ਪੋਰਟਰ ਨੂੰ ਇਲੈਕਟ੍ਰਿਕ ਕਾਰਗੋ ਤਿੰਨ ਪਹੀਆ ਵਾਹਨਾਂ ਦੀ ਸਪਲਾਈ ਕਰੇਗੀ : ਓਮੇਗਾ ਸੇਕੀ
Tuesday, Sep 27, 2022 - 05:15 PM (IST)
ਮੁੰਬਈ : ਓਮੇਗਾ ਸੇਕੀ ਮੋਬਿਲਿਟੀ (OSM) ਲਾਸਟ ਮਾਈਲ ਡਿਲੀਵਰੀ ਲਈ ਲੌਜਿਸਟਿਕ ਕੰਪਨੀ ਪੋਰਟਰ ਨੂੰ 5,000 ਤੋਂ ਵੱਧ ਇਲੈਕਟ੍ਰਿਕ ਕਾਰਗੋ ਥ੍ਰੀ-ਵ੍ਹੀਲਰ ਸਪਲਾਈ ਕਰੇਗੀ।ਕੰਪਨੀ ਨੇ ਮੰਗਲਵਾਰ ਨੂੰ ਕਿਹਾ ਕਿ ਲੌਜਿਸਟਿਕਸ ਕੰਪਨੀ ਨਾਲ ਸਾਂਝੇਦਾਰੀ ਦੇ ਤਹਿਤ ਇਨ੍ਹਾਂ ਤਿੰਨ ਪਹੀਆ ਵਾਹਨਾਂ ਦੀ 2023 ਤੱਕ ਸਪਲਾਈ ਕੀਤੀ ਜਾਵੇਗੀ।
ਕੰਪਨੀ ਦੇ ਮੁਤਾਬਕ ਪੋਰਟਰ ਕੋਲ ਪਹਿਲਾਂ ਹੀ ਇਸ ਦੇ ਫਲੀਟ ਵਿੱਚ 1,000 ਇਲੈਕਟ੍ਰਿਕ ਵਾਹਨ ਹਨ ਅਤੇ ਅਗਲੇ ਸਾਲ ਤੱਕ ਇਸਦੀ ਗਿਣਤੀ ਪੰਜ ਗੁਣਾ ਵਧਾਉਣ ਦੀ ਯੋਜਨਾ ਹੈ। ਜ਼ਿਕਰਯੋਗ ਹੈ ਕਿ ਭਾਰਤ ਸਮੇਤ ਦੁਨੀਆ ਭਰ ਦੇ ਖ਼ਪਤਕਾਰ ਹੁਣ ਵੱਡੀ ਗਿਣਤੀ 'ਚ ਆਨਲਾਈਨ ਖ਼ਰੀਦਦਾਰੀ ਕਰ ਰਹੇ ਹਨ। ਇਸ ਨਾਲ ਆਖ਼ਰੀ ਮੀਲ ਦੀ ਡਿਲੀਵਰੀ ਲਈ ਇਲੈਕਟ੍ਰਿਕ ਵਾਹਨਾਂ ਦੀ ਮੰਗ ਵਧ ਰਹੀ ਹੈ।
ਓਮੇਗਾ ਸੇਕੀ ਨੇ ਕਿਹਾ ਕਿ ਪੋਰਟਰ ਨਾਲ ਗੱਠਜੋੜ ਦਾ ਉਦੇਸ਼ ਖੇਤਰ ਵਿੱਚ ਵੱਧ ਰਹੀ ਮੰਗ ਨੂੰ ਪੂਰਾ ਕਰਨਾ ਹੈ।