Elon Musk ਨੇ ਰਚ ਦਿੱਤਾ ਇਤਿਹਾਸ, ਪਹਿਲੀ ਵਾਰ ਦੌਲਤ ਪਹੁੰਚੀ 350 ਅਰਬ ਡਾਲਰ ਦੇ ਪਾਰ

Wednesday, Dec 04, 2024 - 06:03 AM (IST)

ਨਵੀਂ ਦਿੱਲੀ – ਦੁਨੀਆ ਦੇ ਸਭ ਤੋਂ ਅਮੀਰ ਕਾਰੋਬਾਰੀ ਐਲਨ ਮਸਕ ਦੌਲਤ ਦੇ ਉਸ ਪਹਾੜ ’ਤੇ ਜਾ ਕੇ ਖੜ੍ਹੇ ਹੋ ਗਏ ਹਨ, ਜਿਸ ਦੀ ਉਮੀਦ ਕਰਨਾ ਦੁਨੀਆ ਦੇ ਕਿਸੇ ਦੂਜੇ ਕਾਰੋਬਾਰੀ ਲਈ ਕਾਫੀ ਮੁਸ਼ਕਿਲ ਹੈ। ਐਲਨ ਮਸਕ ਦੀ ਕੁੱਲ ਦੌਲਤ ਹੁਣ 350 ਅਰਬ ਡਾਲਰ ਦੇ ਪਾਰ ਚਲੀ ਗਈ ਹੈ। ਅਜਿਹਾ ਪਹਿਲੀ ਵਾਰ ਹੈ ਜਦ ਕਿਸੇ ਅਰਬਪਤੀ ਦੀ ਦੌਲਤ ਇਸ ਇਤਿਹਾਸਕ ਮਾਰਕ ’ਤੇ ਪਹੁੰਚੀ ਹੋਵੇ। ਬਲੂਮਬਰਗ ਬਿਲੇਨੀਅਰਜ਼  ਇੰਡੈਕਸ ਦੇ ਅੰਕੜਿਆਂ ਅਨੁਸਾਰ ਐਲਨ ਮਸਕ ਦੀ ਦੌਲਤ ’ਚ 10 ਅਰਬ ਡਾਲਰ ਤੋਂ ਵੱਧ ਦਾ ਵਾਧਾ ਦੇਖਣ ਨੂੰ ਮਿਲਿਆ ਹੈ।

ਖਾਸ ਗੱਲ ਤਾਂ ਇਹ ਹੈ ਕਿ ਮੌਜੂਦਾ ਸਾਲ ’ਚ ਉਨ੍ਹਾਂ ਦੀ ਨੈੱਟਵਰਥ ’ਚ 124 ਅਰਬ ਡਾਲਰ ਦਾ ਵਾਧਾ ਦੇਖਣ ਨੂੰ ਮਿਲਿਆ ਹੈ। ਡੋਨਾਲਡ ਟਰੰਪ ਦੀ ਜਿੱਤ ਤੋਂ ਬਾਅਦ ਤਾਂ ਐਲਨ ਮਸਕ ਦੀ ਨੈੱਟਵਰਥ ’ਚ ਤੇਜ਼ੀ ਨਾਲ ਵਿਸਤਾਰ ਦੇਖਣ ਨੂੰ ਮਿਲਿਆ ਹੈ। ਉਦੋਂ ਤੋਂ ਹੁਣ ਤੱਕ ਉਨ੍ਹਾਂ ਦੀ ਨੈੱਟਵਰਥ ’ਚ 89 ਅਰਬ ਡਾਲਰ ਦਾ ਵਾਧਾ ਦੇਖਣ ਨੂੰ ਮਿਲ ਚੁੱਕਾ ਹੈ। ਖਾਸ ਗੱਲ ਤਾਂ ਇਹ ਹੈ ਕਿ ਐਲਨ ਮਸਕ ਦੀ ਕੰਪਨੀ ਟੈਸਲਾ ਦੇ ਸ਼ੇਅਰਾਂ ’ਚ 4 ਨਵੰਬਰ ਦੇ ਬਾਅਦ ਤੋਂ 47 ਫੀਸਦੀ ਤੋਂ ਵੱਧ ਦਾ ਵਾਧਾ ਦੇਖਣ ਨੂੰ ਮਿਲ ਚੁੱਕਾ ਹੈ।


Inder Prajapati

Content Editor

Related News