ਭਾਰਤ ''ਚ ਵਿਕਣ ਵਾਲੇ ਸਾਰੇ ਇਲੈਕਟ੍ਰਿਕ ਸਕੂਟਰ ਅੱਜ ਤੋਂ ਹੋਏ ਮਹਿੰਗੇ, ਜਾਣੋ ਨਵੀਂ ਕੀਮਤ
Thursday, Jun 01, 2023 - 05:40 PM (IST)
ਨਵੀਂ ਦਿੱਲੀ - ਦੇਸ਼ 'ਚ ਸਸਤੇ ਇਲੈਕਟ੍ਰਿਕ ਸਕੂਟਰਾਂ ਦਾ ਦੌਰ ਖ਼ਤਮ ਹੁੰਦਾ ਨਜ਼ਰ ਆ ਰਿਹਾ ਹੈ, ਕਿਉਂਕਿ 1 ਜੂਨ ਤੋਂ ਭਾਰਤ 'ਚ ਵਿਕਣ ਵਾਲੇ ਸਾਰੇ ਇਲੈਕਟ੍ਰਿਕ ਸਕੂਟਰ ਮਹਿੰਗੇ ਹੋ ਰਹੇ ਹਨ। ਇਸ ਤੋਂ ਇਲਾਵਾ 1 ਜੂਨ ਨੂੰ ਜਾਂ ਇਸ ਤੋਂ ਬਾਅਦ ਰਜਿਸਟਰਡ ਇਲੈਕਟ੍ਰਿਕ ਦੋਪਹੀਆ ਵਾਹਨਾਂ 'ਤੇ 15,000 ਰੁਪਏ ਪ੍ਰਤੀ ਕਿਲੋਵਾਟ ਘੰਟਾ ਦੀ ਦਰ ਨਾਲ ਦਿੱਤੀ ਜਾਣ ਵਾਲੀ ਸਬਸਿਡੀ ਨੂੰ ਵੀ ਘਟਾ ਕੇ 10,000 ਰੁਪਏ ਪ੍ਰਤੀ ਕਿਲੋਵਾਟ ਘੰਟਾ ਕਰ ਦਿੱਤਾ ਗਿਆ ਹੈ, ਜਿਸ ਕਾਰਨ ਕੰਪਨੀਆਂ ਗਾਹਕਾਂ ਨੂੰ ਹੁਣ ਲਾਭ ਨਹੀਂ ਦੇ ਸਕਣਗੀਆਂ। ਸਬਸਿਡੀ ਘੱਟ ਕਰਨ ਤੋਂ ਬਾਅਦ ਇਲੈਕਟ੍ਰਿਕ ਦੋਪਹੀਆ ਵਾਹਨਾਂ ਦੀਆਂ ਕੀਮਤਾਂ 'ਚ ਕਰੀਬ 25,000-35,000 ਰੁਪਏ ਦਾ ਵਾਧਾ ਦੇਖਿਆ ਜਾ ਸਕਦਾ ਹੈ।
ਇਹ ਵੀ ਪੜ੍ਹੋ : ਏਲੋਨ ਮਸਕ ਮੁੜ ਬਣੇ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ, ਬਰਨਾਰਡ ਅਰਨੌਲਟ ਤੋਂ ਖੋਹਿਆ ਨੰਬਰ ਇੱਕ ਦਾ ਤਾਜ
