ਆਪਣੇ ਹੀ ਜਾਲ ’ਚ ਫਸੇ ‘ਏਲਨ ਮਸਕ’, ਹੁਣ ਟਵਿਟਰ ’ਤੇ ਨਹੀਂ ਬਦਲ ਪਾ ਰਹੇ ਆਪਣਾ ਨਾਂ
Thursday, Jan 26, 2023 - 06:45 PM (IST)
ਗੈਜੇਟ ਡੈਸਕ– ਟਵਿਟਰ ਦੇ ਸੀ.ਈ.ਓ. ਏਲਨ ਮਸਕ ਇਸ ਵਾਰ ਆਪਣੇ ਹੀ ਇਕ ਦਾਅ ’ਚ ਬੁਰੀ ਤਰ੍ਹਾਂ ਫੱਸ ਗਏ ਹਨ। ਏਲਨ ਮਸਕ ਆਮਤੌਰ ’ਤੇ ਆਪਣੇ ਸੋਸ਼ਲ ਮੀਡੀਆ ਨਾਮ ’ਚ ਬਦਲਾਅ ਕਰਦੇ ਰਹਿੰਦੇ ਹਨ ਪਰ ਇਸ ਵਾਰ ਦੇ ਬਦਲਾਅ ਨੇ ਉਨ੍ਹਾਂ ਨੂੰ ਮੁਸੀਬਤ ’ਚ ਪਾ ਦਿੱਤਾ ਹੈ। ਏਨਲ ਮਸਕ ਨੇ ਆਪਣਾ ਟਵਿਟਰ ਨਾਮ Mr. Tweet ਕਰ ਲਿਆ ਹੈ ਪਰ ਹੁਣ ਉਹ ਇਸਨੂੰ ਬਦਲ ਨਹੀਂ ਪਾ ਰਹੇ। ਇਸਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ Mr. Tweet, ਟਵਿਟਰ ਦਾ ਹੀ ਇਕ ਵਿਕਲਪਕ ਨਾਮ ਹੈ। ਖੁਦ ਏਲਨ ਮਸਕ ਨੇ ਇਸ ਬਾਰੇਟਵੀਟ ਕਰਕੇ ਜਾਣਕਾਰੀ ਦਿੱਤੀ ਹੈ।
ਇਹ ਵੀ ਪੜ੍ਹੋ– Airtel ਦੇ ਗਾਹਕਾਂ ਲਈ ਖ਼ੁਸ਼ਖ਼ਬਰੀ! ਇਨ੍ਹਾਂ ਪਲਾਨਸ ਦੇ ਨਾਲ ਮਿਲਣ ਲੱਗਾ Disney+ Hotstar ਦਾ ਸਬਸਕ੍ਰਿਪਸ਼ਨ
ਇਹ ਵੀ ਪੜ੍ਹੋ– Netflix ਯੂਜ਼ਰਜ਼ ਲਈ ਬੁਰੀ ਖ਼ਬਰ! ਪਾਸਵਰਡ ਸ਼ੇਅਰ ਕਰਨ ਵਾਲਿਆਂ ਨੂੰ ਲੱਗੇਗਾ ਵੱਡਾ ਝਟਕਾ
ਏਲਨ ਮਸਕ ਨੇ ਟਵੀਟ ਕਰਕੇ ਕਿਹਾ ਹੈ ਕਿ ਉਨ੍ਹਾਂ ਨੇ ਆਪਣੇ ਟਵਿਟਰ ਅਕਾਊਂਟ ਦਾ ਨਾਮ ਬਦਲ ਦਿੱਤਾ ਹੈ ਅਤੇ ਹੁਣ ਉਹ ਫੱਸ ਗਏ ਹਨ ਅਤੇ ਮੁੜ ਆਪਣਾ ਨਾਂ ਨਹੀਂ ਬਦਲ ਪਾ ਰਹੇ। ਉਨ੍ਹਾਂ ਟਵੀਟ ’ਚ ਲਿਖਿਆ ਹੈ ਕਿ ਮੇਰਾ ਨਾਮ ਮਿਸਟਰ ਟਵੀਟ ’ਚ ਬਦਲ ਗਿਆ ਹੈ, ਹੁਣ ਟਵਿਟਰ ਮੈਨੂੰ ਇਸਨੂੰ ਵਾਪਸ ਬਦਲਣ ਨਹੀਂ ਦੇਵੇਗਾ। ਮਿਸਟਰ ਟਵੀਟ ਦੇ ਪਿੱਛੇ ਵੀ ਇਕ ਲੰਬੀ ਕਹਾਣੀ ਹੈ।
