ਭਾਰਤ ’ਚ 10 ’ਚੋਂ 8 ਔਰਤਾਂ ਨੌਕਰੀ ਛੱਡਣ ’ਤੇ ਕਰ ਰਹੀਆਂ ਹਨ ਵਿਚਾਰ
Wednesday, Apr 13, 2022 - 12:02 PM (IST)

ਨਵੀਂ ਦਿੱਲੀ–ਭਾਰਤ ’ਚ ਵੱਡੀ ਗਿਣਤੀ ’ਚ ਔਰਤਾਂ ਤਨਖਾਹ ’ਚ ਕਟੌਤੀ, ਪੱਖਪਾਤ ਅਤੇ ਲਚਕੀਲੇਪਨ ਦੀ ਘਾਟ ਕਾਰਨ ਇਸ ਸਾਲ ਨੌਕਰੀ ਛੱਡ ਰਹੀਆਂ ਹਨ ਜਾਂ ਨੌਕਰੀ ਛੱਡਣ ’ਤੇ ਵਿਚਾਰ ਕਰ ਰਹੀਆਂ ਹਨ। ਪ੍ਰਮੁੱਖ ਆਨਲਾਈਨ ਪੇਸ਼ੇਵਰ ਨੈੱਟਵਰਕਿੰਗ ਮੰਚ ਲਿੰਕਡਇਨ ਦੀ ਇਕ ਰਿਪੋਰਟ ’ਚ ਇਹ ਜਾਣਕਾਰੀ ਦਿੱਤੀ ਗਈ।
ਕੰਪਨੀ ਨੇ ਭਾਰਤ ’ਚ 2,266 ਉੱਤਰਦਾਤਿਆਂ ’ਤੇ ਆਧਾਰਿਤ ਆਪਣੀ ਤਾਜ਼ਾ ਖਪਤਕਾਰ ਖੋਜ ਜਾਰੀ ਕੀਤੀ, ਜਿਸ ਦੇ ਰਾਹੀਂ ਵਰਕਪਲੇਸ ’ਤੇ ਔਰਤਾਂ ਦੇ ਸਾਹਮਣੇ ਆਉਣ ਵਾਲੀਆਂ ਚੁਣੌਤੀਆਂ ਨੂੰ ਉਜਾਗਰ ਕੀਤਾ ਜਾਏਗਾ।
ਲਿੰਕਡਇਨ ਦੀ ਖੋਜ ਤੋਂ ਪਤਾ ਲੱਗਦਾ ਹੈ ਕਿ ਮਹਾਮਾਰੀ ਦੇ ਪ੍ਰਭਾਵ ਤੋਂ ਬਾਅਦ 10 ’ਚੋਂ 8 (83 ਫੀਸਦੀ) ਕੰਮਕਾਜੀ ਔਰਤਾਂ ਨੇ ਮਹਿਸੂਸ ਕੀਤਾ ਕਿ ਉਹ ਵਧੇਰੇ ਲਚਕੀਲੇ ਢੰਗ ਨਾਲ ਕੰਮ ਕਰਨਾ ਚਾਹੁੰਦੀਆਂ ਹਨ।
70 ਫੀਸਦੀ ਪਹਿਲਾਂ ਹੀ ਛੱਡ ਚੁੱਕੀਆਂ ਹਨ ਨੌਕਰੀ
ਖੋਜ ’ਚ ਕਿਹਾ ਗਿਆ ਹੈ ਕਿ 72 ਫੀਸਦੀ ਕੰਮਕਾਜੀ ਔਰਤਾਂ ਅਜਿਹੀ ਨੌਕਰੀ ਨੂੰ ਅਸਵੀਕਾਰ ਕਰ ਰਹੀਆਂ ਹਨ ਜੋ ਉਨ੍ਹਾਂ ਨੂੰ ਲਚਕੀਲੇ ਢੰਗ ਨਾਲ ਕੰਮ ਕਰਨ ਦੀ ਇਜਾਜ਼ਤ ਨਹੀਂ ਦਿੰਦੀਆਂ ਹਨ, ਜਦ ਕਿ 70 ਫੀਸਦੀ ਪਹਿਲਾਂ ਹੀ ਨੌਕਰੀ ਛੱਡ ਚੁੱਕੀਆਂ ਹਨ ਜਾਂ ਨੌਕਰੀ ਛੱਡਣ ’ਤੇ ਵਿਚਾਰ ਕਰ ਰਹੀਆਂ ਹਨ। ਸਰਵੇਖਣ ’ਚ ਸ਼ਾਮਲ 5 ’ਚੋਂ ਲਗਭਗ 2 ਔਰਤਾਂ ਨੇ ਕਿਹਾ ਕਿ ਲਚਕੀਲੇਪਨ ਨਾਲ ਉਨ੍ਹਾਂ ਦੇ ਕੰਮਕਾਜ ਅਤੇ ਨਿੱਜੀ ਜੀਵਨ ’ਚ ਬਿਹਤਰ ਤਾਲਮੇਲ ਸਥਾਪਿਤ ਹੁੰਦਾ ਹੈ ਅਤੇ ਉਨ੍ਹਾਂ ਨੂੰ ਕਰੀਅਰ ’ਚ ਅੱਗੇ ਵਧਣ ’ਚ ਮਦਦ ਮਿਲਦੀ ਹੈ। ਉੱਥੇ ਹੀ 3 ’ਚੋਂ 1 ਨੇ ਕਿਹਾ ਕਿ ਇਸ ਨਾਲ ਉਨ੍ਹਾਂ ਦੀ ਮਾਨਸਿਕ ਸਿਹਤ ’ਚ ਸੁਧਾਰ ਹੁੰਦਾ ਹੈ ਅਤੇ ਉਨ੍ਹਾਂ ਦੀ ਮੌਜੂਦਾ ਨੌਕਰੀਆਂ ’ਚ ਬਣੇ ਰਹਿਣ ਦੀ ਸੰਭਾਵਨਾ ਵਧ ਜਾਂਦੀ ਹੈ।
ਲਚਕਦਾਰ ਨੀਤੀਆਂ ਦੀ ਲੋੜ
ਇੰਡੀਆ ਟੈਲੇਂਟ ਐਂਡ ਲਰਨਿੰਗ ਸਲਿਊਸ਼ਨਸ, ਲਿੰਕਡਇਨ ਦੀ ਸੀਨੀਅਰ ਡਾਇਰੈਕਟਰ ਰੁਚੀ ਆਨੰਦ ਨੇ ਕਿਹਾ ਕਿ ਇਹ ਕੰਪਨੀਆਂ ਅਤੇ ਮਾਲਕਾਂ ਨੂੰ ਇਸ ਗੱਲ ਲਈ ਸੁਚੇਤ ਕਰਦਾ ਹੈ ਕਿ ਜੇ ਉਹ ਆਪਣੀਆਂ ਚੋਟੀ ਦੀਆਂ ਪ੍ਰਤਿਭਾਵਾਂ ਨੂੰ ਨਹੀਂ ਗੁਆਉਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਪ੍ਰਭਾਵਸ਼ਾਲੀ ਲਚਦਾਰ ਨੀਤੀਆਂ ਲਿਆਉਣੀਆਂ ਹੋਣਗੀਆਂ। ਲਿੰਕਡਇਨ ਇਕ ਨਵੀਂ ਸਹੂਲਤ ‘ਕਰੀਅਰ ਬ੍ਰੇਕਸ’ ਪੇਸ਼ ਕਰ ਰਿਹਾ ਹੈ ਜੋ ਮੈਂਬਰਾਂ ਨੂੰ ਆਪਣੇ ਲਿੰਕਡਇਨ ਪ੍ਰੋਫਾਈਲ ’ਚ ਕਰੀਅਰ ਬ੍ਰੇਕ ਜੋੜਨ ਅਤੇ ਇਸ ਦੌਰਾਨ ਮਿਲੇ ਤਜ਼ਰਬਿਆਂ ਨੂੰ ਪ੍ਰਦਰਸ਼ਿਤ ਕਰਨ ਦੀ ਇਜਾਜ਼ਤ ਦਿੰਦਾ ਹੈ। ਮੈਂਬਰ ਇਹ ਦੱਸ ਸਕਣਗੇ ਕਿ ਕਰੀਅਰ ਬ੍ਰੇਕ ਦੌਰਾਨ ਮਿਲੇ ਤਜ਼ਰਬਿਆਂ ਨੂੰ ਪ੍ਰਦਰਸ਼ਿਤ ਕਰਨ ਦੀ ਇਜਾਜ਼ਤ ਦਿੰਦਾ ਹੈ। ਮੈਂਬਰ ਇਹ ਦੱਸ ਸਕਣਗੇ ਕਿ ਕਰੀਅਰ ਬ੍ਰੇਕ ਦੌਰਾਨ ਮਿਲੇ ਤਜ਼ਰਬਿਆਂ ਤੋਂ ਉਸ ਭੂਮਿਕਾ ’ਚ ਕੀ ਮਦਦ ਮਿਲਦੀ ਹੈ, ਜਿਸ ਲਈ ਉਹ ਅਰਜ਼ੀ ਦਾਖਲ ਕਰ ਰਹੇ ਹਨ।
Related News
ਪੰਜਾਬ ਦੇ ਇਸ ਜ਼ਿਲ੍ਹੇ ਲਈ ਖ਼ਤਰੇ ਦੀ ਘੰਟੀ ਤੇ ਸਰਕਾਰ ਨੇ ਕਾਰੋਬਾਰੀਆਂ ਨੂੰ ਦਿੱਤੀ ਵੱਡੀ ਰਾਹਤ, ਪੜ੍ਹੋ top-10 ਖ਼ਬਰਾਂ
