ਭਾਰਤੀ ਬਜ਼ਾਰ 'ਚ ਟਾਪ ਕੰਪਨੀਆਂ ਦੀਆਂ ਇਲੈਕਟ੍ਰਿਕ ਕਾਰਾਂ ਦਾ ਆਗਾਜ਼ ਸ਼ੁਰੂ, ਜਾਣੋ ਕੀਮਤ ਤੇ ਫੀਚਰ

01/30/2020 5:26:02 PM

ਨਵੀਂ ਦਿੱਲੀ — ਦੁਨੀਆ ਭਰ 'ਚ ਜਿਥੇ ਆਟੋ ਇੰਡਸਟਰੀ ਮੰਦੀ ਦਾ ਸਾਹਮਣਾ ਕਰ ਰਹੀ ਹੈ ਉਥੇ ਘਾਟੇ ਦੇ ਜ਼ਖਮਾਂ ਨੂੰ ਭੁੱਲਦੇ ਹੋਏ ਇਲੈਕਟ੍ਰਿਕ ਕਾਰ ਦੇ ਨਵੇਂ ਬਜ਼ਾਰ ਵੱਲ ਵੀ ਤੇਜ਼ੀ ਨਾਲ ਕਦਮ ਵਧਾ ਰਹੀ ਹੈ। ਪੈਟਰੋਲ-ਡੀਜ਼ਲ ਦੀਆਂ ਵਧਦੀਆਂ ਕੀਮਤਾਂ ਅਤੇ ਇਸ ਕਾਰਨ ਵਧਦੇ ਪ੍ਰਦੂਸ਼ਣ ਦੀ ਸਮੱਸਿਆ ਨਾਲ ਨਜਿੱਠਣ ਲਈ ਇਲੈਕਟ੍ਰਾਨਿਕ ਵਾਹਨਾਂ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਦੁਨੀਆ ਭਰ ਦੀ ਆਟੋ ਇੰਡਸਟਰੀ ਤੇਜ਼ੀ ਨਾਲ ਇਲੈਕਟ੍ਰਿਕ ਵਾਹਨਾਂ ਵੱਲ ਸ਼ਿਫਟ ਹੋ ਰਹੀ ਹੈ। ਵੱਖ-ਵੱਖ ਕੰਪਨੀਆਂ ਤੇਜ਼ੀ ਨਾਲ ਬਜ਼ਾਰ ਇਲੈਕਟ੍ਰਿਕ ਵਾਹਨ ਉਤਾਰ ਰਹੀਆਂ ਹਨ। ਹੁਣ ਤੱਕ 5 ਕਾਰਾਂ ਲਾਂਚ ਹੋ ਚੁੱਕੀਆਂ ਹਨ। ਜਾਣੋ ਇਨ੍ਹਾਂ ਦੇ ਫੀਚਰ


1. ਟਾਟਾ ਨੇਕਸਾਨ ਈ.ਵੀ.(Tata nexon ev)

PunjabKesari
ਕੀਮਤ : 13.99 ਲੱਖ
ਸਪੀਡ : 120 KMPH
ਬੈਟਰੀ ਸਮਰੱਥਾ : 30.2
ਚਾਰਜਿੰਗ ਟਾਈਮ : 8 ਘੰਟੇ
ਸਿੰਗਲ ਚਾਰਜ ਮਾਈਲੇਜ : 312 ਕਿਲੋਮੀਟਰ 
ਟਾਪ ਸਪੀਡ : 120   KMPH


2. ਮਹਿੰਦਰਾ ਈ-ਵੇਰਿਟੋ(Mahindra e verito)

PunjabKesari
ਕੀਮਤ : 10.39 ਲੱਖ
ਮਹਿੰਦਰਾ ਐਂਡ ਮਹਿੰਦਰਾ ਭਾਰਤੀ ਬਜ਼ਾਰ 'ਚ ਇਲੈਕਟ੍ਰਿਕ ਕਾਰ ਲਾਂਚ ਕਰਨ ਵਾਲੀ ਟਾਟਾ ਦੇ ਬਾਅਦ ਦੂਜੀ ਘਰੇਲੂ ਕੰਪਨੀ ਹੈ। ਈ-ਵੇਰਿਟੋ ਵੀ ਖਾਸ ਤੌਰ 'ਤੇ ਕੈਬ ਸ਼ੇਅਰਿੰਗ ਸਰਵਿਸ ਲਈ ਡਿਮਾਂਡ 'ਚ ਰਹਿ ਸਕਦੀ ਹੈ।
ਬੈਟਰੀ ਸਮਰੱਥਾ  : 21.2 KWH
ਚਾਰਜਿੰਗ ਟਾਈਮ : 11 ਤੋਂ 12 ਘੰਟੇ
ਸਿੰਗਲ ਚਾਰਜ ਮਾਈਲੇਜ : 181 ਕਿਲੋਮੀਟਰ
ਟਾਪ ਸਪੀਡ : 86 KMPH