ਦਰਅਸਲ, ਮਸਕ ਨੇ ਆਪਣਾ ਨਾਮ ਨਹੀਂ ਸੋਚਿਆ ਸੀ। ਇਹ ਨਾਮ ਉਨ੍ਹਾਂ ਨੂੰ ਇਕ ਵਕੀਲ ਨਾਲ ਬਹਿਸ ਦੌਰਾਨ ਮਿਲ ਗਿਆ। ਬਿਜ਼ਨੈੱਸ ਇਨਸਾਈਡਰ ਦੀ ਇਕ ਰਿਪੋਰਟ ਮੁਤਾਬਕ, ਮਸਕ ਖਿਲਾਫ ਮੁਕੱਦਮਾ ਕਰਨ ਵਾਲਿਆਂ ਦੇ ਇਕ ਵਕੀਲ ਨੇ ਗਲਤੀ ਨਾਲ ਮਸਕ ਨੂੰ ਮਿਸਟਰ ਟਵੀਟ ਦੇ ਨਾਮ ਨਾਲ ਸੰਬੋਧਿਤ ਕੀਤਾ ਅਤੇ ਇਸ ਤੋਂ ਬਾਅਦ ਏਲਨ ਮਸਕ ਨੇ ਨਾਮ ਬਦਲ ਦਿੱਤਾ।
ਇਹ ਵੀ ਪੜ੍ਹੋ– ਸਿਰਫ਼ 1,399 ਰੁਪਏ ’ਚ OnePlus 5G ਸਮਾਰਟਫੋਨ ਖ਼ਰੀਦਣ ਦਾ ਮੌਕਾ! ਜਾਣੋ ਕੀ ਹੈ ਆਫ਼ਰ
ਨਾਮ ਬਦਲਣ ’ਤੇ ਅਕਾਊਂਟ ਹੋ ਸਕਦਾ ਹੈ ਸਸਪੈਂਡ
ਪਿਛਲੇ ਸਾਲ ਨਵੰਬਰ ’ਚ ਆਸਟ੍ਰੇਲੀਆ ਦੇ ਇਕ ਹਿੰਦੀ ਪ੍ਰੋਫੈਸਰ ਨੇ ਆਪਣੀ ਟਵਿਟਰ ਪ੍ਰੋਫਾਈਲ ਨੂੰ ਏਲਨ ਮਸਕ ਦੀ ਪ੍ਰੋਫਾਈਲ ਦਾ ਕਲੋਨ ਬਣਾ ਦਿੱਤਾ ਸੀ ਅਤੇ ਲਗਾਤਾਰ ਹਿੰਦੀ ’ਚ ਟਵੀਟ ਕਰ ਰਹੇ ਸਨ ਜਿਸ ਤੋਂ ਬਾਅਦ ਏਲਨ ਮਸਕ ਨੇ 12 ਘੰਟਿਆਂ ਦੇ ਅੰਦਰ ਹੀ ਇਸ ਅਕਾਊਂਟ ਨੂੰ ਸਸਪੈਂਡ ਕਰ ਦਿੱਤਾ। ਪ੍ਰੋਫੈਸਰ ਨੇ ਆਪਣਾ ਟਵਿਟਰ ਪ੍ਰੋਫਾਈਲ ਨਾਮ ਏਲਨ ਮਸਕ ਕਰ ਲਿਆ ਸੀ।
ਇਸ ਘਟਨਾ ਤੋਂ ਬਾਅਦ ਏਲਨ ਮਸਕ ਨੇ ਟਵੀਟ ਕਰਕੇ ਕਿਹਾ ਸੀ ਕਿ ਫਰਜ਼ੀ ਪ੍ਰੋਫਾਈਲ ਲਈ ਟਵਿਟਰ ’ਤੇ ਕੋਈ ਥਾਂ ਨਹੀਂ ਹੈ। ਹੁਣ ਮਸਕ ਨੇ ਪੈਰੋਡੀ ਅਕਾਊਂਟ ਨੂੰ ਲੈ ਕੇ ਫਿਰ ਚਿਤਾਵਨੀ ਦਿੱਤੀ ਹੀ। ਏਲਨ ਮਸਕ ਨੇ ਇਕ ਤਾਜ਼ਾ ਟਵੀਟ ’ਚ ਕਿਹਾ ਹੈ ਕਿ ਪੈਰੋਡੀ ਅਕਾਊਂਟਸ ਨੂੰ ਸਿਰਫ ਬਾਇਓ ’ਚ ਹੀ ਨਹੀਂ ਸਗੋਂ ਪ੍ਰੋਫਾਈਲ ਨਾਮ ’ਚ ਵੀ parody ਲਿਖਣਾ ਹੋਵੇਗਾ।