ਬਹੁਤ ਅੰਤਰ ਨਹੀਂ ਹੈ। ਐਮਾਜ਼ੋਨ.ਕਾੱਮ ਇੰਕ ਦੇ ਸ਼ੇਅਰਾਂ ਦੇ ਵਾਧੇ ਤੋਂ ਬਾਅਦ ਬੇਜੋਸ ਦੀ ਨੈਟਵਰਥ 180 ਅਰਬ ਡਾਲਰ ਤੱਕ ਪਹੁੰਚ ਗਈ ਹੈ। ਬਲੂਮਬਰਗ ਦੀ ਇਕ ਰਿਪੋਰਟ ਅਨੁਸਾਰ ਚੋਟੀ ਦੇ 10 ਵਿਅਕਤੀ ਜਿਨ੍ਹਾਂ ਦੀ ਦੌਲਤ ਮੰਗਲਵਾਰ ਨੂੰ ਸਭ ਤੋਂ ਵੱਧ ਰਹੀ ਹੈ, ਉਹ ਸਾਰੇ ਟੈਕਨੋਲੋਜੀ ਖੇਤਰ ਨਾਲ ਸਬੰਧਤ ਹਨ।

ਇਹ ਵੀ ਪੜ੍ਹੋ :ਮੁੱਖ ਆਰਥਿਕ ਸਲਾਹਕਾਰ ਦੀ ਬੈਂਕਾਂ ਨੂੰ ਸਲਾਹ, ਇਨ੍ਹਾਂ ਲੋਕਾਂ ਨੂੰ ਨਾ ਵੰਡੋ ਕਰਜ਼ੇ

ਜਨਵਰੀ ਮਹੀਨੇ ਵਿਚ ਮਸਕ ਦੀ ਦੌਲਤ 210 ਅਰਬ ਡਾਲਰ ਹੋ ਗਈ

ਮਸਕ ਦੋ ਵਾਰ ਜੈਫ ਬੇਜੋਸ ਨੂੰ ਪਛਾੜ ਕੇ ਦੁਨੀਆ ਦਾ ਸਭ ਤੋਂ ਅਮੀਰ ਵਿਅਕਤੀ ਬਣੇ ਪਰ ਜ਼ਿਆਦਾ ਸਮੇਂ ਤੱਕ ਇਸ ਪੱਧਰ 'ਤੇ ਟਿਕ ਨਹੀਂ ਸਕੇ। ਇਸ ਸਾਲ ਜਨਵਰੀ ਵਿਚ ਐਲਨ ਮਸਕ ਦੀ ਦੌਲਤ 210 ਅਰਬ ਡਾਲਰ ਹੋ ਗਈ ਸੀ। ਪਿਛਲੇ ਦਿਨੀਂ ਮਸਕ ਦੀ ਕੰਪਨੀ ਟੇਸਲਾ ਦੇ ਸ਼ੇਅਰਾਂ ਵਿਚ 8.55 ਪ੍ਰਤੀਸ਼ਤ ਦੀ ਗਿਰਾਵਟ ਆਈ। ਐਲਨ ਮਸਕ ਦੀ ਕੁਲ ਸੰਪਤੀ ਇਕ ਦਿਨ ਵਿਚ 15.2 ਬਿਲੀਅਨ ਡਾਲਰ ਘੱਟ ਗਈ ਅਤੇ ਮਸਕ 183 ਅਰਬ ਡਾਲਰ ਦੀ ਸੰਪਤੀ ਨਾਲ ਦੂਜੇ ਸਥਾਨ 'ਤੇ ਆ ਗਏ।

ਇਹ ਵੀ ਪੜ੍ਹੋ : ਕੱਚੇ ਤੇਲ ਦਾ ਬਾਜ਼ਾਰ ਚੜ੍ਹਿਆ, ਸਾਊਦੀ ਅਰਬ ਦੇ ਤੇਲ ਸੰਸਥਾਨਾਂ ’ਤੇ ਹਮਲਿਆਂ ਨੇ ਵਧਾਈ ਮੁਸੀਬਤ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News