3. ਐਮ.ਜੀ. ਜੈੱਡ.ਐੱਸ. ਈ.ਵੀ(MG ZS EV)

PunjabKesari

 
ਕੀਮਤ : 20.88 ਲੱਖ
ਚਾਰਜਿੰਗ ਟਾਈਮ : 6-8 ਘੰਟੇ ਫੁੱਲ ਚਾਰਜ
ਬੈਟਰੀ ਸਮਰੱਥਾ : 44.5  KWH
ਸਿੰਗਲ ਚਾਰਜ ਮਾਈਲੇਜ : 340 ਕਿਲੋਮੀਟਰ
ਟਾਪ ਸਪੀਡ : 140 KMPH

4. ਹੁੰਡਈ ਕੋਨਾ ਇਲੈਕਟ੍ਰਿਕ (Hyundai kona electric)

PunjabKesari
ਕੀਮਤ : 28.04 ਲੱਖ ਰੁਪਏ
ਇਸ ਮਹੀਨੇ ਲਾਂਚ ਹੋਈਆਂ ਇਲੈਕਟ੍ਰਿਕ ਕਾਰਾਂ ਵਿਚ ਸਭ ਤੋਂ ਮਹਿੰਗੀ ਹੁੰਡਈ ਕੋਨਾ ਇਲੈਕਟ੍ਰਿਕ ਹੈ। ਵਧੀਆ ਪਰਫਾਰਮੈਂਸ ਦਾ ਦਾਅਵਾ ਕਰਨ ਵਾਲੀ ਇਹ ਇਲੈਕਟ੍ਰਿਕ ਕਾਰ 6 ਘੰਟੇ 'ਚ ਪੂਰੀ ਚਾਰਜ ਹੁੰਦੀ ਹੈ। 
ਬੈਟਰੀ ਸਮਰੱਥਾ : 39.2  KWH
ਚਾਰਜਿੰਗ ਟਾਈਮ : 6 ਘੰਟੇ
ਸਿੰਗਲ ਚਾਰਜ ਮਾਈਲੇਜ : 452 ਕਿਲੋਮੀਟਰ
ਟਾਪ ਸਪੀਡ : 167  KMPH

5. ਟਾਟਾ ਟਿਗੋਰ ਈ.ਵੀ. (Tata tigor ev)

PunjabKesari
ਕੀਮਤ : 11.37 ਲੱਖ ਰੁਪਏ
ਇਸ ਕਾਰ ਨੂੰ ਕੈਬ ਸ਼ੇਅਰਿੰਗ ਸਰਵਿਸ ਨੂੰ ਧਿਆਨ 'ਚ ਰੱਖ ਕੇ ਬਣਾਇਆ ਗਿਆ ਹੈ। ਇਸ ਦੀ ਬੈਟਰੀ ਸਮਰੱਥਾ ਹੋਰ ਗੱਡੀਆਂ ਦੀ ਬੈਟਰੀ ਦੇ ਮੁਕਾਬਲੇ ਘੱਟ ਹੈ। ਸਿੰਗਲ ਚਾਰਜ 'ਚ ਇਹ ਗੱਡੀਆਂ 142 ਕਿਲੋਮੀਟਰ ਤੱਕ ਜਾ ਸਕਦੀਆਂ ਹਨ।
ਬੈਟਰੀ ਸਮਰੱਥਾ : 16.2  KWH
ਚਾਰਜਿੰਗ ਟਾਈਮ : 6 ਘੰਟੇ
ਸਿੰਗਲ ਚਾਰਜ ਮਾਈਲੇਜ : 142 ਕਿਲੋਮੀਟਰ
ਟਾਪ ਸਪੀਡ : 80  KMPH


Related News