ਟਾਪ ਇਲੈਕਟ੍ਰਿਕ ਦੋਪਹੀਆ ਵਾਹਨ ਨਿਰਮਾਤਾ ਕੰਪਨੀ ਓਲਾ ਇਲੈਕਟ੍ਰਿਕ ਨੇ ਵੀ ਆਪਣੇ ਇਲੈਕਟ੍ਰਿਕ ਸਕੂਟਰਾਂ ਦੀਆਂ ਕੀਮਤਾਂ 'ਚ ਕਰੀਬ 15,000 ਰੁਪਏ ਦਾ ਵਾਧਾ ਕੀਤਾ ਹੈ। ਇਸ ਵਾਧੇ ਤੋਂ ਬਾਅਦ Ola S1 ਦੀ ਨਵੀਂ ਕੀਮਤ 1,29,999 ਰੁਪਏ, Ola S1 Air ਦੀ ਨਵੀਂ ਕੀਮਤ 99,999 ਰੁਪਏ, Ola S1 Pro ਦੀ ਨਵੀਂ ਕੀਮਤ 1,39,000 ਰੁਪਏ ਹੋ ਗਈ ਹੈ। ਸਕੂਟਰ ਦੀਆਂ ਸਾਰੀਆਂ ਕੀਮਤਾਂ ਐਕਸ-ਸ਼ੋਰੂਮ ਹਨ।
ਇਹ ਵੀ ਪੜ੍ਹੋ : ਮੁਕੇਸ਼ ਤੇ ਨੀਤਾ ਅੰਬਾਨੀ ਦੂਜੀ ਵਾਰ ਬਣੇ ਦਾਦਾ-ਦਾਦੀ, ਵੱਡੀ ਨੂੰਹ ਸਲੋਕਾ ਨੇ ਦਿੱਤਾ ਧੀ ਨੂੰ ਜਨਮ
ਅਥਰ ਐਨਰਜੀ ਨੇ ਵੀ ਹਾਲ ਹੀ ਵਿੱਚ ਕਥਿਤ ਤੌਰ 'ਤੇ ਆਪਣੇ 450X ਇਲੈਕਟ੍ਰਿਕ ਸਕੂਟਰ ਲਈ 32,500 ਰੁਪਏ ਦੇ ਵਾਧੇ ਦਾ ਐਲਾਨ ਕੀਤਾ ਸੀ। ਵਧੀ ਹੋਈ ਕੀਮਤ ਜੂਨ ਤੋਂ ਲਾਗੂ ਹੋਣੀ ਹੈ। ਹੁਣ ਤੱਕ ਕਿਸੇ ਹੋਰ ਇਲੈਕਟ੍ਰਿਕ ਦੋਪਹੀਆ ਵਾਹਨ ਨਿਰਮਾਤਾ ਨੇ ਕੀਮਤਾਂ ਵਿੱਚ ਵਾਧੇ ਦੀ ਘੋਸ਼ਣਾ ਨਹੀਂ ਕੀਤੀ ਪਰ ਸਬਸਿਡੀ ਹਰ ਕਿਸੇ ਨੂੰ ਪ੍ਰਭਾਵਤ ਕਰੇਗੀ। FAME ਸਕੀਮ II ਦੇ ਤਹਿਤ ਇਲੈਕਟ੍ਰਿਕ ਵਾਹਨਾਂ 'ਤੇ ਸਬਸਿਡੀ ਵਿੱਚ ਕਟੌਤੀ ਦੇ ਕਾਰਨ, Ather 450X ਦੀ ਕੀਮਤ ਵਿੱਚ ਲਗਭਗ 32,500 ਰੁਪਏ ਦਾ ਵਾਧਾ ਕੀਤਾ ਗਿਆ ਹੈ। ਇਸ ਦੀ ਜਾਣਕਾਰੀ ਇਸ ਨੂੰ ਬਣਾਉਣ ਵਾਲੀ ਕੰਪਨੀ ਵਲੋਂ ਦਿੱਤੀ ਗਈ ਹੈ। 1 ਜੂਨ ਤੋਂ, ਇਹ ਨਵੀਂ ਕੀਮਤ ਲਗਭਗ 1.61 ਲੱਖ ਰੁਪਏ ਐਕਸ-ਸ਼ੋਰੂਮ ਹੋਵੇਗੀ, ਜਦੋਂ ਕਿ ਪਹਿਲਾਂ ਇਸਨੂੰ 1.28 ਲੱਖ ਰੁਪਏ ਦੀ ਕੀਮਤ 'ਤੇ ਵੇਚਿਆ ਜਾਂਦਾ ਸੀ।