ਗੋਲਡਨ ਜੁਬਲੀ ਹੋਟਲਜ਼ ਦੀ ਵਿਕਰੀ ’ਤੇ NCLAT ਦੇ ਹੁਕਮ ਵਿਰੁੱਧ EIH ਦੀ ਪਟੀਸ਼ਨ ਖਾਰਿਜ
Sunday, Dec 15, 2024 - 05:06 PM (IST)
ਨਵੀਂ ਦਿੱਲੀ - ਨੈਸ਼ਨਲ ਕੰਪਨੀ ਲਾਅ ਐਪੀਲੇਟ ਟ੍ਰਿਬਿਊਨਲ (NCLAT ) ਨੇ ਹੈਦਰਾਬਾਦ ਸਥਿਤ ਗੋਲਡਨ ਜੁਬਲੀ ਹੋਟਲਾਂ ਦੀ ਵਿਕਰੀ ਨੂੰ ਮਨਜ਼ੂਰੀ ਦੇਣ ਵਾਲੇ NCLAT ਹੁਕਮ ਦੇ ਵਿਰੁੱਧ ਪ੍ਰਹੁਣਾਚਾਰੀ ਖੇਤਰ ਦੀ ਪ੍ਰਮੁੱਖ ਈ.ਆਈ.ਐੱਚ. ਲਿਮਟਿਡ ਦੀ ਪਟੀਸ਼ਨ ਨੂੰ ਰੱਦ ਕਰ ਦਿੱਤਾ ਹੈ। ਅਪੀਲੀ ਟ੍ਰਿਬਿਊਨਲ ਨੇ ਨੈਸ਼ਨਲ ਕੰਪਨੀ ਲਾਅ ਟ੍ਰਿਬਿਊਨਲ (NCLAT) ਦੇ ਸਿੰਗਾਪੁਰ ਅਧਾਰਿਤ ਇਕਾਈ ਦੀ ਬੋਲੀ ਦੀ ਇਜਾਜ਼ਤ ਦੇਣ ਦੇ ਪਹਿਲੇ ਫੈਸਲੇ ਨੂੰ ਬਰਕਰਾਰ ਰੱਖਿਆ ਹੈ। NCLAT ਨੇ ਆਪਣੇ ਹੁਕਮ ’ਚ ਕਿਹਾ ਕਿ ਕਰਜ਼ਦਾਰਾਂ ਦੀ ਕਮੇਟੀ (CoC) ਦੇ ਬਹੁਮਤ ਨਾਲ ਲਏ ਗਏ ਵਪਾਰਕ ਫੈਸਲਿਆਂ 'ਤੇ ਸਵਾਲ ਨਹੀਂ ਉਠਾਏ ਜਾ ਸਕਦੇ ਹਨ। NCLAT ਦੇ ਦੋ ਮੈਂਬਰੀ ਬੈਂਚ ਨੇ ਕਿਹਾ, "ਇਹ ਤਾਜ਼ਾ ਫੈਸਲਾ ਸੀ.ਓ.ਸੀ. ਦੀ ਵਪਾਰਕ ਸਮਝਦਾਰੀ ’ਚ ਮਜ਼ਬੂਤ ਭਰੋਸੇ ਨੂੰ ਦਰਸਾਉਂਦਾ ਹੈ ਅਤੇ ਕਿਸੇ ਵੀ ਨਿਆਇਕ ਦਖਲ ਦੀ ਬਹੁਤ ਘੱਟ ਗੁੰਜਾਇਸ਼ ਛੱਡਦਾ ਹੈ।" ਇਸ ਤੋਂ ਪਹਿਲਾਂ, NCLT ਦੀ ਹੈਦਰਾਬਾਦ ਬੈਂਚ ਨੇ 7 ਫਰਵਰੀ, 2020 ਨੂੰ ਸਿੰਗਾਪੁਰ ਸਥਿਤ BREP ਏਸ਼ੀਆ-ਟੂ ਇੰਡੀਅਨ ਹੋਲਡਿੰਗ ਕੰਪਨੀ-ਟੂ (NQ) Pte ਦੀ ਬੋਲੀ ਨੂੰ ਮਨਜ਼ੂਰੀ ਦਿੱਤੀ ਸੀ। ਇਸ ਫੈਸਲੇ ਨੂੰ ਓਬਰਾਏ ਗਰੁੱਪ ਦੀ ਪ੍ਰਮੁੱਖ ਕੰਪਨੀ EIH ਨੇ NCLAT ਦੇ ਸਾਹਮਣੇ ਚੁਣੌਤੀ ਦਿੱਤੀ ਸੀ। EIH ਗੋਲਡਨ ਜੁਬਲੀ ਹੋਟਲਾਂ ਦਾ ਪ੍ਰਬੰਧਨ ਕਰ ਰਿਹਾ ਸੀ।